7 C
Toronto
Wednesday, November 26, 2025
spot_img
Homeਕੈਨੇਡਾਡੌਨ ਮਿਨੇਕਰ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਮੇਲਾ 11 ਅਗਸਤ ਨੂੰ ਮਨਾਇਆ...

ਡੌਨ ਮਿਨੇਕਰ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਮੇਲਾ 11 ਅਗਸਤ ਨੂੰ ਮਨਾਇਆ ਜਾਵੇਗਾ

ਬਰੈਂਪਟਨ : ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਹਰ ਸਾਲ ਕੈਨੇਡਾ ਡੇਅ ਮਲਟੀ ਕਲਚਰ ਮੇਲਾ ਕਰਵਾਉਂਦੀ ਹੈ। ਇਸ ਸਾਲ ਅਮਰੀਕ ਸਿੰਘ ਕੁਮਰੀਆ ਦੀ ਪ੍ਰਧਾਨਗੀ ਹੇਠ ਕਾਰਜਕਾਰਨੀ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿਚ ਸੁਖਦੇਵ ਸਿੰਘ ਗਿੱਲ, ਜਗਦੇਵ ਸਿੰਘ ਗਰੇਵਾਲ, ਰਾਮ ਪ੍ਰਕਾਸ਼ ਪਾਲ, ਗਿਆਨ ਸਿੰਘ ਸੰਘਾ ਅਤੇ ਗੁਰਬਖਸ਼ ਸਿੰਘ ਤੂਰ ਸ਼ਾਮਲ ਹੋਏ।
ਇਸ ਮੀਟਿੰਗ ਵਿਚ ਛੇਵਾਂ ਕੈਨੇਡਾ ਡੇਅ ਮਲਟੀਕਲਚਰ ਮੇਲਾ 11 ਅਗਸਤ ਦਿਨ ਐਤਵਾਰ ਨੂੰ 1.30 ਵਜੇ ਤੋਂ 5.00 ਵਜੇ ਤੱਕ ਮਿਨੇਕਰ ਪਾਰਕ (75 ਡੌਨ ਮਿਨੇਕਰ ਡਰਾਈਵ) ਵਿਚ ਕਰਵਾਉਣ ਦਾ ਫੈਸਲਾ ਹੋਇਆ। ਇਸ ਸਮੇਂ ਕੈਨੇਡਾ ਦਾ ਕੌਮੀ ਗੀਤ 2.00 ਵਜੇ ਗਾ ਕੇ ਸ਼ੁਰੂ ਕੀਤਾ ਜਾਵੇਗਾ। ਗੀਤ, ਸੰਗੀਤ, ਚੁਟਕਲੇ, ਗਿੱਧਾ, ਭੰਗੜਾ ਹੋਵੇਗਾ। ਪ੍ਰੋਗਰਾਮ ਵਿਚ ਸਰਕਾਰੀ ਨੁਮਾਇੰਦੇ ਐਮਪੀਪੀ, ਸਿਟੀ ਕਾਊਂਸਲਰ, ਸਕੂਲ ਟਰੱਸਟੀ ਸ਼ਾਮਲ ਹੋਣਗੇ।
ਬੱਚਿਆਂ ਦੀਆਂ 8 ਤੋਂ 16 ਸਾਲ ਤੱਕ, ਬੀਬੀਆਂ ਦੀਆਂ 40 ਸਾਲ ਤੋਂ ਉਪਰ ਦੌੜਾਂ, ਪੁਰਸ਼ਾਂ ਦੀਆਂ 55 ਸਾਲ ਤੋਂ ਉਪਰ ਦੌੜਾਂ ਹੋਣਗੀਆਂ। ਉਮਰ ਦੀ ਆਈ.ਡੀ. ਜ਼ਰੂਰੀ ਹੋਵੇਗੀ। ਜੋ ਬੱਚੇ, ਬੀਬੀਆਂ, ਪੁਰਸ਼ ਗੀਤ ਸੰਗੀਤ ਜਾਂ ਹੋਰ ਕੋਈ ਆਈਟਮ ਕਰਨਾ ਚਾਹੁੰਦੇ ਹਨ, ਉਹ ਆਪਣਾ ਨਾਮ ਪਹਿਲਾਂ ਹੀ ਲਿਖਵਾ ਸਕਦੇ ਹਨ। ਸਾਰੇ ਉਮਰ ਦੇ ਬੱਚੇ, ਬੀਬੀਆਂ ਤੇ ਪੁਰਸ਼ਾਂ ਨੂੰ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਅਮਰੀਕ ਸਿੰਘ ਕੁਮਰੀਆ ਨਾਲ 647-998-7253 ‘ਤੇ ਸੰਪਰਕ ਕਰ ਸਕਦੇ ਹੋ।

RELATED ARTICLES
POPULAR POSTS