ਟੋਰਾਂਟੋਂ/ਹਰਜੀਤ ਸਿੰਘ ਬਾਜਵਾ
ਬੀਤੇ ਦਿਨੀ ਲਾਗਲੇ ਸ਼ਹਿਰ ਬਰੈਂਪਟਨ ਦੇ ਰੋਜ਼ ਥੀਏਟਰ ਵਿਖੇ ਇੱਕ ਸਮਾਗਮ ਦੌਰਾਨ ਪੰਜਾਬ, ਪੰਜਾਬੀਅਤ, ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਵਿਦੇਸ਼ਾਂ ਵਿੱਚ ਕੁਝ ਕਰਨ ਲਈ ਤਤਪਰ ਨੌਜਵਾਨ ਸੰਗੀਤਕਾਰ ਅਤੇ ਗਾਇਕ ਹੈਰੀ ਸੰਧੂ , ਹਰਵਿੰਦਰ ਸੰਘਾ ਅਤੇ ਗੀਤਕਾਰ ਗੈਰੀ ਹਠੂਰ ਟੋਰਾਂਟੋਂ ਵੱਲੋਂ ਗੱਲਬਾਤ ਦੌਰਾਨ ਕਿਹਾ ਕਿ ਪੰਜਾਬੀ ਗੀਤ-ਸੰਗੀਤ ਵਿੱਚ ਦਿਨੋ-ਦਿਨ ਵਧ ਰਿਹਾ ਨੰਗੇਜ਼,ਹਿੰਸਾ ਫੈਲਾਉਂਣ ਵਾਲਾ ਗੀਤ ਸੰਗੀਤ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਿਹਾ ਹੈ ਜੋ ਕਿ ਵੱਡੀ ਚਿੰਤਾ ਵਾਲੀ ਗੱਲ ਹੈ ਉਹਨਾਂ ਆਖਿਆ ਕਿ ਜਿਵੇਂ ਫਿਲਮ ਸੈਂਸਰ ਬੋਰਡ ਫਿਲਮਾਂ ਰੀਲੀਜ਼ ਹੋਣ ਤੋਂ ਪਹਿਲਾਂ ਇਤਰਾਜ਼ਯੋਗ ਦ੍ਰਿਸ਼ਾਂ ਉੱਤੇ ਕੈਂਚੀ ਫੇਰ ਦਿੰਦਾ ਹੈ ਇਸੇ ਤਰ੍ਹਾਂ ਪੰਜਾਬੀ ਗੀਤ-ਸੰਗੀਤ ਦੀਆਂ ਐਲਬਮਜ਼ ਅਤੇ ਵੀਡੀਓ ਗ੍ਰਾਫੀ ਆਦਿ ਉੱਤੇ ਵੀ ਬਾਜ਼ ਅੱਖ(ਕਰੜੀ ਨਿਗਾ)ਰੱਖਣ ਵਾਲੇ ਵਿਭਾਗ ਨੂੰ ਵੀ ਕਰੜਾ ਹੋਣਾ ਚਾਹੀਦਾ ਹੈ ਜੋ ਕਿ ਗਾਇਕਾਂ ਦੇ ਗੀਤ-ਸੰਗੀਤ ਦੀਆਂ ਐਲਬਮਜ਼ ਅਤੇ ਵੀਡੀਓਜ਼ ਆਦਿ ਨੂੰ ਦੇਖ ਪਰਖ ਕੇ ਰੀਲੀਜ਼ ਕਰਨ ਲਈ ਸਰਟੀਫਿਟੇਕ ਜਾਰੀ ਕਰੇ ਤਾਂ ਜੋ ਨੌਜਵਾਨ ਵਰਗ ਨੂੰ ਕੁਰਾਹੇ ਪਾਉਣ ਵਾਲੇ ਗਾਇਕਾਂ, ਸੰਗੀਤਕਾਰਾਂ, ਮਾਡਲਾਂ, ਵੀਡੀਓਗ੍ਰਾਫਰਾਂ ਅਤੇ ਪ੍ਰਮੋਟਰਾਂ ਨੂੰ ਨਕੇਲ ਪਾਈ ਜਾ ਸਕੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਗੀਤ-ਸੰਗੀਤ ਨੂੰ ਮੁੱਢੋਂ ਨਕਾਰਨ ਤਾਂ ਕਿ ਇਹੋ ਜਹੇ ਅਨਸਰ ਅਜਿਹਾ ਕਰਨ ਦਾ ਹੌਸਲਾ ਹੀ ਨਾਂ ਕਰਨ ਦੂਜਾ ਇਹ ਕਿ ਇਹਨਾਂ ਲੋਕਾਂ ਵੱਲੋਂ ਪੰਜਾਬ ਦੀ ਕੁੜੀ ਨੂੰ ਇੱਕ ਵਿਕਾਉ ਚੀਜ਼ ਬਣਾ ਕੇ ਰੱਖ ਦਿੱਤਾ ਹੈ ਉਸ ਲਈ ਵੀ ਪੰਜਾਬ ਦੇ ਨੌਜਵਾਨ ਵਰਗ ਨੂੰ ਅੱਗੇ ਆਉਂਣਾ ਚਾਹੀਦਾ ਹੈ ਉਹਨਾਂ ਹੋਰ ਕਿਹਾ ਕਿ ਜੇਕਰ ਲੋਕ ਚੰਗਾ ਅਤੇ ਸਾਫ ਸੁੱਥਰਾ ਗੀਤ-ਸੰਗੀਤ ਸੁਣਨਾਂ ਸ਼ੁਰੂ ਕਰ ਦੇਣ ਤਾਂ ਅਜਿਹੇ ਗਾਇਕਾਂ ਨੂੰ ਆਪਣੇ-ਆਪ ਹੀ ਨੱਥ ਪੈ ਜਾਵੇਗੀ ਕਿਉਂਕਿ ਚੰਗਾ ਗੀਤ-ਸੰਗੀਤ ਸੁਣਨ ਵਾਲਿਆਂ ਦੀ ਵੀ ਕੋਈ ਘਾਟ ਨਹੀ ਉਹਨਾਂ ਕੁਝ ਗਾਇਕਾਂ ਦਾ ਨਾਂ ਲੈ ਕੇ ਕਿਹਾ ਕਿ ਜੇਕਰ ਇਹ ਗਾਇਕ ਸਾਫ ਸੁਥਰਾ ਪਰਿਵਾਰਕ ਗੀਤ-ਸੰਗੀਤ ਦੇ ਕੇ ਮਾਰਕੀਟ ਵਿੱਚ ਆਪਣਾਂ ਨਾਮ ਬਣਾ ਸਕਦੇ ਹਨ ਤਾਂ ਸਾਰੇ ਕਿਉਂ ਨਹੀ ਇਸ ਮੌਕੇ ਨੌਜਵਾਨ ਮਾਡਲ ਸਿਮਰ ਗਿੱਲ, ਵੀਡੀਓਗ੍ਰਾਫਰ ਗੁਰਪ੍ਰੀਤ ਸਿੰਘ ਕੰਗ, ਪ੍ਰਤੀਕ ਗਿੱਲ, ਗੁਰਪ੍ਰੀਤ ਵਿਰਕ, ਸਤਿੰਦਰ ਚਾਹਲ ਤੋਂ ਇਲਾਵਾ ਕਈ ਹੋਰ ਸੰਗੀਤ ਪ੍ਰੇਮੀ ਵੀ ਹਾਜ਼ਰ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …