1.4 C
Toronto
Wednesday, January 7, 2026
spot_img
Homeਕੈਨੇਡਾਅਦਾਰਾ 'ਪਰਵਾਸੀ' ਵੱਲੋਂ ਅਹਿਮ ਮੁੱਦਿਆਂ 'ਤੇ ਅਹਿਮ ਹਸਤੀਆਂ ਨਾਲ ਵਿਸ਼ੇਸ਼ ਗੱਲਬਾਤ

ਅਦਾਰਾ ‘ਪਰਵਾਸੀ’ ਵੱਲੋਂ ਅਹਿਮ ਮੁੱਦਿਆਂ ‘ਤੇ ਅਹਿਮ ਹਸਤੀਆਂ ਨਾਲ ਵਿਸ਼ੇਸ਼ ਗੱਲਬਾਤ

ਨਵਦੀਪ ਬੈਂਸ ਨਾਲ ઑਪਰਵਾਸੀ ਰੇਡੀਓ਼ ‘ਤੇ ਵਿਸ਼ੇਸ਼ ਗੱਲਬਾਤ
ਫੈਡਰਲ ਸਰਕਾਰ ਦੇ ਐਲਾਨਾਂ, ਭਾਰਤ ਗਏ ਕੈਨੇਡੀਅਨਾਂ ਅਤੇ ਅਫਗਾਨੀ ਸਿੱਖ ਪਰਿਵਾਰਾਂ ਬਾਰੇ ਕੀਤੀ ਵਿਚਾਰ-ਚਰਚਾ
ਮਿਸੀਸਾਗਾ/ਪਰਵਾਸੀ ਬਿਊਰੋ
ਕੋਰੋਨਾ ਵਾਇਰਸ ਦੇ ਵੱਡੇ ਸੰਕਟ ‘ਚ ਫਸੇ ਕੈਨੇਡਾ ਦੇ ਲੋਕਾਂ ਲਈ ਫੈਡਰਲ ਸਰਕਾਰ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਐਲਾਨਾਂ ਬਾਰੇ ਜਾਣਕਾਰੀ ਦੇਣ ਲਈ ਕੈਨੇਡਾ ਦੇ ਸਨਅਤ ਮੰਤਰੀ ਨਵਦੀਪ ਬੈਂਸ ਨੇ ઑਪਰਵਾਸ਼ੀ ਅਦਾਰੇ ਨਾਲ ਇਕ ਵਿਸ਼ੇਸ਼ ਗੱਲਬਾਤ ਕੀਤੀ।
ਉਨ੍ਹਾਂ ਦੱਸਿਆ ਕਿ ਲੋਕਾਂ ਦੀ 6 ਮਹੀਨੇ ਦੀ ਮਾਰਗੇਜ ਨੂੰ ਮੁਲਤਵੀ ਕਰਨਾ, ਕੰਪਨੀ ਮਾਲਕਾਂ ਨੂੰ 75 ਫੀਸਦੀ ਤੱਕ ਤਨਖਾਹਾਂ ਵਿੱਚ ਮਦਦ ਕਰਨਾ, ਹਰ ਵਿਅਕਤੀ ਨੂੰ 2000 ਡਾਲਰ ਦਾ ਚਾਰ ਮਹੀਨਿਆਂ ਲਈ ਮਦਦ ਦੇਣਾ, ਅਜਿਹੇ ਕਈ ਉਪਰਾਲੇ ਸਰਕਾਰ ਕਰ ਰਹੀ ਹੈ। ਉਨ੍ਹਾਂ ਮੰਨਿਆ ਕਿ ਇਨ੍ਹਾਂ ਵਿੱਚੋਂ ਕਈ ਫੈਸਲੇ ਸੰਬੰਧਤ ਵਿਭਾਗਾਂ ਵੱਲੋਂ ਹੇਠਲੇ ਪੱਧਰ ‘ਤੇ ਲਾਗੂ ਨਹੀਂ ਹੋਏ ਹਨ ਅਤੇ ਲੋਕਾਂ ਦੇ ਮਨਾਂ ਵਿੱਚ ਅਜੇ ਵੀ ਕਈ ਭੁਲੇਖੇ ਹਨ, ਜਿਨ੍ਹਾਂ ਨੂੰ ਜਲਦੀ ਹੀ ਦੂਰ ਕੀਤਾ ਜਾਵੇਗਾ।
ਭਾਰਤ ਵਿੱਚ ਫਸੇ ਕੈਨੇਡੀਅਨਾਂ ਨੂੰ ਵਾਪਸ ਲਿਆਊਣ ਲਈ ਸਰਕਾਰ ਦੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਮੰਨਿਆ ਕਿ 2900 ਡਾਲਰ ਦਾ ਇਕ ਪਾਸੇ ਦਾ ਕਿਰਾਇਆ ਜ਼ਿਆਦਾ ਹੈ। ਪਰੰਤੂ ਐਮਰਜੈਂਸੀ ਹਾਲਾਤਾਂ ਵਿੱਚ ਸਰਕਾਰ ਹਰ ਅਜਿਹੇ ਵਿਅਕਤੀ ਨੂੰ 5000 ਡਾਲਰ ਦਾ ਲੋਨ ਦੇਣ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਅਮ੍ਰਿਤਸਰ ਤੋਂ ਫਲਾਇਟ ਚਲਾਊਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ ਕਿਉਂਕਿ ਫਲਾਇਟਾਂ ਦਿੱਤੀ ਅਤੇ ਮੁੰਬਈ ਤੋਂ ਹੀ ਸੰਭਵ ਹਨ ਪਰੰਤੂ ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਅਫਗਾਨੀ ਸਿੱਖਾਂ ਨੂੰ ਕੈਨੇਡਾ ਲਿਆਊਣ ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਤੁਰੰਤ ਕੈਨੇਡਾ ਲਿਆਉਣਾ ਸੰਭਵ ਨਹੀਂ ਹੈ। ਪਰੰਤੂ ਭਵਿੱਖ ਵਿੱਚ ਮਨਮੀਤ ਭੂੱਲਰ ਫਾਊਂਡੇਸ਼ਨ ਨਾਲ ਮਿਲ ਕੇ ਸਰਕਾਰ ਵੱਲੋਂ ਵੀ ਮਦਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਅਗਲੇ ਦੋ ਹਫਤੇ ਤੱਕ ਹਾਲਾਤ ਦੇਖਾਂਗੇ, ਜੇਕਰ ਲੋੜ ਪਈ ਤਾਂ ਮੁਕੰਮਲ ਤੌਰ ‘ਤੇ ਲਾਕਡਾਊਨ ਬਾਰੇ ਵੀ ਫੈਸਲਾ ਲੈ ਸਕਦੇ ਹਾਂ।

RELATED ARTICLES
POPULAR POSTS