21.1 C
Toronto
Saturday, September 13, 2025
spot_img
Homeਕੈਨੇਡਾਡਾ. ਤਰਲੋਕ ਸਿੰਘ ਚੀਮਾ ਤੇ ਬੀਬੀ ਹਰਵਿੰਦਰ ਕੌਰ ਚੀਮਾ ਨੇ ਆਪਣੀ ਪੋਤਰੀ...

ਡਾ. ਤਰਲੋਕ ਸਿੰਘ ਚੀਮਾ ਤੇ ਬੀਬੀ ਹਰਵਿੰਦਰ ਕੌਰ ਚੀਮਾ ਨੇ ਆਪਣੀ ਪੋਤਰੀ ਦੇ ਜਨਮ ਦੀ ਖੁਸ਼ੀ ਰਾਮਗੜ੍ਹੀਆ ਭਵਨ ਵਿਖੇ ਮਨਾਈ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਦਿਨੀਂ ਰਾਮਗੜ੍ਹੀਆ ਕਮਿਊਨਿਟੀ ਭਵਨ ਬਰੈਂਪਟਨ ਵਿਖੇ ਡਾ ਤਰਲੋਕ ਸਿੰਘ ਚੀਮਾ ਤੇ ਬੀਬੀ ਹਰਵਿੰਦਰ ਕੌਰ ਚੀਮਾ ਨੂੰ ਵਾਹਿਗੁਰੂ ਵੱਲੋਂ ਬਖ਼ਸ਼ੀ ਪੋਤਰੀ ਦੀ ਖ਼ੁਸ਼ੀ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਹਿੱਤ ਸਾਹਿਬ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਜਿਸ ਵਿੱਚ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਮੈਂਬਰ ਪਰਿਵਾਰ ਤੋਂ ਇਲਾਵਾ ਚੀਮਾ ਪਰਿਵਾਰ ਦੇ ਸਕੇ ਸਬੰਧੀ, ਦੋਸਤ, ਮਿੱਤਰ ਦੇ ਪਰਿਵਾਰ ਸ਼ਾਮਲ ਹੋਏ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਬੀਬੀ ਕਮਲਜੀਤ ਕੌਰ ਬੈਂਸ, ਪਰਮਜੀਤ ਦਿਓਲ, ਅਜੈਬ ਸਿੰਘ ਚੱਠਾ, ਪਿਆਰਾ ਸਿੰਘ ਕੁੱਦੋਵਾਲ ਅਤੇ ઠਹੋਰ ਬਹੁਤ ਸਾਰੇ ਸੱਜਣ ਪਹੁੰਚੇ ਹੋਏ ਸਨ। ਸਵੇਰ ਤੋਂ ਹੀ ਆਏ ਸੱਜਣਾਂ ਲਈ ਚਾਹ ਪਕੌੜੇ ਅਤੇ ਮਠਿਆਈ ਦਾ ਲੰਗਰ ਚੱਲਦਾ ਰਿਹਾ। ਜੋ ਅਖ਼ੀਰ ਤੱਕ ਚੱਲ ਰਿਹਾ ਸੀ। ਪਾਠ ਦੀ ਸਮਾਪਤੀ ਤੋਂ ਬਾਅਦ ਛੋਟੀ ਬੱਚੀ ਸਬਰੀਨ ਗੈਦੂ ਤੇ ਗੁਰਜਸ ਗੈਦੂ ਨੇ ਸ਼ਬਦ ਗਾਇਨ ਕੀਤਾ। ਭਾਈ ਗੁਰਪ੍ਰੀਤ ਸਿੰਘ ਸ੍ਰੀ ਗੰਗਾਨਗਰ ਵਾਲਿਆਂ ਨੇ ਗੁਰਬਾਣੀ ਦਾ ਬਹੁਤ ਹੀ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਅਤੇ ਗੁਰਬਾਣੀ ਅਨੁਸਾਰ ਬੱਚੀ ਨੂੰ ਅਸ਼ੀਰਵਾਦ ਦੇ ਕੇ ਚੀਮਾ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਬੀਬੀ ਕੁਲਵੰਤ ਕੌਰ ਗੈਦੂ ਨੇ ਵੀ ਨਵੀਂ ਆਈ ਬੱਚੀ ਦੇ ਸਬੰਧ ਵਿੱਚ ਕਵਿਤਾ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ ਤੇ ਸਟੇਜ ਸਕੱਤਰ ਮਨਜੀਤ ਸਿੰਘ ਬੱਚੂ ਨੇ ਆਰ ਐਸ ਐਫ ਓ ਬਾਰੇ ਦੱਸਿਆ। ਪਰਿਵਾਰਾਂ ਨੂੰ ਇਹ ਸਮਾਗਮ ਕਰਾਉਣ ਤੇ ਵਧਾਈਆਂ ਦਿੱਤੀਆਂ। ਫਾਊਂਡੇਸ਼ਨ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਵੱਲੋਂ ਨਵ ਜੰਮੀ ਬੱਚੀ ઠਦੀ ਆਮਦ ਉੱਤੇ ਸਾਰੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਬੱਚੀ ਨੂੰ ਮਮੈਂਟੋ ਦੇ ਕੇ ਸਨਮਾਨ ਕੀਤਾ ਤੇ ਆਈਆਂ ਸਾਰੀਆਂ ਸੰਗਤਾਂ ਦਾ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਧੰਨਵਾਦ ਕੀਤਾ ਗਿਆ। ਇਸ ਸਬੰਧ ਵਿੱਚ ਅਤੇ ਹੋਰ ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਲਈ 416 305 9878 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS