ਬਰੈਂਪਟਨ/ਪੂਰਨ ਸਿੰਘ ਪਾਂਧੀ : ‘ਨਿਊ ਹੋਪ ਸੀਨੀਅਰ ਕਲੱਬ ਬਰੈਂਪਟਨ’ ਦੀ ਹਰ ਮਹੀਨੇ ਦੇ ਦੂਜੇ ਬੁੱਧਵਾਰ ਗੋਰ ਮੀਡੋ ਕਮਿਊਨਿਟੀ ਸੈਂਟਰ ਬਰੈਂਪਟਨ ਸੈਂਟਰ ਵਿਚ 2 ਤੋਂ 5 ਵਜੇ ਤੱਕ ਮੀਟਿੰਗ ਹੁੰਦੀ ਹੈ; ਜਿਸ ਵਿਚ ਅਹਿਮ ਮੁੱਦੇ ਵਿਚਾਰੇ ਜਾਂਦੇ ਹਨ। ਇਸ ਵਾਰ 26 ਸਤੰਬਰ ਦੇ ਬੁੱਧਵਾਰ ਦੀ ਭਰਵੀਂ ਇਕੱਤਰਤਾ ਹੋਈ।
ਇਸ ਇਕੱਤਰਤਾ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਦੋ ਸੌ ਦੇ ਕਰੀਬ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਹਾਜ਼ਰੀ ਏਨੀ ਵਧ ਗਈ ਕਿ ਕੁਰਸੀਆਂ ਵੀ ਥੁੜ ਗਈਆਂ ਤੇ ਹਾਲ ਵਿਚ ਥਾਂ ਵੀ ਥੁੜ ਗਈ। ਬਹੁਤਿਆਂ ਨੂੰ ਖੜ੍ਹੇ ਹੋ ਕੇ ਹਾਜ਼ਰੀ ਭਰਨੀ ਪਈ। ਇਸ ਸਮਾਗਮ ਵਿਚ ਸੀਨੀਅਰ ਕਲੱਬਾਂ ਦੇ ਮੁਖੀ, ਰਾਜਸੀ ਨੇਤਾ, ਲੇਖਕ ਤੇ ਪਤਵੰਤੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਸਭਾ ਦੇ ਪ੍ਰਧਾਨ ਸ਼ੰਭੂ ਦੱਤ ਸ਼ਰਮਾ ਤੇ ਉਸ ਦੇ ਸਹਿਯੋਗੀਆਂ ਵੱਲੋਂ ਸਰਬੱਤ ਲਈ ਚਾਹ ਪਾਣੀ ਤੇ ਹੋਰ ਪਦਾਰਥਾਂ ਨਾਲ਼ ਹਾਰਦਿਕ ਸੇਵਾ ਕੀਤੀ ਗਈ। ਪਤਵੰਤੇ ਸੱਜਣਾਂ ਦਾ ਸਪੈਸ਼ਲ ਸਨਮਾਨ ਕੀਤਾ ਗਿਆ। ਸਭਾ ਵੱਲੋਂ ਸਭ ਨੂੰ ਜੀ ਆਇਆਂ ਆਖਿਆ ਤੇ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਇਕੱਤਰਤਾ ਵਿਚ ‘ਸਰਵਿਸ ਕੈਨੇਡਾ’ ਵੱਲੋਂ ਸਿਟੀਜਨ ਸਰਵਿਸਜ ਸਪੈਸ਼ਲਿਸ਼ਟ ਕਮਿਊਨਿਟੀ ਸੁਪਰਵਾਈਜ਼ਰ ਸ੍ਰੀਮਤੀ ਜੈਕਲਿਨ ਨੇ ਸੁਆਲਾਂ ਦੇ ਜਬਾਬ ਦਿੱਤੇ ਅਤੇ ਕੈਨੇਡਾ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਤੇ ਹੋਰ ਵਿਤੀ ਸਹਾਇਤਾ ਬਾਰੇ ਹੇਠ ਲਿਖੇ ਅਨੁਸਾਰ ਅਹਿਮ ਜਾਣਕਾਰੀਆਂ ਦਿੱਤੀਆਂ:- 1. ਭਾਰਤ ਤੇ ਕੈਨੇਡਾ ਸਰਕਾਰਾਂ ਵਿਚ ਅਗਸਤ 2015 ਨੂੰ ਸਮਾਜਿਕ ਸਕਿਉਰਿਟੀ ਬਾਰੇ ਹੋਏ ਸਮਝੌਤੇ ਬਾਰੇ ਜਾਣਕਾਰੀ। 2.ਕੈਨੇਡਾ ਵਿਚ ਰਿਟਾਇਰਡ ਵਸਨੀਕਾਂ ਲਈ ਕੈਨੇਡਾ ਪੈਨਸ਼ਨ ਪਲੈਨ ਬਾਰੇ। 3.ਓਲਡ ਏਜ਼ ਸਕਿਉਰਿਟੀ ਪੈਨਸ਼ਨ ਬਾਰੇ। 4.ਜੀ. ਆਈ. ਐਸ ਸਪਲੀਮੈਂਟ (ਬੱਝਵਾਂ ਭੱਤਾ) ਬਾਰੇ ਜਾਣਕਾਰੀ। 5. 60 ਤੋਂ 64 ਸਾਲ ਦੀ ਉਮਰ ਵਿਚਕਾਰ ਵਿਤੀ ਸਹਾਇਤਾ ਕਦੋਂ ਤੇ ਕਿਵੇਂ ਮਿਲਣ ਬਾਰੇ ਜਾਣਕਾਰੀ। 6.ਸੇਵਾਮੁਕਤ ਹੋ ਕੇ ਕਨੇਡਾ ਵਸੇ ਅਪੰਗ ਪੁਰਸ਼ਾਂ ਨੂੰ ਡਿਸਏਬਿਲਟੀ ਸਹਾਇਤਾ ਲੈਣ ਬਾਰੇ। 7.ਕੈਨੇਡਾ ਵਿਚ ਇੰਟਰਨੈਸ਼ਨਲ ਵਸਨੀਕ ਆਪਣਾ ਇੰਸ਼ੋਰੈਂਸ ਨੰਬਰ ਦੱਸ ਕੇ 9-30 ਤੋਂ 4.30 ਸ਼ਾਮ ਤੱਕ 1-800-454-8731 ਨੰਬਰ ‘ਤੇ ਹਰ ਕਿਸਮ ਦੀ ਜਾਣਕਾਰੀ ਲੈ ਸਕਦੇ ਹਨ। 8.ਕੈਨੇਡਾ ਤੇ ਭਾਰਤ ਦੇ ਸਮਾਜਕ ਸਮਝੌਤੇ ਅਨੁਸਾਰ 18 ਤੋਂ 25 ਸਾਲ ਦੇ ਬੱਚਿਆਂ ਲਈ ਸਕੂਲ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਲਈ ਸਹਾਇਤਾ ਲੈਣ ਬਾਰੇ ਜਾਣਕਾਰੀ। 9. ਕਿਸੇ ਵਿਅਕਤੀ ਦੀ ਮ੍ਰਿਤੂ ਪਿੱਛੋਂ ਪਰਵਾਰ ਦੀ ਸਹਾਇਤਾ ਬਾਰੇ।
ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਜਸਵੰਤ ਸਿੰਘ ਹਾਂਸ ਦਾ ਜਨਮ ਦਿਨ ਮਨਾਇਆ
ਮਾਲਟਨ : ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਆਪਣੇ ਸੀਨੀਅਰ ਮੈਂਬਰ ਜਸਵੰਤ ਸਿੰਘ ਹਾਂਸ ਦਾ ਜਨਮ ਦਿਨ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ। ਚਾਹ, ਪਾਣੀ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਵਿਚ ਸਭਾ ਦੇ ਪ੍ਰਧਾਨ ਸੁਖਮਿੰਦਰ ਰਾਮਪੁਰੀ ਨੇ ਸ. ਹਾਂਸ ਦੀ ਲੰਬੀ ਉਮਰ ਤੇ ਅਰੋਗ ਜੀਵਨ ਲਈ ਸਾਰੀ ਸਭਾ ਵਲੋਂ ਅਰਦਾਸ ਕੀਤੀ। ਉਪਰੰਤ ਜੋਗਿੰਦਰ ਸਿੰਘ ਅਣਖੀਲਾ ਨੇ ਇਕ ਸ਼ਾਨਦਾਰ ਕਵਿਤਾ ਸੁਣਾਈ। ਡਾ. ਸਰਦੂਲ ਸਿੰਘ ਨੇ ਲਤੀਫੇ ਸੁਣਾਏ। ਸਭ ਨੂੰ ਹਸਾਇਆ। ਗੁਰਮੇਲ ਸਿੰਘ ਬਾਠ ਨੇ ਸਭਾ ਦੀਆਂ 17 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਵਿਚ ਸਭ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ। ਚਾਹ ਪਾਣੀ ਦਾ ਪ੍ਰਬੰਧ ਡਾ. ਗਿੱਲ, ਅਵਤਾਰ ਸਿੰਘ ਤੇ ਅਜਾਇਬ ਸਿੰਘ ਭੰਗ ਨੇ ਕੀਤਾ। ਸਟੇਜ ਦੀ ਜ਼ਿੰਮੇਵਾਰੀ ਅਣਖੀਲਾ ਨੇ ਬਾਖੂਬੀ ਨਿਭਾਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …