ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਕੀਤਾ ਐਲਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਉਨਟਾਰੀਓ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਅਤੇ ਡੰਪ ਟਰੱਕਾਂ ਵਾਲੀਆਂ ਕੰਪਨੀਆਂ ਵਿੱਚ ਕੁਝ ਮੰਗਾਂ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ। ਇਸ ਨੂੰ ਲੈ ਕੇ ਉਨਟਾਰੀਓ ਡੰਪ ਟਰੱਕ ਐਸੋਸ਼ੀਏਸ਼ਨ ਦੇ ਸੱਦੇ ‘ਤੇ਼ ਸੈਂਕੜੇ ਹੀ ਡੰਪ ਟਰੱਕ ਕੰਪਨੀਆਂ ਨੇ ਵੱਖ-ਵੱਖ ਥਾਵਾਂ ‘ਤੇ਼ ਪੈਂਦੀਆਂ ਚਾਰ ਸਰਕਾਰੀ ਸਕੇਲਾਂ (ਟਰੱਕਾਂ ਦਾ ਭਾਰ ਅਤੇ ਮਕੈਨੀਕਲ ਜਾਂਚ ਕਰਨ ਵਾਲੇ ਸਰਕਾਰੀ ਅਦਾਰੇ ਦੇ ਸਥਾਨ) ਨੂੰ ਮੁਕੰਮਲ ਤੌਰ ‘ਤੇ਼ ਘੇਰ ਕੇ ਪੂਰੀ ਤਰ੍ਹਾਂ ਆਰਜ਼ੀ ਤੌਰ ‘ਤੇ਼ ਬੰਦ ਕਰ ਦਿੱਤਾ।
ਇਹਨਾਂ ਸਕੇਲਾਂ ਦੀ ਸਾਰੀ ਦੀ ਸਾਰੀ ਜਗ੍ਹਾ ਡੰਪ ਟਰੱਕਾਂ ਨਾਲ ਭਰ ਦਿੱਤੀ। ਜਿਸ ਬਾਰੇ ਗੱਲ ਕਰਦਿਆਂ ਐਸੋਸ਼ੀਏਸ਼ਨ ਦੇ ਕੁਝ ਮੋਹਤਬਰਾਂ ਨੇ ਦੱਸਿਆ ਕਿ ਕੁਝ ਵਾਜਬ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਲ ਰਿਹਾ ਰੇੜਕਾ ਖਤਮ ਹੋਣ ਦਾ ਨਾਮ ਨਹੀ ਸੀ ਲੈ ਰਿਹਾ। ਉਨ੍ਹਾਂ ਦੱਸਿਆ ਕਿ ਡੰਪ ਟਰੱਕਾਂ ਵਾਲੀਆਂ ਕੰਪਨੀਆਂ ਨੇ ਦੁਖੀ ਹੋ ਕੇ ਇਹ ਕਦਮ ਚੁੱਕਿਆ ਹੈ। ਸੰਸਥਾ ਦੇ ਮੈਂਬਰਾਂ ਨੇ ਗੱਲ ਕਰਨ ‘ਤੇ਼ ਦੱਸਿਆ ਕਿ ਡੰਪ ਟਰੱਕਾਂ ਵਾਲਿਆਂ ਨੂੰ ਸਭ ਤੋਂ ਵੱਡੀ ਮੁਸ਼ਕਿਲ ਡੰਪ ਟਰੱਕਾਂ ਉੱਤੇ ਲੱਗੇ ઑਸਪਿੱਫ ਼(ਸਵਿੱਫਟ) ਸਿਸਟਮ ਨਾਲ ਹੁੰਦੀ ਹੈ ਅਤੇ ਡੰਪ ਟਰੱਕਾਂ ਵਾਲਿਆਂ ਵੱਲੋਂ ਸਰਕਾਰ ਕੋਲੋਂ ਇਹ ਸਿਸਟਮ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਬਾਰੇ ਮੈਂਬਰਾਂ ਨੇ ਆਖਿਆ ਕਿ ਮੰਗਾਂ ਨਾ ਮੰਨੇ ਜਾਣ ਉੱਤੇ ਇਹ ਸੰਘਰਸ਼ ਅਣਮਿੱਥੇ ਸਮੇਂ ਲਈ ਵੀ ਚਲ ਸਕਦਾ ਹੈ। ਸੰਸਥਾ ਦੇ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਅਜੇ ਤਾਂ ਇੱਥੇ ਪੈਂਦੀਆਂ ਹਾਈਵੇਅ 403 ਉੱਤੇ ਓਕਵਿਲ ਵਾਲੀਆਂ ਦੋਵੇ ਸਕੇਲਾਂ, ਹਾਈਵੇਅ 400/ਕਿੰਗ ਵਾਲੀ ਸਕੇਲ, ਹਾਈਵੇਅ 10 ਉੱਤੇ ਕੈਲੇਡਨ ਵਾਲੀ ਸਕੇਲ ਸਮੇਤ ਚਾਰ ਸਕੇਲਾਂ ਦਾ ਘਿਰਾਓ ਹੀ ਕੀਤਾ ਹੈ। ਜੇਕਰ ਸਰਕਾਰ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਹਾਈਵੇਅ 401 ਉੱਤੇ ਪੈਂਦੀਆਂ ਵਿੰਡਸਰ, ਲੰਡਨ ਸਮੇਤ ਸਾਰੇ ਹਾਈਵੇਜ਼ ਉੱਤੇ ਪੈਂਦੀਆਂ ਸਕੇਲਾਂ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ।