7.9 C
Toronto
Wednesday, October 29, 2025
spot_img
Homeਕੈਨੇਡਾਸਮਾਨ ਆਟੋ ਇੰਸ਼ੋਰੈਂਸ ਸਬੰਧੀ ਬਿੱਲ ਦੀ ਦੂਜੀ ਰੀਡਿੰਗ ਪਾਸ

ਸਮਾਨ ਆਟੋ ਇੰਸ਼ੋਰੈਂਸ ਸਬੰਧੀ ਬਿੱਲ ਦੀ ਦੂਜੀ ਰੀਡਿੰਗ ਪਾਸ

ਬਰੈਂਪਟਨ/ਬਿਊਰੋ ਨਿਊਜ਼
ਐਮਪੀਪੀ ਪਰਮ ਗਿੱਲ ਦੇ ਆਟੋ ਇੰਸ਼ੋਰੈਂਸ ਵਿੱਚ ਪੋਸਟਲ ਕੋਡ ਭੇਦਭਾਵ ਖਤਮ ਕਰਨ ਸਬੰਧੀ ਪੇਸ਼ ਕੀਤੇ ਗਏ ਪ੍ਰਾਈਵਟ ਬਿੱਲ ਨੇ ਦੂਜੀ ਰੀਡਿੰਗ ਪਾਸ ਕਰ ਲਈ ਹੈ। ਬਿੱਲ ਨੂੰ ਅਗਲੇਰੀ ਵਿਚਾਰ ਚਰਚਾ ਲਈ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਇੱਥੋਂ ਦੇ ਡਰਾਈਵਰ ਭਾਈਚਾਰੇ ਨੇ ਇਸਦਾ ਸਵਾਗਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਉਨਟਾਰੀਓ ਵਾਸੀ ਦੇਸ਼ ਵਿੱਚ ਸਭ ਤੋਂ ਜ਼ਿਆਦਾ ਆਟੋ ਇੰਸ਼ੋਰੈਂਸ ਪ੍ਰੀਮੀਅਮ ਅਦਾ ਕਰਦੇ ਹਨ। ਐੱਮਪੀਪੀ ਪ੍ਰਭਮੀਤ ਸਰਕਾਰੀਆ ਨੇ ਕਿਹਾ ਕਿ ਆਟੋ ਇੰਸ਼ੋਰੈਂਸ ਰੇਟ ਡਰਾਈਵਿੰਗ ਰਿਕਾਰਡ ‘ਤੇ ਆਧਾਰਿਤ ਹੋਣੇ ਚਾਹੀਦੇ ਹਨ ਨਾ ਕਿ ਜਿੱਥੇ ਤੁਸੀਂ ਰਹਿੰਦੇ ਹੋ। ਬਰੈਂਪਟਨ ਦੇ ਚੰਗੇ ਡਰਾਈਵਰ ਨੂੰ ਕੈਲੇਡਨ ਦੇ ਚੰਗੇ ਡਰਾਈਵਰ ਦੇ ਬਰਾਬਰ ਹੀ ਰੇਟ ਅਦਾ ਕਰਨ ਦਾ ਨਿਯਮ ਹੋਣਾ ਚਾਹੀਦਾ ਹੈ।

RELATED ARTICLES

ਗ਼ਜ਼ਲ

POPULAR POSTS