ਪਿੰਡ ਦੇ ਵਸਨੀਕ ਮੈਰਾਥਨ ਦੌੜਾਕ ਫ਼ੌਜਾ ਸਿੰਘ ਉਚੇਚੇ ਤੌਰ ‘ਤੇ ਸ਼ਾਮਲ ਹੋਣਗੇ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਰੇਸ਼ਮ ਸਿੰਘ ਢੀਂਡਸਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਬਿਆਸ ਪਿੰਡ ਦੇ ਵਾਸੀਆਂ ਦੀ ਪਰਿਵਾਰਕ ਪਿਕਨਿਕ 18 ਜੂਨ ਦਿਨ ਐਤਵਾਰ ਨੂੰ ਸੈਂਟੀਨੀਅਲ ਪਾਰਕ ਨੰਬਰ 8 ਵਿੱਚ ਰੱਖੀ ਗਈ ਹੈ। ਇਹ ਪਾਰਕ ਇਜ਼ਲਿੰਗਟਨ ਅਤੇ ਡਿਕਸੀ ਰੋਡ ਦੇ ਇੰਟਰਸੈੱਕਸ਼ਨ ਦੇ ਨੇੜੇ ਸਥਿਤ ਹੈ। ਇਸ ਪਿਕਨਿਕ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ। ਪਿਕਨਿਕ ਵਿੱਚ ਹਿੱਸਾ ਲੈਣ ਲਈ ਇਸ ਪਿੰਡ ਦੇ ਵਸਨੀਕ ਮੈਰਾਥਨ ਦੌੜਾਕ ਸ. ਫ਼ੌਜਾ ਸਿੰਘ ਵੈਨਕੂਵਰ ਵਿੱਚ ਆਪਣੀ ਦੋਹਤਰੀ ਦੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਗਲੇ ਹਫ਼ਤੇ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਇਸ ਪਿਕਨਿਕ ਵਿੱਚ ਬੱਚਿਆਂ ਦੀਆਂ ਦੌੜਾਂ ਤੇ ਖੇਡਾਂ ਅਤੇ ਔਰਤਾਂ ਦੀ ਮਿਊਜ਼ੀਕਲ-ਰੇਸ ਵਿਸ਼ੇਸ਼ ਖਿੱਚ ਦਾ ਕਾਰਨ ਹੋਣਗੀਆਂ। ਇਨ੍ਹਾਂ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਮੈਡਲ ਅਤੇ ਹੋਰ ਇਨਾਮ ਸ. ਫ਼ੌਜਾ ਸਿੰਘ ਆਪਣੇ ਕਰ-ਕਮਲਾਂ ਨਾਲ ਦੇਣਗੇ। ਪਿਕਨਿਕ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਭਰਮਾਰ ਹੋਵੇਗੀ ਅਤੇ ਮਨੋਰੰਜਨ ਵੀ ਹੋਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡਾ. ਮਨਜੀਤ ਢੀਂਡਸਾ ਨੂੰ 415-618-3275, ਕਾਕਾ ਨਾਹਲ ਨੂੰ 416-881-8826 ਜਾਂ ਰੇਸ਼ਮ ਸਿੰਘ ਢੀਂਡਸਾ ਨੂੰ 416-473-1335 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …