-1.9 C
Toronto
Thursday, December 4, 2025
spot_img
Homeਕੈਨੇਡਾਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦਾ...

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਉਤਸ਼ਾਹ ਨਾਲ ਮਨਾਇਆ

02 ਨਵੰਬਰ ਦਿਨ ਵੀਰਵਾਰ ਨੂੰ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ। ਵਿਦਿਆਰਥੀਆਂ ਨੇ ਭਾਸ਼ਨ ਅਤੇ ਸ਼ਬਦ ਕੀਰਤਨ ਵਿੱਚ ਭਾਗ ਲਿਆ। ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵਿਖੇ ਸਿੱਖ-ਇਤਿਹਾਸਕ ਦਿਹਾੜੇ ਸਾਰਾ ਸਕੂਲ ਰਲ ਮਿਲ ਕੇ ਮਨਾਉਂਦਾ ਹੈ। ਇਸ ਮਹੀਨੇ ਵਿਦਿਆਰਥੀਆਂ ਨੇ ਕਲਾਸਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਿਲਾਸਫੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕੀਤੀ।
28 ਅਕਤੂਬਰ ਦਿਨ ਸ਼ਨਿੱਚਵਾਰ ਗ੍ਰੇਡ ਜੇ.ਕੇ. ਤੋਂ ਗ੍ਰੇਡ 5 ਤੱਕ ਦੇ ਵਿਦਿਆਰਥੀਆਂ ਦੇ 35 ਜੱਥਿਆਂ ਨੇ ਸਕੂਲ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ ਕੀਰਤਨ ਦਰਬਾਰ ਵਿੱਚ ਭਾਗ ਲਿਆ।
ਗੁਰੂ ਜੀ ਦਾ ਆਗਮਨ ਹਰ ਪੱਖੋਂ ਨਿੱਘਰ ਰਹੇ ਸਮਾਜ ਦੇ ਹਨੇਰਿਆਂ ਲਈ ਨਵਜੀਵਨ ਦੀ ਕਿਰਨ ਸੀ। ਗੁਰੂ ਜੀ ਨੇ ਚਾਰ ਪ੍ਰਚਾਰਕ ਯਾਤਰਾਵਾਂ ਕਰਕੇ ਲੋਕਾਂ ਵਿੱਚੋਂ ਅਗਿਆਨਤਾ, ਪਖੰਡ, ਵਹਿਮ-ਭਰਮ ਅਤੇ ਕੁਰੀਤੀਆਂ ਨੂੰ ਸੁਧਾਰਿਆ ਅਤੇ ਅਧਿਆਤਮਕ ਜੀਵਨ ਦੇ ਨਾਲ- ਨਾਲ ਸਮਾਜਕ ਜੀਵਨ ਨੂੰ ਚੰਗਾ ਬਣਾਉਣ ਲਈ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੱਤੇ। ਆਪ ਜੀ ਦਾ ਜੀਵਨ ਫਲਸਫ਼ਾ, ਸਰਲ, ਸਪਸ਼ਟ ਅਤੇ ਭਰਮ ਰਹਿਤ ਸੀ। ਅੱਜ ਸਾਨੂੰ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਨੂੰ ਆਪਣੀ ਜੀਵਨ ਜਾਚ ਦਾ ਹਿੱਸਾ ਬਣਾਉਣ ਦੀ ਲੋੜ ਹੈ। ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵਿਖੇ ਵਿਦਿਆਰਥੀਆਂ ਨੂੰ ਛੋਟੀ ਉਮਰ ਵਿੱਚ ਹੀ ਗੁਰਮਤ ਦੇ ਸਿਧਾਂਤ ਨਾਲ ਜੁੜਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਪਿਆਂ ਵੱਲੋਂ ਸਾਰੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਲਈ ਲੰਗਰ ਦੀ ਸੇਵਾ ਕੀਤੀ ਗਈ। ਅਸੀਂ ਗਿੱਲ, ਗਰੇਵਾਲ, ਮਾਨ, ਧਾਲੀਵਾਲ ਪਰਿਵਾਰ ਅਤੇ ਸਾਰੇ ਮਾਪਿਆਂ ਦੇ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਲੰਗਰ ਅਤੇ ਦੇਗ ਦੀ ਸੇਵਾ ਕੀਤੀ । ਸਾਰੇ ਹੀ ਪ੍ਰੋਗਰਾਮ ਅਤੇ ਲੰਗਰ ਦੀਆਂ ਸੇਵਾਵਾਂ ਵਿਦਿਆਰਥੀਆਂ ਵੱਲੋਂ ਹੀ ਨਿਭਾਈਆਂ ਗਈਆਂ। ਅਸੀਂ ਸਾਂਝਾ ਪੰਜਾਬ, ਹਮਦਰਦ, ਜ਼ੀ ਟੀਵੀ ਅਤੇ ਪੀ ਟੀ ਸੀ ਦੀ ਟੀਮ ਦੇ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਸਕੂਲ ਦੇ ਸਾਰੇ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ। ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵੱਲੋਂ ਸਮੂਹ ਜਗਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀ ਵਧਾਈ ਹੋਵੇ ਜੀ !

 

RELATED ARTICLES
POPULAR POSTS