Breaking News
Home / ਕੈਨੇਡਾ / ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਡਰੱਗ ਅਵੇਅਰਨੈੱਸ ਸੈਮੀਨਾਰ 30 ਜੁਲਾਈ ਨੂੰ

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਡਰੱਗ ਅਵੇਅਰਨੈੱਸ ਸੈਮੀਨਾਰ 30 ਜੁਲਾਈ ਨੂੰ

ਬਰੈਂਪਟਨ : ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਫਲਾਵਰ ਸਿਟੀ ਸੀਨੀਅਰ ਰੀਕਰੀਏਸ਼ਨ ਸੈਂਟਰ 8870 ਮੈਕਲਾਗਨ ਰੋਡ ਐਲ6ਵਾਈ 5ਟੀ1 ਬਰੈਂਪਟਨ ਵਿੱਚ 30 ਜੁਲਾਈ ਦਿਨ ਐਤਵਾਰ ਸ਼ਾਮ 5:30 ਤੋਂ 7:30 ਵਜੇ ਤੱਕ ਯੂਥ ਨੂੰ ਆਰਗੇਨਾਈਜੇਸ਼ਨ ਨਾਲ ਜੋੜਨ ਲਈ ਇੱਕ ਵਿਸ਼ੇਸ਼ ਸੈਮੀਨਾਰ ਕੀਤਾ ਜਾ ਰਿਹਾ ਹੈ। ਇਸ ਸੈਮੀਨਾਰ ਵਿੱਚ ਭਾਈ ਗੁਲਜ਼ਾਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਆਰਗੇਨਾਈਜੇਸ਼ਨ ਦੀ ਸਮਝ ਮੁਤਾਬਕ ਸਾਡਾ ਸਭਿਆਚਾਰ ਸੱਚੀ ਸੁੱਚੀ ਕਿਰਤ ਦਾ ਸਭਿਆਚਾਰ ਹੈ ਅਤੇ ਨਸ਼ੇ ਸਾਡੇ ਸਭਿਆਚਾਰ ਦਾ ਕਦੇ ਵੀ ਅੰਗ ਨਹੀਂ ਰਹੇ। ਮੌਜੂਦਾ ਸਮੇਂ ਵਿੱਚ ਸੰਸਾਰ ਭਰ ਵਿੱਚ ਲੋਕ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ। ਇਸ ਸੈਮੀਨਾਰ ਵਿੱਚ ਡਰੱਗ ਅਵੇਅਰਨੈੱਸ ਬਾਰੇ ਵਿਚਾਰ ਚਰਚਾ ਹੋਵੇਗੀ। ਪ੍ਰਬੰਧਕਾਂ ਵਲੋਂ ਸਮੂਹ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਇਸ ਸੈਮੀਨਾਰ ਵਿੱਚ ਆਪਣੇ ਬੱਚਿਆਂ ਖਾਸ ਤੌਰ ਤੇ ਨੌਜਵਾਨ ਹੋ ਰਹੇ ਬੱਚਿਆਂ ਨੂੰ ਨਾਲ ਜਰੂਰ ਲੈ ਕੇ ਆਉਣ ਤਾਂ ਜੋ ਉਹ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਅਵੇਅਰ ਹੋ ਸਕਣ। ਹੋਰ ਵਧੇਰੇ ਜਾਣਕਾਰੀ ਲਈ ਨਵਦੀਪ ਟਿਵਾਨਾ 416-823-9472, ਭੁਪਿੰਦਰ ਸਿੰਘ ਰਤਨ 647-704-1455 ਜਾਂ ਅਮਰੀਤ ਜੱਸਲ 647-273-8900 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …