2.6 C
Toronto
Thursday, March 26, 2026
spot_img
Homeਕੈਨੇਡਾਸਿੱਧਵਾਂ ਕਲਾਂ ਦੀ ਸੰਗਤ ਵਲੋਂ ਅਖੰਡ ਪਾਠ ਦੇ ਭੋਗ

ਸਿੱਧਵਾਂ ਕਲਾਂ ਦੀ ਸੰਗਤ ਵਲੋਂ ਅਖੰਡ ਪਾਠ ਦੇ ਭੋਗ

ਬਰੈਂਪਟਨ/ਬਿਊਰੋ ਨਿਊਜ਼ : ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਿੱਧਵਾਂ ਅਤੇ ਇਲਾਕਾ ਨਿਵਾਸੀਆਂ ਵਲੋਂ  135 ਸਨਪੈਕ ਬੁਲੇਵਾਡ ਤੇ ਸਥਿਤ ਗੁਰਦੁਆਰਾ ਜੋਤ ਪਰਕਾਸ਼ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਆਖੰਡ ਪਾਠ ਦੇ ਭੋਗ ਪਾਏ ਜਾਣਗੇ। ਹਾਲ ਨੰਬਰ 6 ਵਿੱਚ 5 ਅਗਸਤ ਦਿਨ ਸ਼ਨੀਵਾਰ 10:00 ਵਜੇ ਆਖੰਡ ਪਾਠ ਪ੍ਰਾਰੰਭ ਹੋਣਗੇ ਅਤੇ 7 ਅਗਸਤ ਦਿਨ ਸੋਮਵਾਰ 10:00 ਵਜੇ ਭੋਗ ਪਾਏ ਜਾਣਗੇ। ਇਸ ਤੋਂ ਉਪਰੰਤ ਕੀਰਤਨ ਹੋਵੇਗਾ ਅਤੇ ਗੁਰੂ ਕਾ ਅਤੁੱਟ ਲੰਗਰ ਵਰਤੇਗਾ। ਪ੍ਰਬੰਧਕਾਂ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਪ੍ਰੋਗਰਾਮ ਵਿੱਚ ਤਿੰਨੇ ਦਿਨ ਸ਼ਮੂਲੀਅਤ ਕਰਨ। ਇਸ ਪ੍ਰੋਗਰਾਮ ਵਿੱਚ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਇਸ ਪਿੰਡ ਵਿੱਚ ਪਾਏ ਚਰਨਾਂ ਦੀ ਛੂਹ ਨੂੰ ਯਾਦ ਕੀਤਾ ਜਾਵੇਗਾ ਉੱਥੇ ਇਲਾਕਾ ਨਿਵਾਸੀਆਂ ਨੂੰ ਆਪਸ ਵਿੱਚ ਮਿਲਣ ਦਾ ਮੌਕਾ ਵੀ ਮਿਲੇਗਾ। ਹੋਰ ਜਾਣਕਾਰੀ ਲਈ ਹਰਜਿੰਦਰ ਸਿੰਘ ਸਿੱਧੂ 647-701-5166, ਸੁਖਦੇਵ ਸਿੰਘ ਸਿੱਧੂ 647-299-1610 ਜਾਂ ਜਗਤਾਰ ਸਿੰਘ ਸਿੱਧੂ 647-448-9847 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS