ਬਰੈਂਪਟਨ/ਡਾ. ਝੰਡ : ਬੜੇ ਦੁੱਖ ਨਾਲ ਇਹ ਖ਼ਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਅਵਤਾਰ ਸਿੰਘ ਬੈਂਸ ਇਸ ਫ਼ਾਨੀ ਦੁਨੀਆਂ ਤੋਂ ਚਲੇ ਗਏ ਹਨ। ਉਹ 93 ਵਰ੍ਹਿਆਂ ਦੇ ਸਨ ਅਤੇ 6 ਸਤੰਬਰ ਨੂੰ ਆਪਣੇ ਪਿੱਛੇ ਪਤਨੀ, ਦੋ ਸਪੁੱਤਰ, ਸਪੁੱਤਰੀ, ਦੋਹਤਰਿਆਂ ਪੋਤਰਿਆਂ ਅਤੇ ਪੜਪੋਤਰਿਆਂ ਨਾਲ ਹੱਸਦਾ-ਵੱਸਦਾ ਪਰਿਵਾਰ ਛੱਡ ਕੇ ਗਏ ਹਨ। ਉਨ੍ਹਾਂ ਦਾ ਜਨਮ ਹੁਸ਼ਿਆਰ ਜ਼ਿਲੇ ਦੇ ਪਿੰਡ ਸੀਣਾ ਵਿਖੇ 17 ਫ਼ਰਵਰੀ 1925 ਨੂੰ ਹੋਇਆ। ਉਨ੍ਹਾਂ ਆਪਣਾ ਸਿਆਸੀ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਅਤੇ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ। ਉਨ੍ਹਾਂ ਪੰਜਾਬੀ ਸੂਬੇ ਦੇ ਮੋਰਚੇ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਲੱਗਭੱਗ ਦੋ ਸਾਲ ਜੇਲ੍ਹ ਵੀ ਕੱਟੀ। ਉਹ ਹੁਸ਼ਿਆਰ ਪੁਰ ਲੈਂਡ ਮਾਰਗੇਜ ਬੈਂਕ ਦੇ ਪ੍ਰਧਾਨ ਵੀ ਰਹੇ। 1987 ਵਿਚ ਉਹ ਕੈਨੇਡਾ ਆ ਗਏ ਅਤੇ ਇੱਥੇ ਕਈ ਸਮਾਜ-ਸੇਵੀ ਕੰਮਾਂ ਵਿਚ ਹਿੱਸਾ ਲੈਂਦੇ ਰਹੇ। 2013 ਵਿਚ ਉਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਕੁਈਨ ਅਲਿਜ਼ਬੈੱਥ (ਦੂਸਰੀ) ਡਾਇਮੰਡ ਜੁਬਲੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਹ ਮਾਲਟਨ, ਕਿਪਲਿੰਗ, ਹੰਬਰਵੁੱਡ ਸੀਨੀਅਰਜ਼ ਕਲੱਬਾਂ ਅਤੇ ਕੈਨੇਡਾ ਦੀ ਲਿਬਰਲ ਪਾਰਟੀ ਵਿਚ ਕਾਫ਼ੀ ਸਰਗ਼ਰਮ ਰਹੇ। ਉਹ ਸਮਾਜਿਕ ਅਤੇ ਸਾਹਿਤਕ ਸਮਾਗ਼ਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਸਸਕਾਰ 16 ਸਤੰਬਰ ਦਿਨ ਐਤਵਾਰ ਨੂੰ ਬਰੈਂਪਟਮ ਕਰੇਮੇਟੋਰੀਅਮ ਵਿਖੇ ਸਵੇਰੇ 11.00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੱਕ ਕੀਤਾ ਜਾਏਗਾ ਅਤੇ ਉਨ੍ਹਾਂ ਨਮਿਤ ਗੁਰਬਾਣੀ ਕੀਰਤਨ ਤੇ ਅੰਤਿਮ ਅਰਦਾਸ ਬਾਅਦ ਦੁਪਹਿਰ 2.00 ਵਜੇ ਤੋਂ 4.00 ਵਜੇ ਤੱਕ ਡਿਕਸੀ ਗੁਰੂਘਰ ਵਿਖੇ ਹੋਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਕਬਾਲ ਬੈਂਸ ਨੂੰ 416-674-5252 ਜਾਂ 647- 551-3692 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …