ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੂੰ ਅਗਲੇ ਮਹੀਨੇ ਮਿਲਣਗੀਆਂ ਫ਼ਾਇਜ਼ਰ ਤੋਂ 8 ਮਿਲੀਅਨ ਖੁਰਾਕਾਂ, ਜਿਸ ਦਾ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ ਗਿਆ। ਦੱਸ ਦਈਏ ਕਿ ਕਰੋਨਾ ਦਾ ਕਹਿਰ ਦੇਸ਼ ਭਰ ਵਿਚ ਫੈਲ ਰਿਹਾ ਹੈ ਅਤੇ ਇਸ ਦੌਰਾਨ ਕੈਨੇਡਾ ਵਲੋਂ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਖਰੀਦਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਹਰ ਇਕ ਕੈਨੇਡੀਅਨ ਨੂੰ ਸਮੇਂ-ਸਿਰ ਵੈਕਸੀਨ ਲਗਾਈ ਜਾ ਸਕੇ। ਪ੍ਰਧਾਨ ਮੰਤਰੀ ਨੇ ਨਾਲ ਹੀ ਕਿਹਾ ਕਿ ਖੁਸ਼ੀ ਦੇ ਨਾਲ-ਨਾਲ ਨਿਰਾਸ਼ਾ ਵਾਲੀ ਗੱਲ ਇਹ ਹੈ ਕਿ ਇਸ ਮਹੀਨੇ ਮੋਡਰਨਾ ਤੋਂ ਆਉਣ ਵਾਲੀ ਖੇਪ ‘ਚ ਮੁੜ ਤੋਂ ਕਟੌਤੀ ਕੀਤੀ ਜਾ ਰਹੀ ਹੈ। ਯਾਨੀ ਕਿ ਆਸ ਤੋਂ ਘੱਟ ਖੁਰਾਕਾਂ ਕੈਨੇਡਾ ਨੂੰ ਮਿਲਣਗੀਆਂ।
ਫ਼ਾਇਜ਼ਰ ਨਾਲ ਹੋਈ ਨਵੀਂ ਡੀਲ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਮਹੀਨੇ ਫ਼ਾਇਜ਼ਰ ਤੋਂ 4 ਮਿਲੀਅਨ ਖੁਰਾਕਾਂ ਅਤੇ ਜੂਨ ਤੇ ਜੁਲਾਈ ‘ਚ ਵਾਧੂ 2-2 ਮਿਲੀਅਨ ਖੁਰਾਕਾਂ ਪਹੁੰਚਣਗੀਆਂ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਸਕੇਗਾ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …