Breaking News
Home / ਕੈਨੇਡਾ / ਪੀਅਰਸਨ ਕਾਰ ਸੇਲਜ਼ ਵੱਲੋਂ ਲੇਖਕ ਤਰਸੇਮ ਮਹਿਤੋ ਦਾ ਕੈਨੇਡਾ ‘ਚ ਸਨਮਾਨ

ਪੀਅਰਸਨ ਕਾਰ ਸੇਲਜ਼ ਵੱਲੋਂ ਲੇਖਕ ਤਰਸੇਮ ਮਹਿਤੋ ਦਾ ਕੈਨੇਡਾ ‘ਚ ਸਨਮਾਨ

ਟੋਰਾਂਟੋ/ਬਿਊਰੋ ਨਿਊਜ਼ : ਪੀਅਰਸਨ ਕਾਰ ਸੇਲਜ਼ ਐਂਡ ਮਾਨ ਪਰਿਵਾਰ ਵੱਲੋਂ ਉੱਘੇ ਸਿਰਮੌਰ ਪੰਜਾਬੀ ਲੇਖਕ, ਗੀਤਕਾਰ ਅਤੇ ਅਵਾਜ਼ ਕੌਮ ਦੀ ਅਖਬਾਰ ਦੇ ਮੁੱਖ ਸੰਪਾਦਕ ਤਰਸੇਮ ਮਹਿਤੋ ਦਾ ਕੈਨੇਡਾ ਵਿਚ ਵਿਸ਼ੇਸ ਸਨਮਾਨ ਕੀਤਾ ਗਿਆ। ਇਹ ਸਨਮਾਨ ਉੱਘੇ ਪੰਜਾਬੀ ਨਾਵਲਕਾਰ ਕਰਤਾਰ ਸਿੰਘ ਮਾਨ ਦੇ ਘਰ ਡਿਨਰ ਤੇ ਬੁਲਾ ਕੇ ਪੂਰੇ ਪਰਿਵਾਰ ਵੱਲੋਂ ਰਾਸ਼ੀ ਸਮੇਤ ਦਿੱਤਾ ਗਿਆ। ਇਸ ਸਮੇਂ ਪੀਅਰਸਨ ਕਾਰ ਸੇਲਜ਼ ਤੇ ਅੋਨਰ ਅਮਨ ਮਾਨ ਸ਼ੇਖ ਦੌਲਤ ਨੇ ਦੱਸਿਆ ਕਿ ਇੰਡੀਆ ਤੋਂ ਆਏ ਲੇਖਕ ਤਰਸੇਮ ਮਹਿਤੋ ਨੇ ਅੰਤਰਰਾਸ਼ਟਰੀ ਅਖਬਾਰਾਂ ਤੇ ਮੈਗਜੀਨਾਂ ‘ਚ ਆਪਣੀਆਂ ਉਸਾਰੂ ਰਚਨਾਵਾਂ, ਆਰਟੀਕਲ ਅਤੇ ਕਿਤਾਬਾਂ ਲਿਖਕੇ ਸਹਿਤ ਜਗਤ ਵਿੱਚ ਕਾਫੀ ਯੋਗਦਾਨ ਪਾਇਆ ਹੈ ਅਤੇ ਇਸ ਤੋਂ ਇਲਾਵਾ ਇਨ੍ਹਾਂ ਦੇ ਲਿਖੇ ਗੀਤ ਸਿਰਮੌਰ ਨਾਮਵਰ ਕਲਾਕਾਰਾਂ ਦੀਆਂ ਅਵਾਜ਼ਾਂ ਵਿੱਚ ਵੀ ਰਿਕਾਰਡ ਹੋਏ ਹਨ ਤੇ ਉਹ ਚੱਤੋ ਪਹਿਰ ਮਨੁੱਖਤਾ ਦੀ ਸੇਵਾ ਵਿੱਚ ਜੁਟਿਆ ਹੋਇਆ ਕਾਬਲੇ ਤਰੀਫ ਇਨਸਾਨ ਹੈ। ਜਿਸ ਕਰਕੇ ਤਰਸੇਮ ਮਹਿਤੋ ਨੂੰ ਇਨ੍ਹਾਂ ਦੀਆਂ ਪ੍ਰਾਪਤੀਆਂ, ਹੁਨਰ ਅਤੇ ਕਲਾ ਨੂੰ ਵਿਚਾਰਦੇ ਹੋਏ ਅਸੀ ਮਹਿਤੋ ਸਾਹਿਬ ਨੂੰ ਵਿਸ਼ੇਸ ਤੌਰ ‘ਤੇ ਕੈਨੇਡਾ ਦੀ ਧਰਤੀ ਤੇ ਸੱਦਾ ਪੱਤਰ ਭੇਜ ਕੇ ਸਨਮਾਨ ਕਰਨ ਦਾ ਫ਼ੈਸਲਾ ਲਿਆ ਹੈ।
ਇਸ ਸਮੇਂ ਤਰਸੇਮ ਮਹਿਤੋ ਨੇ ਪੀਅਰਸਨ ਕਾਰ ਸੇਲਜ਼ ਦੇ ਅੋਨਰ ਅਮਨ ਮਾਨ ਦਾ ਤੇ ਸਮੁੱਚੇ ਮਾਨ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ ਕਰਦਿਆ ਕਿਹਾ ਕਿ ਮੇਰੇ ਵੀਰ ਅਮਨ ਮਾਨ ਨੇ ਮੇਰੀ ਵੀਂਹ ਸਾਲਾਂ ਦੀ ਮਿਹਨਤ ਅਤੇ ਮੇਰੀ ਕਲਮ ਦਾ ਮੁੱਲ ਪਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਕਦੇ ਸੁਪਨੇ ਵਿਚ ਵੀ ਨਹੀ ਸੀ ਸੋਚਿਆ ਕਿ ਇਕ ਗਰੀਬ ਪਰਿਵਾਰ ‘ਚ ਉੱਠ ਕੇ ਮੈਂ ਕਿਸੇ ਦਿਨ ਕੈਨੇਡਾ ਚਲਿਆ ਜਾਵਾਂਗਾ। ਮੇਰਾ ਇਹ ਵੀਰ ਖੁਦ ਸਪੋਸ਼ਰ ਲੈਕੇ ਮੇਰੇ ਘਰ ਗਿਆ ਤੇ ਮੈਨੂੰ ਪਤਾ ਵੀ ਨਹੀ ਸੀ। ਮੇਰੇ ਲਈ ਅਮਨ ਮਾਨ ਇਕ ਫਰਿਸਤਾ ਬਣਕੇ ਆਇਆ। ਜਿਸ ਨੇ ਮੈਨੂੰ ਕੈਨੇਡਾ ਦਾ ਦਾਣਾ ਪਾਣੀ ਚੁਗਾ ਦਿੱਤਾ।ਉਨ੍ਹਾਂ ਕਿਹਾ ਕਿ ਮੈਂ ਇਸ ਫਰਿਸਤੇ ਦਾ ਹਮੇਸਾਂ ਰਿਣੀ ਰਹਾਂਗਾ ਅਤੇ ਉਸ ਨੇ ਆਪਣੇ ਕੈਨੇਡਾ ‘ਚ ਬਿਤਾਏ ਪਲ਼ ਵੀ ਸਾਰਿਆ ਨਾਲ ਸਾਂਝੇ ਕੀਤੇ। ਇਸ ਸਮੇਂ ਪੀਅਰਸ਼ਨ ਕਾਰ ਸੇਲ ਦੇ ਅੋਨਰ ਅਮਨ ਮਾਨ ਸ਼ੇਖਦੌਲਤ, ਨਾਵਲਕਾਰ ਕਰਤਾਰ ਸਿੰਘ ਮਾਨ, ਮੋਹਨ ਸਿੰਘ ਗਰੇਵਾਲ, ਗੁਰਨਾਮ ਕੂਨਰ, ਸੁਖਪਾਲ ਧਾਲੀਵਾਲ, ਰੁਪਿੰਦਰ ਖੇਹਿਰਾ, ਦੁਸਯੰਤ ਸਰਮਾ, ਗੁਰਮੀਤ ਗਰੇਵਾਲ, ਨਵਜੋਤ ਮਾਨ, ਗਗਨ ਮਾਨ, ਰਮਨ ਮਾਨ, ਯੁਵਰਾਜ ਮਾਨ ਆਦਿ ਤੋਂ ਇਲਾਵਾ ਮਾਨ ਪਰਿਵਾਰ ਦੇ ਸਾਰੇ ਮੈਂਬਰ ਹਾਜ਼ਰ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …