ਗੁਰਪ੍ਰੀਤ ਸਿੰਘ ਢਿੱਲੋਂ, ਹਰਕੀਰਤ ਸਿੰਘ ਤੇ ਸਤਪਾਲ ਸਿੰਘ ਜੌਹਲ ਦੀ ਹਮਾਇਤ ਦਾ ਐਲਾਨ
ਬਰੈਂਪਟਨ/ਡਾ. ਝੰਡ : ਵਾਰਡ 9-10 ਦੀ ਮਾਰੀਓ ਸਟਰੀਟ ਵਿੱਚ ਗੁਰਦੀਪ ਸਿੰਘ ਸ਼ਾਹਦਰਾ ਪਰਿਵਾਰ ਵਲੋਂ ਆਮ ਮਸਲੇ ਵਿਚਾਰਨ ਵਾਸਤੇ ਜਨਤਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਮੀਟਿੰਗ ਵਿੱਚ ਮਹੱਲੇ ਦੇ ਲੋਕ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਅਤੇ ਰਿਜਨਲ ਕੌਂਸਲਰ ਦੇ ਉਮੀਦਵਾਰ ਗੁਰਪ੍ਰੀਤ ਢਿੱਲੋਂ, ਸਿਟੀ ਕੌਂਸਲਰ ਦੇ ਉਮੀਦਵਾਰ ਹਰਕੀਰਤ ਸਿੰਘ ਤੇ ਸਕੂਲ ਟਰੱਸਟੀ ਦੇ ਉਮੀਦਵਾਰ ਸਤਪਾਲ ਸਿੰਘ ਜੌਹਲ ਨੂੰ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ‘ਤੇ ਕੁਲਬੀਰ ਸਿੰਘ ਸੰਧੂ ਵਲੋਂ ਮਿਊਂਸਪਲ ਚੋਣ ਪਰਕ੍ਰਿਆ ਅਤੇ ਅਹਿਮੀਅਤ ਬਾਰੇ ਦੱਸਿਆ ਗਿਆ ਕਿਉਂਕਿ ਇਨ੍ਹਾਂ ਚੋਣਾਂ ਨਾਲ ਲੋਕਲ ਪੱਧਰ ‘ਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਦਾ ਰਾਹ ਖੁੱਲ੍ਹ ਸਕਦਾ ਹੈ।
ਮੀਟਿੰਗ ਵਿਚ ਗੁਰਪ੍ਰੀਤ ਢਿੱਲੋਂ ਨੇ ਸਿਟੀ ਦੇ ਖਜ਼ਾਨੇ ਦੀ ਹਾਲਤ ਬਾਰੇ ਦੱਸਿਆ ਅਤੇ ਕਿਹਾ ਕਿ ਬਰੈਂਪਟਨ ਵਿੱਚ ਘਰਾਂ ਦੀ ਉਸਾਰੀ ਘੱਟ ਪਰ ਬਿਜ਼ਨਸ ਨੂੰ ਵੱਧ ਉਤਸ਼ਾਹਿਤ ਕਰਨ ਦੀ ਲੋੜ ਹੈ। ਹਰਕੀਰਤ ਸਿੰਘ ਅਤੇ ਸਤਪਾਲ ਸਿੰਘ ਜੌਹਲ ਨੇ ਸਕੂਲਾਂ ਨਾਲ ਸਬੰਧਿਤ ਮਸਲਿਆਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਬੀਤੇ 5 ਮਹੀਨਿਆਂ ਦੀ ਕੰਪੇਨ ਦੌਰਾਨ ਜੋ ਮਸਲੇ ਲੋਕਾਂ ਨੇ ਉਠਾਏ ਹਨ ਉਨ੍ਹਾਂ ਉੱਪਰ ਸੰਜੀਦਗੀ ਨਾਲ ਕੰਮ ਕਰਨ ਦਾ ਮਨ ਬਣਾਇਆ ਹੋਇਆ ਹੈ। ਇਸ ਮੌਕੇ ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਅਤੇ ਸਤਪਾਲ ਸਿੰਘ ਜੌਹਲ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾਂ ਦੇ ਨਾਲ਼ ਸੁਰਿੰਦਰ ਮਾਵੀ, ਪਾਲ ਬਡਵਾਲ, ਬਿਕਰਮਜੀਤ ਢਿੱਲੋਂ, ਹਰਿੰਦਰ ਸੋਮਲ, ਗੁਰਦੀਪ ਸਿੰਘ, ਸਤਨਾਮ ਢਿੱਲੋਂ, ਜਸਬੀਰ ਸੰਧੂ, ਹਰਪ੍ਰੀਤ ਰੱਖੜਾ, ਹਰਜੀਤ ਸਿੰਘ ਮੇਹਲੋਂ, ਅਤੇ ਹਰਜੀਤ ਸਿੰਘ ਬਾਜਵਾ ਵੀ ਹਾਜ਼ਿਰ ਸਨ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …