-11.5 C
Toronto
Friday, January 23, 2026
spot_img
Homeਕੈਨੇਡਾਕੈਲੇਡਨ ਦੇ ਅੰਬਰ ਫਾਰਮ 'ਚ ਤੀਆਂ ਮਨਾਈਆਂ

ਕੈਲੇਡਨ ਦੇ ਅੰਬਰ ਫਾਰਮ ‘ਚ ਤੀਆਂ ਮਨਾਈਆਂ

ਬਰੈਂਪਟਨ/ਬਿਊਰੋ ਨਿਊਜ਼ : ਅੰਬਰ ਫਾਰਮ ਕੈਲੇਡਨ ਵਿੱਚ ਹਰਦੀਪ ਕੌਰ ਸਿੱਧੂ ਦੀ ਅਗਵਾਈ ਹੇਠ ਔਰਤਾਂ ਦੇ ਸਰਗਰਮ ਗਰੁੱਪ ਨੇ ਪਿਛਲੇ ਦਿਨੀਂ ਤੀਆਂ ਦਾ ਮੇਲਾ ਕਰਵਾਇਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਮੁਟਿਆਰਾਂ ਨੇ ਗਿੱਧੇ ਅਤੇ ਭੰਗੜੇ ਨਾਲ ਰੰਗ ਬੰਨ੍ਹਿਆ। ਪ੍ਰੋਗਰਾਮ ਦੌਰਾਨ ਕਰਵਾਏ ਗਏ ਮੁਕਾਬਲੇ ‘ਚ ਸੁਆਣੀਆਂ ਅੱਗੇ ਸੱਭਿਆਚਾਰ ਨਾਲ ਸਬੰਧਤ ਪੁਰਾਣੇ ਸ਼ਬਦ ਅਰਥਾਂ ਸਣੇ ਪੁੱਛੇ ਗਏ। ਇਸੇ ਤਰ੍ਹਾਂ ਪੁਰਾਣੇ ਰੀਤੀ-ਰਿਵਾਜਾਂ ਦੇ ਤੌਰ-ਤਰੀਕਿਆਂ ਦੇ ਮੁਕਾਬਲੇ ਕਰਵਾਏ ਗਏ। ਪੂਣੀਆਂ, ਗਲੋਟੇ, ਅਟੇਰਨੀ, ਮੌਣ ਅਤੇ ਖੂਹ ਦੀਆਂ ਟਿੰਡਾਂ ਵਰਗੇ ਕਈ ਸਵਾਲ ਪੁੱਛੇ ਗਏ।
ਜੇਤੂਆਂ ਨੂੰ ਹਰਦੀਪ ਕੌਰ ਸਿੱਧੂ ਨੇ ਇਨਾਮ ਵੰਡੇ। ਗੀਤ ਸੰਗੀਤ ਦਾ ਦੌਰ ਦੇਰ ਰਾਤ ਤੱਕ ਚੱਲਿਆ। ਇਸ ਮੌਕੇ ਕਲਾਕਾਰ ਰਾਣੀ ਢਿੱਲੋਂ, ਕੁਲਬੀਰ ਕੌਰ ਸਿੱਧੂ, ਨੈਸ਼ਨਲ ਐਵਾਰਡੀ ਸੁਖਵੰਤ ਕੌਰ, ਰੁਪਿੰਦਰ ਕੌਰ ਮਾਹਿਲ, ਮਨਪ੍ਰੀਤ ਕੌਰ ਗਿੱਲ, ਰਮਨ ਮਲੂਕਾ, ਜਸਵੀਰ ਕੌਰ ਸਿੱਧੂ ਅਤੇ ਮਨਦੀਪ ਕੌਰ ਗਿੱਲ ਹਾਜ਼ਰ ਸਨ। ਹਰਦੀਪ ਕੌਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

RELATED ARTICLES
POPULAR POSTS