ਮਿਸੀਸਾਗਾ : ਟੋਰਾਂਟੋ ਤੇ ਆਸ ਪਾਸ ਦੇ ਇਲਾਕਿਆਂ ਵਿਚ ਵਸਦੇ ਪਰਵਾਸੀ ਪੰਜਾਬੀ , ਸਾਹਿਤਕਾਰ , ਰੰਗਕਰਮੀ ઠਅਤੇ ਤਰਕਸ਼ੀਲ ਇਕੱਠੇ ਹੋ ਕੇ 22 ਜੁਲਾਈ, 2017 ਦਿਨ ਸਨਿਚਰਵਾਰ ਨੂੰ ਮਿਸੀਸਾਗਾ ਦੇ Royal Banquet Hall ( 185 Statesman Dr) ਵਿਚ ਉੱਘੇ ਕਵੀ ਤੇ ઠਸਾਹਿਤਕਾਰ ਇਕਬਾਲ ਗਿੱਲ (ਰਾਮੂਵਾਲੀਆ) ਅਤੇ ਸਾਰੀ ਉਮਰ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਨੂੰ ਨਾਟਕਾਂ ਰਾਹੀਂ ਸੰਬੋਧਿਤ ਹੋਣ ਵਾਲੇ ਮਸ਼ਹੂਰ ਨਾਟਕਕਾਰ ਅਜਮੇਰ ਔਲਖ ਜੋ ਕੇ ਜੂਨ ਮਹੀਨੇ ਵਿਚ ਸਦੀਵੀ ਵਿਛੋੜਾ ਦੇ ਗਏ ਸਨ ਨੂੰ ਸ਼ਰਧਾਂਜਲੀ ਦੇਣਗੇ। ਸ਼ਰਧਾਂਜਲੀ ਸਮਾਰੋਹ ਦਾ ਸਮਾਂ ਦੁਪਹਿਰ 12 .00 ਵਜੇ ਤੋਂ 3.00 ਤੱਕ ਹੈ। ਇਸ ਪ੍ਰੋਗਰਾਮ ਵਿਚ ਜਿਥੇ ਇਹਨਾਂ ਦੋਵਾਂ ਹਸਤੀਆਂ ਦੀ ਪੰਜਾਬੀ ਅਵਾਮ ਅਤੇ ਸਾਹਿਤ ਜਗਤ ਨੂੰ ਦੇਣ ਉਤੇ ਭਰਪੂਰ ਦੇਣ ਸੰਬੰਧੀ ਚਰਚਾ ਕੀਤੀ ਜਾਵੇਗੀ ਉਥੇ ਇਨ੍ਹਾਂ ਦੇ ਨੇੜੇ ਰਹੇ ਵਿਅਕਤੀਆਂ ਵਲੋਂ ਇਹਨਾਂ ਨਾਲ ਬਿਤਾਏ ਪਲਾਂ ਦੀ ਸਾਂਝ ਵੀ ਸਾਂਝੀ ਕੀਤੀ ਜਾਵੇਗੀ। ਚੇਤੇ ਰਹੇ ਕੇ ਇਕਬਾਲ ਰਾਮੂਵਾਲੀਆ ਅਤੇ ਅਜਮੇਰ ਔਲਖ ઠਆਪਣੇ ਆਖਰੀ ਸਮੇਂ ਕੈਂਸਰ ਦੀ ਬਿਮਾਰੀ ਨਾਲ ਜੂਝਦੇ ਰਹੇ ਤੇ ਦੋਵਾਂ ਦੇ ਅੰਤਿਮ ਮੌਕੇ ਕੋਈ ਵੀ ਧਾਰਮਿਕ ਰਸਮ ਨਹੀਂ ਸੀ ਕੀਤੀ ਗਈ। ਜਿਥੇ ਅਜਮੇਰ ਔਲਖ ਦੀ ਅੰਤਿਮ ਯਾਤਰਾ ਵਿਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਉਥੇ ਇਕਬਾਲ ਗਿੱਲ ਦੇ ਅੰਤਿਮ ਵਿਦਾਇਗੀ ਸਮਾਗਮ ਵਿਚ ਐਨੀ ਭੀੜ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਜਗ੍ਹਾ ਦੀ ਘਾਟ ਕਰਕੇ ਵਾਪਿਸ ਮੁੜਨਾ ਪਿਆ। ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਦੇ ਬੁਲਾਰੇ ਚਰਨਜੀਤ ਬਰਾੜ ਵਲੋਂ ઠਸਾਰੇ ਸਾਹਿਤ ਪ੍ਰੇਮੀਆਂ, ਇਕਬਾਲ ਗਿੱਲ ਜਾਂ ਅਜਮੇਰ ਔਲਖ ઠਦੀ ਸੋਚ ਨਾਲ ਜੁੜੇ ਲੋਕਾਂ, ਰੰਗਕਰਮੀਆਂ, ਮੀਡੀਆ ਦੇ ਖੇਤਰ ਵਿਚ ਸਰਗਰਮ ਸੱਜਣਾਂ ઠਅਤੇ ਤਰਕਸ਼ੀਲਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਜ਼ਰੂਰ ਇਸ ਸ਼ਰਧਾਂਜਲੀ ਸਮਾਰੋਹ ਵਿਚ ਸ਼ਿਰਕਤ ਕਰਨ। ਵਧੇਰੇ ਜਾਣਕਾਰੀ ਲਈ ਪ੍ਰਬੰਧਕਾਂ ਨੂੰ ਫੋਨ ਨੰਬਰ: 647-300-8436 ‘ਤੇ ਫੋਨ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …