ਬਰੈਂਪਟਨ : ਪੰਜਾਬੀ ਆਰਟਸ ਐਸੋਸੀਏਸ਼ਨ ਨੇ ਇਸਦੇ ਦੋ ਸ਼ੋਅ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਪਹਿਲਾ ਸ਼ੋਅ 2 ਅਕਤੂਬਰ ਨੂੰ ਹਰਦੇਵ ਸਮਰਾ ਦੀ ਟੀਮ ਦੇ ਉਪਰਾਲੇ ਨਾਲ ਮਰਖਮ, ਸਕਾਰਬਰੋ, ਮੈਪਲ ਵਾਸੀਆਂ ਲਈ ਸ਼ਾਮ 5 ਵਜੇ ਸਿਟੀ ਪਲੇਅ ਹਾਊਸ 1000 ਨਿਊ ਵਿਸਟ ਮਨਿਸਟਰ ਵਾਅਨ ਵਿਖੇ ਤੇ ਦੂਸਰਾ ਬਰੈਂਪਟਨ, ਮਿਸੀਸਾਗਾ ਤੇ ਜੀਟੀਏ ਦੇ ਵਾਸੀਆਂ ਲਈ 9 ਅਕਤੂਬਰ ਸ਼ਾਮ 5 ਵਜੇ ਲਿਸਟਰ ਬੀ ਪੀਅਰਸਨ ਥੀਏਟਰ ਸਿਟੀ ਸੈਂਟਰ ਬਰੈਂਪਟਨ ਵਿਖੇ ਪੇਸ਼ ਕੀਤਾ ਜਾਵੇਗਾ। ਇਥੇ ਦਰਸ਼ਕਾਂ ਲਈ ਇਹ ਸਹੂਲਤ ਹੈ ਕਿ ਜੇ ਉਹ ਇਕ ਐਤਵਾਰ ਬਿਜ਼ੀ ਹਨ ਤਾਂ ਦੂਸਰੇ ਐਤਵਾਰ ਦੇਖ ਸਕਦੇ ਹਨ। ਇਹ ਨਾਟਕ ਉਘੇ ਨਾਟਕਕਾਰ ਪਰਮਜੀਤ ਗਿੱਲ ਐਡਮਿੰਟਨ ਦਾ ਲਿਖਿਆ ਹੈ ਜੋ ਹਰਪ੍ਰੀਤ ਸੇਖਾ ਵੈਨਕੂਵਰ ਦੀ ਕਹਾਣੀ ‘ਵਿਆਹ’ ਉਤੇ ਅਧਾਰਿਤ ਹੈ। ਇਹ ਨਾਟਕ ਜਿਥੇ ਅੱਜ ਕੱਲ ਕੈਨੇਡਾ ਵਿਚ ਹੋ ਰਹੇ ਵਿਆਹਾਂ ਤੇ ਬੇਲੋੜੇ ਖਰਚਿਆਂ ਦੀ ਗੱਲ ਕਰੇਗਾ ਉਥੇ ਰੇਤ ਵਾਂਗ ਕਿਰ ਰਹੇ ਪਰਿਵਾਰਕ ਰਿਸ਼ਤਿਆਂ ਦੀ ਵੀ ਬਾਤ ਪਾਵੇਗਾ। ਰਿਸ਼ਤੇ ਕਿਵੇਂ ਨਿਭਾਉਣੇ ਦੀ ਗੱਲ ਕਰੇਗਾ। ਨਾਟਕ ਜਿਥੇ ਤੁਹਾਨੂੰ ਵਾਰ-ਵਾਰ ਹਸਾਵੇਗਾ ਉਥੇ ਕਿਰਦੇ ਰਿਸ਼ਤਿਆਂ ਦੀ ਦਾਸਤਾਨ ਨਾਲ ਸੀਰੀਅਸ ਵੀ ਕਰੇਗਾ। ਇਸ ਨਾਟਕ ਤੇ ਸੋਨੇ ਦੇ ਸੁਹਾਗੇ ਦਾ ਕੰਮ ਕਰਨਗੇ ਉਂਕਾਰਪੀਤ ਦੇ ਗੀਤ ਤੇ ਸਚਨ ਥਾਪਾ ਦਾ ਮਿੱਠਾ ਮਿੱਠਾ ਸੰਗੀਤ। ਹੋਰ ਜਾਣਕਾਰੀ ਜਾਂ ਟਿਕਟਾਂ ਲਈ ਕੁਲਦੀਪ ਰੰਧਾਵਾ 416-892-6171 ਜਾਂ ਬਲਜਿੰਦਰ ਲੇਲਨਾ 416-677-1555 ‘ਤੇ ਕਾਲ ਕੀਤੀ ਜਾ ਸਕਦੀ ਹੈ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …