Breaking News
Home / ਕੈਨੇਡਾ / ‘ਸਿੱਖ ਸ਼ਹੀਦੀ-ਦਿਵਸ’ ਮੌਕੇ ਸ਼ਹੀਦੀ ਨਗਰ ਕੀਰਤਨ ਐਤਵਾਰ 10 ਜੂਨ ਨੂੰ

‘ਸਿੱਖ ਸ਼ਹੀਦੀ-ਦਿਵਸ’ ਮੌਕੇ ਸ਼ਹੀਦੀ ਨਗਰ ਕੀਰਤਨ ਐਤਵਾਰ 10 ਜੂਨ ਨੂੰ

ਬਰੈਂਪਟਨ/ਡਾ.ਝੰਡ : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮੱਰਪਿਤ ਸ਼ਹੀਦੀ ਨਗਰ ਕੀਰਤਨ 10 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ (ਪੀਟਰ ਰੌਬਰਟਸਨ ਤੇ ਡਿਕਸੀ ਰੋਡ) ਤੋਂ ਠੀਕ ਸਾਢੇ ਬਾਰਾਂ ਵਜੇ ਰਵਾਨਾ ਹੋਵੇਗਾ ਅਤੇ ਇਸ ਦੀ ਸਮਾਪਤੀ ਗੁਰਦੁਆਰਾ ਸਾਹਿਬ ਜੋਤ ਪ੍ਰਕਾਸ਼ ਵਿਖੇ ਸ਼ਾਮ ਦੇ ਪੰਜ ਵਜੇ ਦੇ ਲੱਗਭੱਗ ਹੋਵੇਗੀ।
ਦੋਹਾਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਨੂੰ ਇਸ ਸ਼ਹੀਦੀ ਨਗਰ-ਕੀਰਤਨ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਹੋਇਆਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਨਗਰ-ਕੀਰਤਨ ਦੌਰਾਨ ਲੰਗਰ ਦੀ ਸੇਵਾ ਅਤੇ ਸਟਾਲ ਵਗ਼ੈਰਾ ਲਾਉਣ ਲਈ ਲਖਵਿੰਦਰ ਸਿੰਘ ਧਾਲੀਵਾਲ ਨੂੰ 416-991-5555 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਗਰ-ਕੀਰਤਨ ਸਬੰਧੀ ਹੋਰ ਜਾਣਕਾਰੀ ਇੰਦਰਜੀਤ ਸਿੰਘ ਨੂੰ 416-704-0506, ਬਲਕਰਨ ਸਿੰਘ ਨੂੰ 647-244-0911, ਭਗਤ ਸਿੰਘ ਨੂੰ 647-200-4006 ਜਾਂ ਸਤਬੀਰ ਸਿੰਘ ਨੂੰ 416-843-4949 ‘ਤੇ ਫ਼ੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਬਰੈਂਪਟਨ : ਬਰੈਂਪਟਨ ਨਿਵਾਸੀ ਇਕ ਵਿਅਕਤੀ ਕੋਲੋਂ ਪੁਲਿਸ ਨੇ ਪਿਛਲੇ ਦਿਨੀਂ ਇਕ 30 ਬੋਰ ਦੀ ਭਰੀ ਹੋਈ ਹੈਂਡਗਨ ਬਰਾਮਦ ਕੀਤੀ। ਪੁਲਿਸ ਨੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 2030 ਡਾਲਰ, 14.5 ਗ੍ਰਾਮ ਮਰੀਜੁਆਨਾ ਅਤੇ 8 ਗਰਾਮ ਹਸ਼ੀਸ਼ ਬਰਾਮਦ ਕੀਤੀ। ਇਸ ਸਭ ਦੇ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ‘ਤੇ 13 ਆਰੋਪ ਤੈਅ ਕੀਤੇ ਗਏ ਹਨ। ਪੁਲਿਸ ਨੇ ਉਸ ‘ਤੇ ਡਰੱਗ ਤਸਕਰੀ ਦਾ ਵੀ ਮਾਮਲਾ ਦਰਜ ਕੀਤਾ ਹੈ। ਸੰਭਾਵਨਾ ਹੈ ਕਿ ਉਸ ਕੋਲੋਂ ਬਰਾਮਦ ਪੈਸੇ ਵੀ ਡਰੱਗ ਮਨੀ ਹੋ ਸਕਦੀ ਹੈ। ਡਾਊਨ ਟਾਊਨ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਸਪੇਡਿਨਾ ਏਰੀਆ ਡਰੱਗ ਸਬੰਧੀ ਜਾਂਚ ਦੌਰਾਨ ਫੜਿਆ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਨਾਥਨਿਅਲ ਇੰਗਲਿਸ਼ ਹੈ ਅਤੇ ਉਸਦੀ ਉਮਰ 23 ਸਾਲ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …