Breaking News
Home / ਕੈਨੇਡਾ / ‘ਬੀਚਜ਼ ਜਾਜ਼ ਰੱਨ’ ਵਿਚ ਸੰਜੂ ਗੁਪਤਾ ਦੀ ਹਾਫ਼ ਮੈਰਾਥਨ ਇਸ ਸਾਲ 2019 ਦੀ 32ਵੀਂ ਦੌੜ

‘ਬੀਚਜ਼ ਜਾਜ਼ ਰੱਨ’ ਵਿਚ ਸੰਜੂ ਗੁਪਤਾ ਦੀ ਹਾਫ਼ ਮੈਰਾਥਨ ਇਸ ਸਾਲ 2019 ਦੀ 32ਵੀਂ ਦੌੜ

ਬਰੈਂਪਟਨ/ਡਾ. ਝੰਡ : ਮੈਰਾਥਨ ਰੱਨਰ ਸੰਜੂ ਗੁਪਤਾ ਹਰ ਹਫ਼ਤੇ ਕਿਸੇ ਨਾ ਕਿਸੇ ਲੰਮੀ ਦੌੜ ਵਿਚ ਭਾਗ ਲੈਂਦਾ ਹੈ। ਇਹ ਉਸ ਦਾ ਸ਼ੌਕ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਉਹ ਦੂਰ-ਦੁਰਾਢੇ ਵੀ ਚੱਕਰ ਮਾਰ ਆਉਂਦਾ ਹੈ। ਉਸ ਨੇ ਹੁਣ ਤੀਕ 15 ਫੁੱਲ ਮੈਰਾਥਨਾਂ, 126 ਹਾਫ਼-ਮੈਰਾਥਨਾਂ ਅਤੇ 132 ਦੇ ਲੱਗਭੱਗ 10 ਕਿਲੋਮੀਟਰ ਦੌੜਾਂ ਵਿਚ ਹਿੱਸਾ ਲਿਆ ਹੈ।
ਏਸੇ ਸਿਲਸਿਲੇ ਵਿਚ ਬੀਤੇ ਐਤਵਾਰ 28 ਜੁਲਾਈ ਨੂੰ ਟੋਰਾਂਟੋ ਦੀ ਬੀਚ ‘ਤੇ ਹੋਈ ‘ਬੀਚਜ਼ ਜਾਜ਼ ਰੱਨ’ ਵਿਚ ਉਤਸ਼ਾਹ ਪੂਰਵਕ ਭਾਗ ਹਿਆ। ਬਿੱਬ ਨੰਬਰ 475 ਨਾਲ ਸੰਜੂ ਗੁਪਤਾ ਵੱਲੋਂ ਦੌੜੀ ਗਈ ਇਹ ਹਾਫ਼-ਮੈਰਾਥਨ ਉਸ ਦੀ ਇਸ ਸਾਲ 2019 ਦੀ 32ਵੀਂ ਦੌੜ ਸੀ। ਇਸ ਵਿਚ ਦੌੜੇ 545 ਦੌੜਾਕਾਂ ਵਿੱਚੋਂ ਸੰਜੂ ਦਾ 430ਵਾਂ ਨੰਬਰ ਸੀ, ਜਦ ਕਿ 312 ਮਰਦ ਦੌੜਾਕਾਂ ਵਿੱਚੋਂ ਉਹ 266ਵੇਂ ਸਥਾਨ ‘ਤੇ ਸੀ। ਇਨ੍ਹਾਂ ਦੌੜਾਂ ਵਿਚ ਕਿਸੇ ਵੀ ਸਥਾਨ ‘ਤੇ ਆਉਣਾ ਉਸ ਦੇ ਲਈ ਏਨਾ ਮਹੱਤਵ-ਪੂਰਵਕ ਨਹੀਂ ਹੈ ਜਿੰਨਾਂ ਉਸ ਦਾ ਇਨ੍ਹਾਂ ਵਿਚ ਹਿੱਸਾ ਜ਼ਰੂਰੀ ਲੈਣਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਜੂ ਸ਼ੂਗਰ ਦੀ ਬੀਮਾਰੀ ‘ਡਾਇਬੇਟੀਜ਼’ ਨਾਲ ਪੀੜਤ ਹੈ ਅਤੇ ਇਨ੍ਹਾਂ ਦੌੜਾਂ ਵਿਚ ਸ਼ਾਮਲ ਹੋਣਾ ਉਸ ਨੂੰ ਇਸ ਬੀਮਾਰੀ ਤੋਂ ਕਾਫ਼ੀ ਹੱਦ ਤੀਕ ਰਾਹਤ ਦਿੰਦਾ ਹੈ।
ਬੀ.ਆਰ.ਸੀ.ਰੱਨਰਜ਼ ਕਲੱਬ ਦੀ ਬੀਚਜ਼ ਜਾਜ਼ ਰੱਨ ਇਕ ਸਲਾਨਾ ਸ਼ੁਗਲੀਆ ਦੌੜ ਹੈ ਅਤੇ ਇਸ ਵਿਚ 5 ਕਿਲੋਮੀਟਰ, 10 ਕਿਲੋਮੀਟਰ ਅਤੇ 21 ਕਿਲੋਮੀਟਰ ਹਾਫ਼-ਮੈਰਾਥਨ ਦੌੜਨ ਵਾਲੇ ਭਾਗ ਲੈਂਦੇ ਹਨ। ਇਹ ਦੌੜ ਐਤਵਾਰ ਨੂੰ ਸਵੇਰੇ ਸਵੇਰੇ 7.00 ਵਜੇ ਓਨਟਾਰੀਓ ਲੇਕ ਦੇ ਕਿਨਾਰੇ ਬੀਚ ਤੋਂ ਸ਼ੁਰੂ ਹੋਈ ਅਤੇ ਦੌੜਾਕ ਕੁਈਨ ਸਟਰੀਟ ਦੇ ਪੂਰਬੀ ਪਾਸੇ ਤੋਂ ਹੁੰਦੇ ਹੋਏ ਫਿਰ ਵਾਪਸ ਏਸੇ ਹੀ ਜਗ੍ਹਾ ‘ਤੇ ਪਹੁੰਚੇ। ਇਸ ਵਿਚ ਛੋਟੇ, ਵੱਡੇ, ਨੌਜੁਆਨ, ਬਜ਼ੁਰਗ ਹਰੇਕ ਕਿਸਮ ਦੇ ਦੌੜਾਕ ਅਤੇ ਵਾੱਕਰ ਸ਼ਾਮਲ ਸਨ। ਮੌਸਮ ਦਾ ਮਿਜਾਜ਼ ਦਿਨ ਸਮੇਂ ਬਾਹਰ ਭਾਵੇਂ ਕੁਝ ਗਰਮ ਸੀ ਪਰ ਲੇਕ ਦੇ ਕਿਨਾਰਾ ਅਤੇ ਸਵੇਰਾ ਹੋਣ ਕਰਕੇ ਇਹ ਕਾਫ਼ੀ ਖ਼ੁਸ਼ਗੁਆਰ ਹੀ ਮਹਿਸੂਸ ਹੋ ਰਿਹਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …