13.4 C
Toronto
Tuesday, June 2, 2026
spot_img
Homeਕੈਨੇਡਾ2020 ਨਿਊ ਯੀਅਰਸ ਲੇਵੀ 'ਚ ਮੇਅਰ ਪੈਟਰਿਕ ਬਰਾਊਨ ਅਤੇ ਕਾਊਂਸਲਰ ਨਾਲ ਜੁੜੋ

2020 ਨਿਊ ਯੀਅਰਸ ਲੇਵੀ ‘ਚ ਮੇਅਰ ਪੈਟਰਿਕ ਬਰਾਊਨ ਅਤੇ ਕਾਊਂਸਲਰ ਨਾਲ ਜੁੜੋ

ਬਰੈਂਪਟਨ : ਬਰੈਂਪਟਨ ਵਾਸੀਆਂ ਨੂੰ ਨਵੇਂ ਦਹਾਕੇ ਦੀ ਸ਼ੁਰੂਆਤ ਅਤੇ ਮੇਅਰਸ ਨਿਊ ਯੀਅਰਸ ਲੇਵੀ ਵਿਚ ਮੇਅਰ ਪੈਟਰਿਕ ਬਰਾਊਨ ਅਤੇ ਕਾਊਂਸਲਰਾਂ ਨੂੰ ਮਿਲਣ ਲਈ ਸੱਦਾ ਦਿੱਤਾ ਜਾਂਦਾ ਹੈ। 2020 ਲੇਵੀ ਸਿਟੀ ਹਾਲ ਐਟਰੀਅਮ ਵਿਚ ਵੀਰਵਾਰ 2 ਜਨਵਰੀ ਨੂੰ ਸ਼ਾਮ 4 ਤੋਂ 7 ਵਜੇ ਤੱਕ ਹੋਵੇਗੀ। ਬਰੈਂਪਟਨ ਵਿਚ ਯੁੱਗਾਂ ਪੁਰਾਣੀ ਪਰੰਪਰਾ ਵਿਚ, ਨਿਵਾਸੀ ਮੇਅਰ ਅਤੇ ਕਾਊਂਸਲਰਾਂ ਨੂੰ ਪਾਈਪਰ ਲੀਡ ਲਏ ਹੋਏ ਦੇਖਣਗੇ ਅਤੇ ਟਾਊਨ ਕ੍ਰੀਅਰ ਨੂੰ ਸਵਾਗਤ ਕਰਦੇ ਹੋਏ ਸੁਣਨਗੇ। ਹਰ ਉਮਰ ਦੇ ਵਿਅਕਤੀਆਂ ਲਈ ਮਜ਼ੇਦਾਰ ਗਤੀਵਿਧੀਆਂ ਵਾਲੇ ਇਸ ਕਾਰਜਕਰਮ ਵਿਚ ਦੂਜਿਆਂ ਨਾਲ ਘੁਲੋ ਮਿਲੋ, ਮੇਅਰ ਨਾਲ ਫੋਟੋ ਖਿਚਵਾਓ ਅਤੇ ਨਾਸ਼ਤੇ ਦਾ ਅਨੰਦ ਮਾਣੋ।
”2020 ਸਿਰਫ ਨਵਾਂ ਸਾਲ ਹੀ ਨਹੀਂ ਹੈ, ਇਹ ਨਵੇਂ ਦਹਾਕੇ ਦੀ ਸ਼ੁਰੂਆਤ ਹੈ। ਨਾਲ ਮਿਲ ਕੇ, ਅਸੀਂ ਬਰੈਂਪਟਨ ਦਾ ਨਿਰਮਾਣ ਕਰ ਸਕਦੇ ਹਾਂ। ਮੈਂ ਹਰ ਕਿਸੇ ਨੂੰ 2020 ਦੀ ਨਿਊ ਯੀਅਰਸ ਲੇਵੀ ਵਿਚ ਸ਼ਾਮਲ ਹੋਣ ਅਤੇ ਮੈਨੂੰ ਅਤੇ ਆਪਣੇ ਕਾਊਂਸਲਰਾਂ ਨੂੰ ਮਿਲਣ ਲਈ ਉਤਸ਼ਾਹਿਤ ਕਰਦਾ ਹਾਂ।” – ਮੇਅਰ ਪੈਟਰਿਕ ਬਰਾਊਨ

RELATED ARTICLES
POPULAR POSTS