ਮਿਸੀਸਾਗਾ : ਭਾਰਤੀ ਸੰਵਿਧਾਨ ਦੇ ਨਿਰਮਾਤਾ ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਭਾਰਤ ਵਿਚ ਸਦੀਆਂ ਤੋਂ ਦੱਬੇ ਕੁਚਲੇ ਕਰੋੜਾਂ ਲੋਕਾਂ ਦੇ ਮੁਕਤੀ ਦਾਤਾ, ਬਾਬਾ ਸਾਹਿਬ ਡਾ. ਭੀਮ ਰਾਓ ਜੀ ਅੰਬੇਦਕਰ ਦਾ ਜਨਮ ਦਿਨ (ਸੈਲੀਬਰੇਸ਼ਨ ਕਮੇਟੀ ਆਫ ਡਾ. ਬੀ ਆਰ ਅੰਬੇਦਕਰ ਟੋਰਾਂਟੋ) ਵਲੋਂ 22 ਅਪ੍ਰੈਲ ਦਿਨ ਸ਼ਨੀਵਾਰ ਸ਼ਾਮ 6.00 ਵਜੇ ਤੋਂ 11.00 ਵਜੇ ਤੱਕ ਰਾਇਲ ਬੈਂਕੁਅਟ ਹਾਲ 185 ਸਟੈਟਮੈਨ ਡਰਾਈਵ (ਡਾਇਰੀ ਅਤੇ ਕੈਨੇਡੀ) ਮਿਸੀਸਾਗਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਯਾਦਗਾਰੀ ਸਮਾਗਮ ਵਿਚ ਉਚੇਚੇ ਤੌਰ ‘ਤੇ ਪ੍ਰੁੋ. ਸੁਖਦਿਓ ਥਰੋਟ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ।
ਇਸ ਤੋਂ ਇਲਾਵਾ ਕੌਂਸਲੇਟ ਜਨਰਲ ਆਫ ਇੰਡੀਆ ਦੇ ਨੁਮਾਇੰਦੇ ਅਤੇ ਲੋਕਲ ਪੋਲੇਟੀਸ਼ਨਜ਼ ਵੀ ਸ਼ਾਮਲ ਹੋਣਗੇ। ਗੀਤ ਸੰਗੀਤ ਅਤੇ ਕਵਿਤਾਵਾਂ ਹੋਣਗੀਆਂ। ਰਾਤ ਦਾ ਖਾਣਾ ਅਤੇ ਸਨੈਕਸ ਹੋਣ ਕਰਕੇ ਟਿਕਟ $20 ਰੱਖੀ ਗਈ ਹੈ। ਇਸ ਸਮਾਗਮ ਵਿਚ ਹੋਰ ਜਾਣਕਾਰੀ ਲਈ ਹਰਮੇਸ਼ ਸਿੰਘ 416-330-6821, ਬ੍ਰਹਮ ਦੱਤ 647-781-0004, ਅਜੀਤ ਲੀਰ 416-708-6210
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …