ਮਾਲਟਨ/ਬਿਊਰੋ ਨਿਊਜ਼ : ਮਾਲਟਨ ઠਦੇ ਗਰੇਟ ਪੰਜਾਬ ਬਿਜ਼ਨਿਸ ਸੈਂਟਰ ਵਿਚ ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ ਲੁਧਿਆਣਾ ਵੱਲੋਂ ਆਯੋਜਿਤ ਪੁਸਤਕ ਪ੍ਰਦਰਸ਼ਨੀ ਵਿਚ 11 ਸਤੰਬਰ 2016 ਨੂੰ ਕੈਨੇਡਾ ਦੀ ਨਾਮਵਰ ਲੇਖਿਕਾ ਜੱਗੀ ਬਰਾੜ ਸਮਾਲਸਰ ਦਾ ਦੂਜਾ ਕਾਵਿ – ਸੰਗ੍ਰਹਿ ‘ਵੰਝਲੀ’ ਦਾ ਲੋਕ ਅਰਪਣ ਸਮਾਗਮ ਹੋਇਆ । ਇਸ ਸਮਾਗਮ ਵਿਚ ਮਸ਼ਹੂਰ ਕਵਿੱਤਰੀ ਸੁਰਜੀਤ ਕੌਰ ਅਤੇ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਨੇ ਪੇਪਰ ਪੜ੍ਹੇ । ਸਮਾਗਮ ਦੀ ਸ਼ੁਰੂਆਤ ਪੰਜਾਬੀ ਸ਼ਾਇਰ ਸਤੀਸ਼ ਗੁਲਾਟੀ ਨੇ ਸਭ ਨੂੰ ਜੀ ਆਇਆਂ ਨੂੰ ਆਖ ਕੇ ਕੀਤੀ ।
ਇਸ ਸਮਾਗਮ ਵਿਚ ਖ਼ਸੂਸੀ ਤੌਰ ਤੇ ਪੰਜਾਬੀ ਦੇ ਜਗਤ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਅਤੇ ਪਾਕਿਸਤਾਨ ਤੋਂ ਪ੍ਰਸਿੱਧ ਗਾਇਕ ਸ਼ੌਕਤ ਅਲੀ ਦੇ ਪੁੱਤਰ , ਗਾਇਕ ਮੋਹਸਿਨ ਸ਼ੌਕਤ ਅਲੀ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ । ਇਸ ਤੋਂ ਇਲਾਵਾ ਸ਼ੁੱਭ ਇੱਛਾਵਾਂ ਦੇਣ ਲਈ ਪ੍ਰਮੁੱਖ ਲੇਖਕ ਬਲਬੀਰ ਮੋਮੀ, ਬਲਰਾਜ ਦਿਓਲ, ਪਰਮਜੀਤ ਸੰਧੂ, ਗੁਰਦੇਵ ਸਿੰਘ ਮਾਨ, ਪੂਰਨ ਸਿੰਘ ਪਾਂਧੀ, ਡਾ. ਬਲਵਿੰਦਰ ਸਿੰਘ ਧਾਲੀਵਾਲ, ਪ੍ਰੋਫੈਸਰ ਰਾਮ ਸਿੰਘ (ਸੁਧਾਰ ਕਾਲਿਜ), ਡਾ. ਅਰਵਿੰਦਰ ਕੌਰ, ਜਤਿੰਦਰ ਸਿੰਘ, ਸਤਪਾਲ ਜੌਹਲ, ਤਲਵਿੰਦਰ ਮੰਡ, ਡਾ. ਹਰੀਸ਼ ਵਰਮਾ, ਸੰਦੀਪ ਕੌਰ, ਬਲਰਾਜ ਚੀਮਾ, ਪਵਨਜੀਤ ਸਿੰਘ, ਮਹਿੰਦਰਦੀਪ ਗਰੇਵਾਲ, ਫਿਲਮ ਪ੍ਰੋਡਿਊਸਰ ਮਨਜੀਤ ਸਿੰਘ, ਗੀਤਕਾਰ ਕੁਲਵਿੰਦਰ ਸ਼ੇਰਗਿੱਲ, ਦਵਿੰਦਰ ਪੁਰੇਵਾਲ, ਭਜਨ ਸਿੰਘ ਪ੍ਰਧਾਨ, ਨਿਰਮਲ ਸਿੰਘ ਬਰਾੜ ਸਮਾਲਸਰ, ਰਾਮ ਦਿਆਲ ਸਮਾਲਸਰ, ਗੁਰਦੇਵ ਸਿੰਘ ਬਰਾੜ ਸਮਾਲਸਰ, ਡਰਾਮਾ ਨਿਰਦੇਸ਼ਕ ਗੁਰਚਰਨ ਸਿੰਘ, ਪਰਮਜੀਤ ਕੌਰ ਦਿਓਲ, ਗੁਰਮੀਤ ਕੌਰ ਜੱਸੀ, ਬਲਜੀਤ ਕੌਰ ਧਾਲੀਵਾਲ, ઠਬਲਰਾਜ ਬਰਾੜ, ਦਿਆ ਸਿੰਘ ਗਿੱਲ, ਬਲਵੰਤ ਕੌਰ ਗਿੱਲ, ઠਰਾਮ ਪਰਮਾਰ, ਸੁਖਵਿੰਦਰ ਢਿੱਲੋਂ, ਸੁਰਿੰਦਰ ਕੌਰ, ਬੇਅੰਤ ਸਿੰਘ ਵਿਰਦੀ, ਕੁਲਦੀਪ ਕੌਰ ਢਿੱਲੋਂ, ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਬਲਬੀਰ ਸਿੰਘ, ਬਲਜਿੰਦਰ ਸੇਖਾ, ਟਹਿਲ ਸਿੰਘ ਬਰਾੜ, ਪੱਤਰਕਾਰ ਅਤੇ ਮਸ਼ਹੂਰ ਕਾਰਟੂਨਿਸਟ ਪ੍ਰਤੀਕ, ਇਕਬਾਲ ਰਾਮੂੰਵਾਲੀਆ, ਲਖਵੀਰ ਗਰੇਵਾਲ, ਕੁਲਦੀਪ ਸੰਧੂ ਰੱਤੀਆਂ, ਗੁਰਬਚਨ ਸਿੰਘ ਮਦਾਨ, ਅਰਵਿੰਦਰ ਬਾਜਵਾ ਰਾਏਕੋਟੀ, ਜਸਵਿੰਦਰ ਸਿੰਘ ਅਤੇ ਹੋਰ ਮਹਿਮਾਨ ਹਾਜ਼ਿਰ ਹੋਏ। ਇਸ ਮਹਿਫ਼ਿਲ ਨੂੰ ਬਲਜਿੰਦਰ ਬਰਾੜ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਅਤੇ ਅਫ਼ਗਾਨਿਸਤਾਨ ਮੂਲ ਦੇ ਜਨਾਬ ਅਤੀਕ ਨੇ ਆਪਣੇ ਸੁਰਾਂ ਰਾਹੀਂ ਹੋਰ ਵੀ ਮਹਿਕਾ ਦਿੱਤਾ । ਅੰਤ ਵਿਚ ਜੱਗੀ ਬਰਾੜ ਸਮਾਲਸਰ ਦੇ ਪਤੀ ਅਤੇ ਰੇਡੀਓ ਹੋਸਟ ਜਸਵਿੰਦਰ ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …