ਔਟਵਾ : ਬਰੈਂਪਟਨ ਸਾਊਥ ਤੋਂ ਲਿਬਰਲ ਐਮ.ਪੀ. ਸੋਨੀਆ ਸਿੱਧੂ ਨੇ ਇੰਮੀਗ੍ਰੇਸ਼ਨ ਮੰਤਰੀ ਜੌਹਨ ਮੈਕਾਲਮ ਵੱਲੋਂ 2016 ਦੀ ਇੰਮੀਗ੍ਰੇਸ਼ਨ ਨੀਤੀ ਦਾ ਐਲਾਨ ਕਰਨ ਮਗਰੋਂ ਕਿਹਾ, ”ਮੈਨੂੰ ਇਸ ਗੱਲ ‘ਤੇ ਮਾਣ ਹੈ ਕਿ ਲਿਬਰਲ ਸਰਕਾਰ ਅਤੇ ਮੰਤਰੀ ਜੌਹਨ ਮਕੈਲਮ ਵੱਲੋਂ ਇੰਮੀਗ੍ਰੇਸ਼ਨ ਸੁਧਾਰਾਂ ਲਈ ਵੱਡੇ ਕਦਮ ਚੁੱਕੇ ਗਏ ਹਨ। ਇਕ ਦਹਾਕੇ ਤੱਕ ਸੱਤਾ ‘ਤੇ ਕਾਬਜ਼ ਰਹੀ ਹਾਰਪਰ ਦੀ ਅਗਵਾਈ ਵਾਲੀ ਕੰਸਰਵੇਟਿਵ ਸਰਕਾਰ ਸਾਡੇ ਲਈ ਕਈ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਸਨ ਜਿਨ੍ਹਾਂ ਨੂੰ ਹੱਲ ਕਰਨਾ ਜ਼ਰੂਰੀ ਸੀ। ਸਾਡੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਕੁਝ ਮਹੀਨੇ ਦੇ ਅੰਦਰ ਹੀ ਵੱਡੀਆਂ ਤਬਦੀਲੀਆਂ ਨੂੰ ਅੰਜਾਮ ਦਿੱਤਾ ਅਤੇ ਪਰਵਾਸੀਆਂ ਦੀ ਆਮਦ ਦਾ ਅੰਕੜਾ ਇਤਿਹਾਸਕ ਪੱਧਰ ‘ਤੇ ਲਿਆਂਦਾ।” ਉਨ੍ਹਾਂ ਅੱਗੇ ਕਿਹਾ, ”ਸਾਡੀ ਸਰਕਾਰ ਵੱਲੋਂ ਪਤੀ/ਪਤਨੀਆਂ, ਮਾਪਿਆਂ, ਦਾਦਾ/ਦਾਦੀਆਂ ਅਤੇ ਬੱਚਿਆਂ ਦੀਆਂ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ਵਿਚ ਤੇਜ਼ੀ ਲਿਆਂਦੀ ਜਾਵੇਗੀ। ਸਾਡੀ ਯੋਜਨਾ ਬਿਲਕੁਲ ਪਾਰਦਰਸ਼ੀ ਹੈ ਜਿਸ ਨਾਲ ਅਰਜ਼ੀਆਂ ਦਾ ਬੈਕਲਾਗ ਖ਼ਤਮ ਕਰਨ ਵਿਚ ਮਦਦ ਮਿਲੇਗੀ।” ਉਨ੍ਹਾਂ ਕਿਹਾ ਕਿ ਬਰੈਂਪਟਨ ਸਾਊਥ ਹਲਕੇ ਦੇ ਲੋਕਾਂ ਅਤੇ ਮੇਰੇ ਲਈ ਪਰਿਵਾਰਾਂ ਦਾ ਪੁਨਰ ਮਿਲਾਪ ਅਹਿਮ ਮੁੱਦਾ ਹੈ।
ਸਰਕਾਰ ਦਾ ਕਦਮ ਦਰਸਾਉਂਦਾ ਹੈ ਕਿ ਉਸ ਨੂੰ ਪਰਵਾਰਾਂ ਦੀ ਚਿੰਤਾ ਹੈ ਅਤੇ ਲੋਕਾਂ ਨਾਲ ਪੂਰੇ ਸਤਿਕਾਰ ਨਾਲ ਪੇਸ਼ ਆਉਂਦੀ ਹੈ। ਸਾਡੀ ਯੋਜਨਾ ਮੁਤਾਬਕ ਇੰਮੀਗ੍ਰੇਸ਼ਨ ਰਾਹੀਂ ਦੇਸ਼ ਦੀ ਆਰਥਿਕਤਾ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ ਜਦਕਿ ਕੈਨੇਡਾ ਵਿਚ ਲੰਮੇ ਸਮੇਂ ਤੋਂ ਚਲਦੀਆਂ ਰਹੀਆਂ ਮਨੁੱਖੀ ਰਵਾਇਤਾਂ ਨੂੰ ਵੀ ਕਾਇਮ ਰੱਖਿਆ ਜਾ ਸਕੇ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …