ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਬਰੈਂਪਟਨ ਵੈਸਟ ਅਤੇ ਪੂਰੇ ਸੂਬੇ ਵਿਚ ਵੱਖ ਵੱਖ ਪ੍ਰੋਜੈਕਟਾਂ ਵਿਚ ਹਜ਼ਾਰਾਂ ਦੀ ਫੰਡਿੰਗ ਪ੍ਰਧਾਨ ਕਰ ਰਿਹੀ ਹੈ ਤਾਂ ਜੋ ਮਾਪਿਆਂ ਲਈ ਆਪਣੇ ਬਚਿਆਂ ਦੀ ਸਕੂਲ ਅਤੇ ਸਕੂਲ ਦੇ ਬਾਹਰ ਉਹਨਾਂ ਦੀ ਸਿੱਖਿਆ ਅਤੇ ਚੰਗੀ ਜੀਵ ਵਿਚ ਹਿੱਸਾ ਲੈ ਸਕਣ।
ਬਰੈਂਪਟਨ ਵੈਸਟ ਦੇ ਕਈ ਸਕੂਲਾਂ ਨੂੰ ਇਹ ਫੰਡਿੰਗ ਪ੍ਰਧਾਨ ਕੀਤੀ ਗਈ ਹੈ ਜੋ ਕਿ ਤਕਰੀਬਨ $50000 ਦੀ ਹੈ। ਇਸ ਸਾਲ ਸੂਬੇ ਦੇ ਕੁੱਲ 2670 ਸਕੂਲਾਂ ਨੂੰ ਇਹ ਗ੍ਰਾਂਟ ਦਿੱਤੀ ਗਈ ਹੈ। ਇਹ ਗ੍ਰਾਂਟ ਸਕੂਲ ਕਾਊਂਸਿਲ, ਪੈਰੇਂਟ ਇਨਵਾਲਵਮੇਂਟ ਕਮੇਟੀ, ਅਤੇ ਗੈਰ-ਮੁਨਾਫ਼ਾ ਸੰਗਠਨਾਂ ਨੂੰ ਪ੍ਰਦਾਨ ਕੀਤੀ ਜਾਵੇਗੀ ਜੋ ਮਾਪਿਆਂ ਨਾਲ ਰਲ ਕੇ ਇਹਨਾਂ ਪ੍ਰੋਜੈਕਟਾਂ ਨੂੰ ਚਲਾੳਣਗੇ।
2017-18 ਵਿਚ ਬਰੈਂਪਟਨ ਵੈਸਟ ਨੂੰ ਤਕਰੀਬਨ 18 ਪ੍ਰੋਜੈਕਟਾਂ ਦੀ ਫੰਡਿੰਗ ਦਿੱਤੀ ਗਈ ਹੈ। ਜਿਸ ਵਿਚ ਹੇਠ ਲਿਖੇ ਪ੍ਰੋਜੈਕਟ ਸ਼ਾਮਲ ਹਨ, ਜਿਵੇਂ ਕਿ:
ਨਿਊਮਰੇਸੀ ਗੇਮਜ਼ ਨਾਈਟ
ਬਿਲਡਿੰਗ ਹੈਲਥ ਐਂਡ ਵੇਲ ਬੀਂਗ ਇਨ ਕਮਿਊਨਿਟੀ
ਪੈਰੇਂਟ ਕਮਿਊਨੀਕੇਸ਼ਨ ਐਂਡ ਸਾਈਬਰ ਸਿਕਿਉਰਿਟੀ
ਫਾਈਨੈਂਸ਼ੀਅਲ ਲਿਟਰੇਸੀ ਐਂਡ ਮੈਥੇਮੇਟਿਕਸ ਨਾਈਟ
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਪੈਰੇਂਟਸ ਰੀਚਿੰਗ ਆਊਟ ਗ੍ਰਾਂਟ ਬਰੈਂਪਟਨ ਵੈਸਟ ਦੇ ਮਾਪਿਆਂ ਲਈ ਇਕ ਵਧੀਆ ਅਤੇ ਸੁਨਹਿਰਾ ਮੌਕਾ ਹੈ ਤਾਂ ਕਿ ਉਹ ਆਪਣੇ ਬੱਚਿਆਂ ਦੀ ਪ੍ਹੜਾਈ ਵਿਚ ਸ਼ਾਮਲ ਹੋ ਸਕਣ। ਸਾਨੂੰ ਆਪਣੀ ਕਮਿਊਨਿਟੀ ਤੇ ਮਾਣ ਹੈ ਅਤੇ ਮੈਨੂੰ ਇਹ ਜਾਣ ਬਹੁਤ ਖੁਸ਼ੀ ਹੁੰਦੀ ਹੈ ਕਿ ਇਹਨਾਂ ਗ੍ਰਾਂਟਾਂ ਦੁਆਰਾ ਕਿੰਨੇ ਸਾਰੇ ਪਰਿਵਾਰਾਂ ਨੂੰ ਮਦਦ ਮਿਲਦੀ ਹੈ।”
Home / ਕੈਨੇਡਾ / ਬਰੈਂਪਟਨ ਵੈਸਟ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ‘ਚ ਸ਼ਾਮਲ ਹੋਣ ਲਈ ਸੂਬੇ ਵੱਲੋਂ ਸਹਿਯੋਗ : ਵਿੱਕ ਢਿੱਲੋਂ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …