5.6 C
Toronto
Wednesday, October 29, 2025
spot_img
Homeਕੈਨੇਡਾਡਾ. ਭੱਲਾ ਨੂੰ 'ਡੈਂਟਲ ਹਾਲ ਆਫ ਫੇਮ' ਦਾ ਫੈਲੋ ਚੁਣਿਆ

ਡਾ. ਭੱਲਾ ਨੂੰ ‘ਡੈਂਟਲ ਹਾਲ ਆਫ ਫੇਮ’ ਦਾ ਫੈਲੋ ਚੁਣਿਆ

ਬਰੈਂਪਟਨ/ਬਿਊਰੋ ਨਿਊਜ਼
ਮਿਸੀਸਾਗਾ ਦੇ ਉਘੇ ਔਰਥੋਡੋਂਟਿਸਟ ਡਾ. ਗਗਨ ਭੱਲਾ ਨੂੰ ਪ੍ਰਸਿੱਧ ਅਮਰੀਕਨ ਡੈਂਟਲ ਆਗਰੇਨਾਈਜੇਸ਼ਨ ‘ਦਿ ਅਮੈਰੀਕਨ ਕਾਲਜ ਆਫ ਡੈਂਟਿਸਟਸ’ (ਏਸੀਡੀ) ਦੇ ‘ਡੈਂਟਲ ਹਾਲ ਆਫ ਫੇਮ’ ਦਾ ਫੈਲੋ ਚੁਣਿਆ ਗਿਆ ਹੈ। ਉਨ੍ਹਾਂ ਨੂੰ ਇਹ ਉਪਾਧੀ ਹਾਲ ਹੀ ਵਿੱਚ ਹਵਾਈ ਦੇ ਹੋਨੋਲੂ ਵਿਖੇ ਹੋਈ ਕਨਵੋਕੇਸ਼ਨ ਦੌਰਾਨ ਪ੍ਰਦਾਨ ਕੀਤੀ ਗਈ।
ਇਸ ਕਾਲਜ ਵਿੱਚ ਦੰਦ ਚਕਿਤਸਾ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਸਿਰਫ਼ 3.5 ਪ੍ਰਤੀਸ਼ਤ ਔਰਥੋਡੋਂਟਿਸਟਸ ਨੂੰ ਹੀ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ ਅਤੇ ਇਸ ਲਈ ਨਾਮਜ਼ਦ ਡਾਕਟਰਾਂ ਨੂੰ ਕਠਿਨ ਸਮੀਖਿਆ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ।
ਇਸ ਸਬੰਧੀ ਡਾ.ਭੱਲਾ ਨੇ ਕਿਹਾ, ‘ਮੈਂ ਇਸ ਵੱਕਾਰੀ ਸੰਸਥਾ ਦਾ ਫੈਲੋ ਚੁਣੇ ਜਾਣ ‘ਤੇ ਉਤਸ਼ਾਹਿਤ ਅਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਏਸੀਡੀ ਦੀਆਂ ਗਤੀਵਿਧੀਆਂ ਵਿੱਚ ਆਪਣੇ ਸਾਥੀਆਂ ਨਾਲ ਸਰਗਰਮੀ ਨਾਲ ਭਾਗ ਲੈ ਕੇ ਇਸ ਪੇਸ਼ੇ ਸਬੰਧੀ ਨਵੀਆਂ ਜਾਣਕਾਰੀਆਂ ਹਾਸਲ ਕਰਨ ਦੀ ਉਮੀਦ ਕਰਦਾ ਹਾਂ।’ ਜ਼ਿਕਰਯੋਗ ਹੈ ਕਿ ਡਾ. ਭੱਲਾ ਨੇ ਗ੍ਰੇਟ ਲੇਕਸ ਐਸੋਸੀਏਸ਼ਨ ਆਫ ਔਰਥੋਡੋਂਟਿਸਟਸ ਦੇ ਓਨਟਾਰੀਓ ਦੇ ਡਾਇਰੈਕਟਰ ਦੇ ਰੂਪ ਵਿੱਚ ਤਿਨ ਸਾਲ ਤੱਕ ਸੇਵਾ ਕੀਤੀ ਹੈ। ਉਹ ਲਾਇਨਜ਼ ਕਲੱਬ ਜ਼ਰੀਏ ਚੈਰਿਟੀ ਦੇ ਕਾਰਜਾਂ ਵਿੱਚ ਵੀ ਜੁੜੇ ਹੋਏ ਹਨ।

RELATED ARTICLES

ਗ਼ਜ਼ਲ

POPULAR POSTS