8.2 C
Toronto
Friday, November 7, 2025
spot_img
Homeਕੈਨੇਡਾਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ ਦੀ ਜਨਰਲ-ਬਾਡੀ ਮੀਟਿੰਗ 11 ਸਤੰਬਰ ਨੂੰ

ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ ਦੀ ਜਨਰਲ-ਬਾਡੀ ਮੀਟਿੰਗ 11 ਸਤੰਬਰ ਨੂੰ

ਮੀਟਿੰਗ ਵਿਚ ਹੋਵੇਗੀ ਅਹੁਦੇਦਾਰਾਂ ਤੇ ਕਾਰਜਕਾਰਨੀ ਦੀ ਚੋਣ
ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਕੀਤੀ ਮੁਲਾਕਾਤ
ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਕੈਨੇਡਾ ਦੀ 24 ਅਗਸਤ ਨੂੰ ਹੋਈ ਕਾਰਜਕਾਰਨੀ ਦੀ ਮੀਟਿੰਗ ਵਿਚ ਲਏ ਗਏ ਫ਼ੈਸਲੇ ਅਨੁਸਾਰ ਐਸੋਸੀਏਸ਼ਨ ਦੀ ਸਲਾਨਾ ਜਨਰਲ ਮੀਟਿੰਗ 11 ਸਤੰਬਰ 2022 ਦਿਨ ਐਤਵਾਰ ਨੂੰ ਗੋਰਮੀਡੋ ਕਮਿਊਨਿਟੀ ਸੈਂਟਰ ਬਰੈਂਪਟਨ ਦੇ ਕਮਰਾ ਨੰਬਰ 2 ਵਿਚ ਸਵੇਰੇ 11.00 ਵਜੇ ਤੋਂ ਬਾਅਦ ਦੁਪਹਿਰ 2.00 ਵਜੇ ਤੱਕ ਹੋਵੇਗੀ।
ਐਸੋਸੀਏਸ਼ਨ ਵੱਲੋਂ ਜੂਨ ਮਹੀਨੇ ਪੰਜਾਬ ਦੇ ਮੁੱਖ-ਮੰਤਰੀ ਅਤੇ ਵਿੱਤ-ਮੰਤਰੀ ਨੂੰ ਪੈੱਨਸ਼ਨਰਾਂ ਦੀਆਂ ਮੰਗਾਂ ਸਬੰਧੀ ਪੱਤਰ ਦਸਤੀ ਭੇਜਿਆ ਗਿਆ ਸੀ। ਇਸ ਤੋਂ ਬਿਨਾਂ 28 ਅਗੱਸਤ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਵੀ ਟੋਰਾਂਟੋ ਵਿਖੇ ਹੋਈ ਮੀਟਿੰਗ ਵਿਚ ਇਸ ਸਬੰਧੀ ਵਿਸਤ੍ਰਿਤ ਵੇਰਵਾ ਦਿੱਤਾ ਗਿਆ ਹੈ ਅਤੇ ਉਪਰੋਕਤ ਮੰਤਰੀਆਂ ਤੇ ਸਪੀਕਰ ਸੰਧਵਾਂ ਵੱਲੋਂ ਮਿਲੇ ਹੁੰਗਾਰੇ ਬਾਰੇ ਮੈਂਬਰਾਂ ਨਾਲ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਜਾਏਗੀ। ਇੱਥੇ ਕੇਵਲ ਏਨਾ ਹੀ ਦੱਸਣਾ ਵਾਜਬ ਹੋਵੇਗਾ ਕਿ ਇਨ੍ਹਾਂ ਸਾਰੀਆਂ ਮਾਣਯੋਗ ਸ਼ਖ਼ਸੀਅਤਾਂ ਵੱਲੋਂ ਇਸ ਸਬੰਧੀ ਹਾਂ-ਪੱਖੀ ਹੁੰਗਾਰਾ ਮਿਲਿਆ ਹੈ।
ਜਨਰਲ-ਬਾਡੀ ਮੀਟਿੰਗ ਵਿਚ ਐਸੋਸੀਏਸ਼ਨ ਦੇ ਸੰਵਿਧਾਨ ਅਨੁਸਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਅਗਲੇ ਸਾਲ ਲਈ ਚੋਣ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਇਹ ਚੋਣ ਤਿੰਨ ਅਹੁਦੇਦਾਰਾਂ -ਚੇਅਰਮੈਨ, ਪ੍ਰਧਾਨ ਅਤੇ ਜਨਰਲ ਸਕੱਤਰ- ਦੀ ਮੈਂਬਰਾਂ ਦੀਆਂ ਸਿੱਧੀਆਂ ਵੋਟਾਂ ਨਾਲ ਹੋਵੇਗੀ ਅਤੇ ਇਹ ਚੁਣੇ ਹੋਏ ਤਿੰਨੇ ਅਹੁਦੇਦਾਰ ਕਾਰਜਕਾਰਨੀ ਦੇ ਬਾਕੀ ਅੱਠ ਮੈਂਬਰ ਨਾਮਜ਼ਦ ਕਰਨਗੇ। ਇਸ ਤਰ੍ਹਾਂ ਐਸੋਸੀਏਸ਼ਨ ਦੀ 11 ਮੈਂਬਰੀ ਕਾਰਜਕਾਰਨੀ ਕਮੇਟੀ ਮੁਕੰਮਲ ਹੋਵੇਗੀ।
ਇਸ ਉਦੇਸ਼ ਲਈ ਚੋਣ ਅਧਿਕਾਰੀ ਨਾਮਜ਼ਦ ਕੀਤੇ ਜਾ ਚੁੱਕੇ ਹਨ ਜੋ ਲੋੜ ਪੈਣ ‘ਤੇ ਹੋਰ ਸਾਥੀਆਂ ਦੀ ਸਹਾਇਤਾ ਨਾਲ ਸਾਰੀ ਚੋਣ-ਪ੍ਰਕਿਰਿਆ ਸਿਰੇ ਚਾੜ੍ਹਨਗੇ। ਕੋਵਿਡ-ਮਹਾਂਮਾਰੀ ਦੇ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਫੈਲਣ ਕਾਰਨ ਪਿਛਲੇ ਦੋ ਸਾਲ ਜਨਰਲ-ਬਾਡੀ ਦੀਆਂ ਮੀਟਿੰਗਾਂ ਨਹੀਂ ਹੋ ਸਕੀਆਂ। ਇਸ ਲਈ ਪੁਰਾਣੇ ਮੈਂਬਰਾਂ ਤੋਂ ਵੀ ਮੈਂਬਰਸ਼ਿਪ ਫ਼ੀਸ ਕੇਵਲ 10 ਡਾਲਰ ਹੀ ਲਈ ਜਾਏਗੀ। ਮੈਂਬਰਸ਼ਿਪ 11 ਸਤੰਬਰ ਨਵਿਆਈ ਜਾਏਗੀ ਅਤੇ ਨਵੀਂ ਮੈਂਬਰਸ਼ਿਪ ਵੀ ਏਸੇ ਤਰੀਕ ਤੱਕ ਕੀਤੀ ਜਾਏਗੀ। ਇਸ ਮੈਂਬਰਸ਼ਿਪ ਦੇ ਆਧਾਰ ‘ਤੇ ਹੀ ਕਾਰਜਕਾਰਨੀ ਕਮੇਟੀ ਦੀ ਚੋਣ ਹੋਵੇਗੀ।
ਸਮੂਹ ਮੈਂਬਰਾਂ ਨੂੰ ਮੀਟਿੰਗ ਵਿਚ ਹੁੰਮ-ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹ। ਗੋਰਮੀਡੋ ਕਮਿਊਨਿਟੀ ਸੈਂਟਰ ਨੂੰ ਜਾਣ ਲਈ ਬੱਸ ਨੰਬਰ 35 ਅਤੇ 50 ਦੀ ਸੇਵਾ ਪ੍ਰਾਪਤ ਕੀਤੀ ਜਾ ਸਕਦੀ ਹੈ। ਹੋਰ ਜਾਣਕਾਰੀ ਲਈ ਪਰਮਜੀਤ ਸਿੰਘ ਬੜਿੰਗ (647-963-0331), ਜਗੀਰ ਸਿੰਘ ਕਾਹਲੋਂ (647-533-8297), ਡਾ. ਪਰਮਜੀਤ ਸਿੰਘ ਢਿੱਲੋਂ ((416-527-1040), ਮੱਲ ਸਿੰਘ ਬਾਸੀ (437-980-7015), ਬਲਦੇਵ ਸਿੰਘ ਬਰਾੜ (437-982-5202), ਤਾਰਾ ਸਿੰਘ ਗਰਚਾ (950-294-2235) ਹਰੀ ਸਿੰਘ (647-515-4752), ਮੋਹਿੰਦਰ ਸਿੰਘ ਮੋਹੀ (416-659-1235) ਅਤੇ ਪ੍ਰਿਤਪਾਲ ਸਿੰਘ ਸਚਦੇਵਾ (647-709-6115) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS