Breaking News
Home / ਕੈਨੇਡਾ / ਡੌਨ ਮਿਨੇਕਰ ਸੀਨੀਅਰਜ਼ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਹੋਈ

ਡੌਨ ਮਿਨੇਕਰ ਸੀਨੀਅਰਜ਼ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਹੋਈ

ਬਰੈਂਪਟਨ : ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਦੀ ਕਮੇਟੀ ਦੀ ਤਿੰਨ ਸਾਲ ਦੀ ਟਰਮ ਪੂਰੀ ਹੋਣ ਕਰਕੇ ਮਿਤੀ 21 ਅਗਸਤ 2022 ਨੂੰ ਰਿਵਰਸਟੋਨ ਕਮਿਊਨਿਟੀ ਸੈਂਟਰ ਦੇ ਹਾਲ ਵਿਚ ਕਲੱਬ ਦੇ ਸਾਰੇ ਮੈਂਬਰਾਂ ਦਾ ਸਲਾਨਾ ਇਜਲਾਸ ਸੱਦਿਆ ਗਿਆ। ਸਭ ਤੋਂ ਪਹਿਲਾਂ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਨੇ ਸਰਕਾਰੀ ਨੁਮਾਇੰਦਿਆਂ ਨਾਲ ਵੱਖ-ਵੱਖ ਸਮੇਂ ਹੋਈਆਂ ਮੀਟਿੰਗਾਂ ਦਾ ਵੇਰਵਾ ਦਿੱਤਾ। ਉਸ ਤੋਂ ਬਾਅਦ ਪੁਰਾਣੀ ਮੌਜੂਦਾ ਕਮੇਟੀ ਦੀ ਕਾਰਜਕਾਰਣੀ ਭੰਗ ਕਰਨ ਦਾ ਐਲਾਨ ਕੀਤਾ। ਗੁਰਦੇਵ ਸਿੰਘ ਜੌਹਲ ਤੇ ਸੋਹਣ ਸਿੰਘ ਸੰਧੂ ਨੂੰ ਨਵੀਂ ਕਮੇਟੀ ਦੀ ਚੋਣ ਕਰਵਾਉਣ ਦੀ ਬੇਨਤੀ ਕੀਤੀ। ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਹੇਠ ਲਿਖੇ ਗਏ ਅਨੁਸਾਰ ਨਵੀਂ ਕਮੇਟੀ ਚੁਣੀ ਗਈ। ਪ੍ਰਧਾਨ ਅਮਰੀਕ ਸਿੰਘ ਕੁਮਰੀਆ, ਮੀਤ ਪ੍ਰਧਾਨ ਜਗਦੇਵ ਸਿੰਘ ਗਰੇਵਾਲ, ਸੈਕਟਰੀ ਸੁਖਦੇਵ ਸਿੰਘ ਗਿੱਲ, ਖਜ਼ਾਨਚੀ ਹਰਨਾਮ ਸਿੰਘ ਸੰਧੂ ਅਤੇ ਗੁਰਬਖਸ਼ ਸਿੰਘ ਤੂਰ, ਰਾਮ ਪ੍ਰਕਾਸ਼ ਪਾਲ, ਗਿਆਨ ਸਿੰਘ ਸੰਘਾ, ਜਸਵੰਤ ਕੌਰ ਜੱਸੀ, ਰੁਖਵੰਤ ਕੌਰ ਸੰਧੂ ਤੇ ਮਨਜੀਤ ਸਿੰਘ ਢੇਸੀ ਡਾਇਰੈਕਟਰ ਚੁਣੇ ਗਏ। ਖਾਣਾ ਅਤੇ ਚਾਹ ਪਾਣੀ ਦਾ ਲੰਗਰ ਲਾਇਆ ਗਿਆ। ਅਖੀਰ ਵਿਚ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ। ਕਲੱਬ ਵਲੋਂ ਇਸ ਸਾਲ ਦਾ ਆਖਰੀ ਟੂਰ ਸੈਨਟੇਨੀਅਲ ਬੀਚ ‘ਤੇ ਜਾਣ ਦਾ ਬਣਾਇਆ ਗਿਆ। ਇਸ ਟੂਰ ਲਈ ਬੱਸ ਸਤੰਬਰ 10 ਨੂੰ ਸਵੇਰੇ 10 ਵਜੇ ਚੱਲੇਗੀ। ਹੋਰ ਜਾਣਕਾਰੀ ਲਈ 647-998-7253 ‘ਤੇ ਅਮਰੀਕ ਸਿੰਘ ਕੁਮਰੀਆ ਨੂੰ ਕਾਲ ਕਰ ਸਕਦੇ ਹੋ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …