Breaking News
Home / ਕੈਨੇਡਾ / ਪੰਜਾਬ ਦੇ ਜੇਠ-ਹਾੜ੍ਹ ਵਾਲੀ ਗਰਮੀ ਕੈਨੇਡਾ ‘ਚ ਵਰਪਾ ਰਹੀ ਕਹਿਰ

ਪੰਜਾਬ ਦੇ ਜੇਠ-ਹਾੜ੍ਹ ਵਾਲੀ ਗਰਮੀ ਕੈਨੇਡਾ ‘ਚ ਵਰਪਾ ਰਹੀ ਕਹਿਰ

ਅੱਤ ਦੀ ਗਰਮੀ ਤੇ ਤੱਤੀਆਂ ਹਵਾਵਾਂ ਨੇ 33 ਕੈਨੇਡੀਅਨਾਂ ਦੀ ਲਈ ਜਾਨ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ‘ਚ ਲੋਕ ਕੇਵਲ ਰੋਜ਼ਗਾਰ ਜਾਂ ਸਿੱਖਿਆ ਲਈ ਹੀ ਨਹੀਂ ਜਾਂਦੇ ਬਲਕਿ ਪੰਜਾਬ ਦੀ ਗਰਮੀ ਤੋਂ ਬਚਣ ਲਈ ਕੈਨੇਡਾ ਵਰਗੇ ਠੰਢੇ ਮੁਲਕਾਂ ਵੱਲ ਨੂੰ ਉਡਾਰੀ ਮਾਰ ਜਾਂਦੇ ਹਨ, ਪਰ ਇਸ ਵਾਰ ਪੂਰੀਬ ਕੈਨੇਡਾ ਵਿਚ ਪੰਜਾਬ ਦੇ ਜੇਠ-ਹਾੜ੍ਹ ਵਾਲੀ ਗਰਮੀ ਕਹਿਰ ਵਰਪਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮਿਲੀਆਂ ਰਿਪੋਰਟਾਂ ਅਨੁਸਾਰ ਕੈਨੇਡਾ ‘ਚ ਪੈ ਰਹੀ ਕਹਿਰ ਦੀ ਗਰਮੀ ਅਤੇ ਲੂ ਰੂਪੀ ਵਗ ਰਹੀਆਂ ਤੱਤੀਆਂ ਹਵਾਵਾਂ ਨੇ 33 ਲੋਕਾਂ ਦੀ ਜਾਨ ਲੈ ਲਈ ਸੀ। ਇਸ ਅੰਕੜੇ ਦੇ ਵਧਣ ਦਾ ਵੀ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨਾਂ ਦੌਰਾਨ ਕਿਊਬਿਕ ਸੂਬੇ ‘ਚ ਲੂ ਕਾਰਨ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ। ਖੇਤਰੀ ਜਨ ਸਿਹਤ ਡਾਇਰੈਕਟਰ ਮਾਇਲਿਨ ਡ੍ਰਾਊਇਨ ਨੇ ਦੱਸਿਆ ਕਿ 12 ਲੋਕਾਂ ਦੀ ਮੌਤ ਪੂਰਬੀ ਸੂਬੇ ਦੀ ਰਾਜਧਾਨੀ ਮਾਂਟਰੀਅਲ ‘ਚ ਹੋਈ। ਸ਼ਹਿਰ ਦੇ ਪੂਰਬ ‘ਚ ਸਥਿਤ ਪੇਂਡੂ ਇਲਾਕੇ ‘ਚ ਪਿਛਲੇ 48 ਘੰਟਿਆਂ ‘ਚ 5 ਲੋਕਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ ‘ਤੇ ਕਿਹਾ,”ਲੂ ਚੱਲਣ ਕਾਰਨ ਕਿਊਬਿਕ ‘ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਮੇਰੀ ਹਮਦਰਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …