ਬਰੈਂਪਟਨ : ਮਿਤੀ 28 ਅਗਸਤ ਨੂੰ ਹੰਬਰਵੁੱਡ ਸੀਨੀਅਰਜ਼ ਕਲੱਬ ਦੀ ਕਮੇਟੀ ਦੀ ਚੋਣ ਕੀਤੀ ਗਈ। ਜੋਗਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਸਾਰੇ ਅਹੁਦੇਦਾਰ ਚੁਣੇ ਗਏ। ਇਸ ਚੋਣ ਪ੍ਰਕਿਰਿਆ ਨੂੰ ਗੁਰਮੇਲ ਸਿੰਘ ਢਿੱਲੋਂ ਨੇ ਬਤੌਰ ਚੋਣ ਅਫਸਰ ਨਿਯਮਾਂ ਅਨੁਸਾਰ ਸਿਰੇ ਚਾੜ੍ਹਿਆ। ਚੁਣੇ ਗਏ ਅਹੁਦੇਦਾਰ ਇਸ ਤਰ੍ਹਾਂ ਹਨ : ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਸਰਵਨ ਸਿੰਘ ਹੇਅਰ, ਗੁਰਮੀਤ ਸਿੰਘ ਬਾਸੀ, ਸਕੱਤਰ ਪ੍ਰਮੋਦ ਚੰਦਰ ਸ਼ਰਮਾ, ਖਜ਼ਾਨਚੀ ਡਾ. ਅਮਰ ਸਿੰਘ । ਡਾਇਰੈਕਟਰਾਂ ਵਿਚ ਪ੍ਰੀਤਮ ਸਿੰਘ ਮਾਵੀ, ਜਸਵੀਰ ਸਿੰਘ , ਸੰਪੂਰਨ ਸਿੰਘ, ਸੰਤੋਖ ਸਿੰਘ ਉਪਲ, ਗੁਰਮੇਲ ਸਿੰਘ ਢਿੱਲੋਂ, ਸਲਾਹਕਾਰ ਮੱਸਾ ਸਿੰਘ, ਮੋਹਣ ਸਿੰਘ, ਚੇਅਰਮੈਨ ਬਚਿੱਤਰ ਸਿੰਘ ਰਾਏ, ਕਨਵੀਨਰ ਹੁਸ਼ਿਆਰ ਸਿੰਘ ਬਰਾੜ ਸ਼ਾਮਲ ਹਨ। ਉਪਰੋਕਤ ਅਹੁਦੇਦਾਰ ਆਉਣ ਵਾਲੇ ਦੋ ਸਾਲ ਵਾਸਤੇ ਚੁਣੇ ਗਏ ਹਨ। ਇਹ ਸਾਰੀ ਚੋਣ ਸਰਬਸੰਮਤੀ ਨਾਲ ਹੋਈ ਹੈ।
Check Also
ਪੀਲ ਪੁਲਿਸ ਵੱਲੋਂ ਕਰਵਾਈ ਗਈ ’24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀ ਪੀ ਏ ਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ
ਮਿਸੀਸਾਗਾ/ਡਾ. ਝੰਡ : ਲੰਘੇ ਸ਼ਨੀਵਾਰ 21 ਜੂਨ ਨੂੰ ਪੀਲ ਰਿਜਨ ਪੁਲਿਸ ਵੱਲੋਂ ਮਿਸੀਸਾਗਾ ਵੈਲੀ ਕਮਿਊਨਿਟੀ …