18.2 C
Toronto
Tuesday, September 8, 2026
spot_img
Homeਕੈਨੇਡਾਸਿੰਘਾਪੁਰ ਜਿਊਲਰਸ ਦੇ ਗੋਪਾਲ ਕ੍ਰਿਸ਼ਨ ਦਾ ਦੇਹਾਂਤ

ਸਿੰਘਾਪੁਰ ਜਿਊਲਰਸ ਦੇ ਗੋਪਾਲ ਕ੍ਰਿਸ਼ਨ ਦਾ ਦੇਹਾਂਤ

ਸਿੰਘਾਪੁਰ ਜਿਊਲਰਸ ਦੇ ਗੋਪਾਲ ਕ੍ਰਿਸ਼ਨ ਦਾ ਦੇਹਾਂਤਇਹ ਖ਼ਬਰ ਬੜੇ ਹੀ ਦੁਖੀ ਹਿਰਦੇ ਨਾਲ ਪੜ੍ਹੀ ਜਾਏਗੀ ਕਿ ਮਾਲਟਨ ਵਿਚ ਸਥਿਤ ਸਿੰਘਾਪੁਰ ਜਿਊਲਰਜ਼ ਦੇ ਮਾਲਕ ਗੋਪਾਲ ਕ੍ਰਿਸ਼ਨ ਦਾ ਬੀਤੇ ਬੁੱਧਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਸ਼ਾਮ ਨੂੰ ਪੰਜ ਕੁ ਵਜੇ ਦਿਲ ਦਾ ਦੌਰਾ ਪਿਆ ਜਿਸ ਸਮੇਂ ਉਹ ਆਪਣੇ ਸਟੋਰ ‘ਤੇ ਸਨ। ਹਾਲਾਂਕਿ ਉਹਨਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਇਆ ਕਰਵਾਈ ਗਈ, ਪਰੰਤੂ ਬਰੈਂਪਟਾ ਸਿਵਿਕ ਹਸਪਤਾਲ ਪਹੁੰਚਦਿਆਂ ਹੀ ਉਨ੍ਹਾਂ ਦੀ ਮੌਤ ਹੋ ਗਈ। ਉਹ ਲਗਭਗ 45 ਸਾਲ ਦੇ ਸਨ ਅਤੇ ਆਪਣੇ ਪਿੱਛੇ ਆਪਣੇ ਬਜ਼ੁਰਗ ਪਿਤਾ ਤੋਂ ਇਲਾਵਾ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਵਿਛੋੜਾ ਦੇ ਗਏ ਹਨ।
ਗੋਪਾਲ ਕ੍ਰਿਸ਼ਨ ਬਹੁਤ ਹੀ ਹਸਮੁੱਖ ਅਤੇ ਨਿਮਰ ਸੁਭਾਅ ਵਾਲੇ ਸਨ ਅਤੇ ਕਮਿਊਨਿਟੀ ਵਿੱਚ ਚੰਗਾ ਰਸੂਖ ਰੱਖਦੇ ਸਨ। ਇਸ ਦੁੱਖ ਦੀ ਘੜੀ ਵਿੱਚ ਅਸੀਂ ਅਦਾਰਾ ਪਰਵਾਸੀ ਵੱਲੋਂ ਵੀ ਪਰਿਵਾਰ ਦੇ ਨਾਲ ਹਮਦਰਦੀ ਪੇਸ਼ ਕਰਦੇ ਹਾਂ।
ਉਨ੍ਹਾਂ ਦੇ ਅੰਤਿਮ ਦਰਸ਼ਨ ਬਰੈਂਪਟਨ ਕਰੈਮੀਟੋਰੀਅਮ ਵਿੱਚ ਸ਼ਨੀਵਾਰ ਸ਼ਾਮ 5.30 ਤੋਂ 7.30 ਅਤੇ ਅੰਤਿਮ ਸੰਸਕਾਰ ਐਤਵਾਰ ਸਵੇਰ 7.30 ਤੋਂ 9.30 ਹੋਏਗਾ।

RELATED ARTICLES
POPULAR POSTS