Breaking News
Home / ਕੈਨੇਡਾ / ਮਾਰਟਿਨ ਸਿੰਘ ਨੇ ਬਰੈਂਪਟਨ ਸਿਟੀ ਕਾਊਂਸਲ ਚੋਣਾਂ ਲਈ ਵਾਰਡ ਨੰਬਰ 7-8 ਵਿਚੋਂ ਨਾਮਜ਼ਦਗੀ ਕਾਗਜ਼ ਦਾਖਲ਼ ਕੀਤੇ

ਮਾਰਟਿਨ ਸਿੰਘ ਨੇ ਬਰੈਂਪਟਨ ਸਿਟੀ ਕਾਊਂਸਲ ਚੋਣਾਂ ਲਈ ਵਾਰਡ ਨੰਬਰ 7-8 ਵਿਚੋਂ ਨਾਮਜ਼ਦਗੀ ਕਾਗਜ਼ ਦਾਖਲ਼ ਕੀਤੇ

ਬਰੈਂਪਟਨ/ਡਾ. ਝੰਡ : ਬਰੈਂਪਟਨ ਦੇ ਉੱਘੇ ਬਿਜ਼ਨੈੱਸਮੈਨ ਮਾਰਟਿਨ ਸਿੰਘ ਜਿਨ੍ਹਾਂ ਨੇ 2015 ਵਿਚ ਫ਼ੈੱਡਰਲ ਚੋਣਾਂ ਵਿਚ ਚੋਣ ਲੜੀ ਸੀ, ਨੇ ਬਰੈਂਪਟਨ ਸਿਟੀ ਕਾਊਂਸਲ ਦੀਆਂ 22 ਅਕਤੂਬਰ ਨੂੰ ਹੋਣ ਵਾਲੀਆਂ 2018-2022 ਚੋਣਾਂ ਲਈ ਵਾਰਡ ਨੰਬਰ 7-8 ਵਿੱਚੋਂ ਸਿਟੀ ਕਾਊਂਸਲਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ।
ਉਨ੍ਹਾਂ ਨੁੰ ਇਸ ਵਾਰਡ ਵਿੱਚੋਂ ਪਿਛਲੇ ਕਾਊਂਸਲਰ ਪੈਟ ਫ਼ੋਰਟਿਨੀ ਦੀ ਹਮਾਇਤ ਹਾਸਲ ਹੈ ਜੋ ਇਸ ਵਾਰ ਰਿਜਨਲ ਕਾਊਂਸਲਰ ਦੇ ਅਹੁਦੇ ਲਈ ਇਹ ਚੋਣ ਲੜ ਰਹੇ ਹਨ। ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਮਾਰਟਿਨ ਸਿੰਘ ਨੇ ਕਿਹਾ, ”ਮੈਨੂੰ ਵਾਰਡ ਨੰਬਰ 7-8 ਵਿੱਚੋਂ ਸਿਟੀ ਕਾਊਂਸਲਰ ਦੇ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾ ਐਲਾਨ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਅਤੇ ਮੈਂ ਪੈਟ ਫ਼ੋਰਟਿਨੀ ਨਾਲ ਮਿਲ ਕੇ ਇਸ ਵਾਰਡ ਦੀ ਭਲਾਈ ਲਈ ਕੰਮ ਕਰਨ ਦਾ ਇੱਛਕ ਹਾਂ। ਬਰੈਂਪਟਨ ਬਹੁਤ ਵਧੀਆ ਸ਼ਹਿਰ ਹੈ ਅਤੇ ਇਸ ਨੂੰ ਹੋਰ ਵੀ ਬੇਹਤਰ ਬਣਾਇਆ ਜਾ ਸਕਦਾ ਹੈ।
ਇਸ ਟਰਮ ਵਿਚ ਵੇਖਣ ਵਿਚ ਆਇਆ ਹੈ ਕਿ ਇਸ ਵਾਰਡ ਦੇ ਦੋਵੇਂ ਨੁਮਾਇੰਦੇ ਕਈ ਮੁੱਦਿਆਂ ਉੱਪਰ ਆਪਸ ਵਿਚ ਅਕਸਰ ਲੜਦੇ-ਭਿੜਦੇ ਰਹੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ। ਚੋਣ ਜਿੱਤਣ ਤੋਂ ਬਾਅਦ ਮੈਂ ਪੈਟ ਫ਼ੋਰਟਿਨੀ ਨਾਲ ਮਿਲ ਕੇ ਇਸ ਵਾਰਡ ਦੀ ਬੇਹਤਰੀ ਲਈ ਕੰਮ ਕਰਾਂਗਾ।” ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਪੈਟ ਫ਼ੋਰਟਿਨੀ ਨੇ ਕਿਹਾ, ”ਮਾਰਟਿਨ ਸਿੰਘ ਇਸ ਵਾਰਡ 7-8 ਵਿੱਚੋਂ ਸਿਟੀ ਕਾਊਂਸਲ ਲਈ ਆਪਣਾ ਨਾਂ ਪੇਸ਼ ਕਰ ਰਹੇ ਹਨ।
ਮਾਰਟਿਨ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਮੈਂ ਉਨ੍ਹਾਂ ਦੇ ਨਾਲ ਮਿਲ ਕੇ ਵਧੀਆ ਕੰਮ ਕਰ ਸਕਦਾ ਹਾਂ ਜਿਸ ਨਾਲ ਪੂਰੇ ਬਰੈਂਪਟਨ ਦੀ ਬੇਹਤਰੀ ਹੋਵੇਗੀ। ਉਨ੍ਹਾਂ ਕੋਲ ਜਾਣਕਾਰੀ ਅਤੇ ਕਮਾਲ ਦਾ ਸਕਿੱਲ ਹੈ ਅਤੇ ਮੇਰੇ ਕੋਲ ਕਾਊਂਸਲ ਵਿਚ ਕੰਮ ਕਰਨ ਦਾ ਤਜਰਬਾ ਹੈ। ਅਸੀਂ ਦੋਵੇਂ ਮਿਲ ਕੇ ਵਧੀਆ ਟੀਮ ਵਜੋਂ ਕੰਮ ਕਰ ਸਕਦੇ ਹਾਂ। ਪਿਛਲੇ ਚਾਰ ਸਾਲਾਂ ਵਿਚ ਰਿਜਨਲ ਕਾਊਂਸਲਰ ਕੋਲ ਆਪਣਾ ਹੀ ਏਜੰਡਾ ਸੀ ਜਿਸ ਨਾਲ ਵਾਰਡ 7-8 ਲਈ ਕੋਈ ਫ਼ਾਇਦਾ ਨਹੀਂ ਹੋ ਸਕਦਾ ਸੀ।”
ਮਾਰਟਿਨ ਸਿੰਘ ਨੂੰ ਸੈੱਲ ਨੰਬਰ 416-937-4166 ਜਾਂ ਉਨ੍ਹਾਂ ਦੀ ਈ-ਮੇਲ [email protected]’ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …