ਬਰੈਂਪਟਨ/ਬਿਊਰੋ ਨਿਊਜ਼
ਪ੍ਰਸਿੱਧ ਸਾਹਿਤਕਾਰ ਅਮਰੀਕ ਸਿੰਘ ਰਵੀ ਅਤੇ ਸਰਦਾਰਨੀ ਮਹਿੰਦਰ ਨੇ ਆਪਣੇ ਪੋਤਰੇ ਅਤੇ ਬਲਜਿੰਦਰ ਸਿੰਘ ਜਗਦਿਓ ਅਤੇ ਹਰਲਵਲੀਨ ਕੌਰ ਦੇ ਵੱਡੇ ਸਪੁੱਤਰ ਗੁਰਜਾਪ ਸਿੰਘ ਦਾ 11 ਵਾਂ ਜਨਮ ਦਿਨ ਰਾਮਗੜੀਆ ਭਵਨ 7956 ਟੋਰਬ੍ਰਮ ਰੋਡ ਯੂਨਿਟ 9 ਬਰੈਂਪਟਨ ਵਿਖੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਮਨਾਇਆ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਜਿਸ ਵਿਚ ਬਹੁਗਿਣਤੀ ਵਿਚ ਦੋਸਤ ਮਿੱਤਰ ਤੇ ਰਿਸ਼ਤੇਦਾਰਾਂ ਨੇ ਭਾਗ ਲਿਆ । ਰਾਮਗੜੀਆ ਸਿੱਖ ਫਾਊਂਡੇਸ਼ਨ ਦੇ ਮੇਂਬਰ ਵੀ ਪਰਿਵਾਰਾਂ ਸਮੇਤ ਸ਼ਾਮਲ ਹੋਏ। ਕੈਨੇਡੀਅਨ ਸਾਹਿਤ ਸਭਾ ਦੇ ਮੇਂਬਰ ਮਲੂਕ ਸਿੰਘ ਕਾਹਲੋਂ, ਅਵਤਾਰ ਸਿੰਘ ਬੈਂਸ, ਪਿਆਰਾ ਸਿੰਘ ਤੂਰ, ਚੌਧਰੀ ਮਕਸੂਦ ਜੀ, ਜਗਜੀਤ ਸਿੰਘ ਲਾਇਲ ਅਤੇ ਦੀਪਕ ਆਨੰਦ ਜੋ ਕੇ ਪੀ ਸੀ ਪਾਰਟੀ ਦੇ ਅਹੁਦੇਦਾਰ ਹਨ ਵੀ ਜਗਦਿਓ ਪਰਿਵਾਰ ਨੂੰ ਬੱਚੇ ਦੇ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਸ਼ਾਮਿਲ ਹੋਏ ।
ਇਸ ਮੌਕੇ ਪ੍ਰਸਿੱਧ ਕੀਰਤਨੀਏ ਭਾਈ ਜਤਿੰਦਰਪਾਲ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਰਸਭਿੱਨਾ ਕੀਰਤਨ ਗਾਇਨ ਕੀਤਾ ਅਤੇ ਗੁਰਬਾਣੀ ਅਨੁਸਾਰ ਬੱਚੇ ਨੂੰ ਅਸ਼ੀਰਵਾਦ ਦਿੱਤਾ। ਸਟੇਜ ਦੀ ਜਿੰਮੇਵਾਰੀ ਫਾਊਂਡੇਸ਼ਨ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਬੜੀ ਬਾਖੂਬੀ ਨਾਲ ਨਿਭਾਈ । ਮਨਜਿੰਦਰ ਸਿੰਘ ਉੱਭੀ ਨੇ ਵੀ ਗੁਰਬਾਣੀ ਦੇ ਅਧਾਰ ਤੇ ਬੱਚੇ ਨੂੰ ਅਸ਼ੀਰਵਾਦ ਦਿੱਤਾ । ਰਾਮਗੜੀਆ ਸਿੱਖ ਫਾਊਂਡੇਸ਼ਨ ਵਲੋਂ ਗੁਰਜਾਪ ਸਿੰਘ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ।ਕੀਰਤਨੀ ਜਥੇ ਨੂੰ ਵੀ ਫਾਊਂਡੇਸ਼ਨ ਦੇ ਹੈਡ ਗ੍ਰੰਥੀ ਮੱਖਣ ਸਿੰਘ ਰਾਇਤ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪਰਿਵਾਰ ਵਲੋਂ ਚਾਹ ਪਾਣੀ ਅਤੇ ਲੰਗਰ ਦਾ ਬਹੁਤ ਵਧੀਆ ਇੰਤਜਾਮ ਕੀਤਾ ਗਿਆ ਸੀ । ਅੰਤ ਵਿਚ ਦਲਜੀਤ ਸਿੰਘ ਗੈਦੂ ਨੇ ਰਾਮਗੜੀਆ ਸਿੱਖ ਫਾਊਂਡੇਸ਼ਨ ਵਲੋਂ ਆਈਆਂ ਸਾਰੀਆਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਆਉਣ ਵਾਲੇ ਪ੍ਰੋਗਰਾਮ ਦੀ ਜਾਣਕਰੀ ਦਿਤੀ ਅਤੇ ਦੱਸਿਆ ਕਿ ਅਗਾਊਂ ਆਉਣ ਵਾਲੇ ਪ੍ਰੋਗਰਾਮਾਂ ਵਾਸਤੇ 416 305 9878 ‘ਤੇ ਗੱਲਬਾਤ ਕੀਤੀ ਜਾ ਸਕਦੀ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …