26.4 C
Toronto
Thursday, September 18, 2025
spot_img
Homeਕੈਨੇਡਾਸ਼੍ਰੋਮਣੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਦਾ ਪੋਤਰਾ ਵੀ 'ਬਲੈਕ ਆਈਜ਼' ਨਾਲ ਆਇਆ...

ਸ਼੍ਰੋਮਣੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਦਾ ਪੋਤਰਾ ਵੀ ‘ਬਲੈਕ ਆਈਜ਼’ ਨਾਲ ਆਇਆ ਗਾਇਕੀ ਦੇ ਮੈਦਾਨ ਵਿੱਚ

ਬਰੈਂਪਟਨ/ਹਰਜੀਤ ਬਾਜਵਾ : ਸ਼੍ਰੋਮਣੀ ਕਵੀਸ਼ਰ ਅਤੇ ਪ੍ਰਸਿੱਧ ਢਾਡੀ ਸ੍ਰ. ਰਣਜੀਤ ਸਿੰਘ ਸਿੱਧਵਾਂ ਦਾ ਪੋਤਰਾ ਅਤੇ ਟੋਰਾਂਟੋਂ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਸੁਣੇ ਜਾਂਦੇ ਪ੍ਰਸਿੱਧ ਰੇਡੀਓ ਪੰਜਾਬੀ ਲਹਿਰਾਂ ਦੇ ਸੰਚਾਲਕ ਸ੍ਰ. ਸਤਿੰਦਰਪਾਲ ਸਿੰਘ ਸਿੱਧਵਾਂ ਦਾ ਸਪੁੱਤਰ ਨਵੀ ਸਿੱਧੂ ਵੀ ਗਾਇਕੀ ਦੇ ਮੈਦਾਨ ਵਿੱਚ ਆਪਣੀ ਕਿਸਮਤ ਅਜਮਾਈ ਲਈ ਆ ਗਿਆ ਹੈ।ਨਵੀ ਸਿੱਧੂ ਜਿਸਦਾ ਹੁਣੇ-ਹੁਣੇ ਆਇਆ ਗੀਤ (ਸਿੰਗਲ ਟਰੈਕ)’ਬਲੈਕ ਅਈਜ਼'(ਅੱਖਾਂ ਕਾਲੀਆਂ)ਜੋ ਕਿ ਹੈਪੀ ਰਾਏਕੋਟੀ ਦਾ ਲਿਖਿਆ ਹੋਇਆ ਹੈ ਕੁਝ ਹੀ ਦਿਨਾਂ ਵਿੱਚ ਕਈ ਲੱਖ ਵੀਉਜ਼ ਪ੍ਰਾਪਤ ਕਰ ਗਿਆ ਹੈ ਉਸਦੀ ਪ੍ਰਾਪਤੀ ਹੀ ਕਹੀ ਜਾ ਸਕਦੀ ਹੈ।ਨਵੀ ਸਿੱਧੂ ਨੇ ਪੱਜਾਬ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੀ ਦੇਖ ਰੇਖ ਹੇਠ ਆਪਣੀ ਗਾਾਇਕੀ ਦਾ ਸਫਰ ਸ਼ੁਰੂ ਕੀਤਾ ਹੈ ਉਸਦੀ ਇਹ ਵੀ ਵੱਡੀ ਪ੍ਰਾਪਤੀ ਹੈ ਕਿ ਭਾਂਵੇਂ ਉਹ ਕਨੇਡਾ ਦਾ ਜੰਮਪਲ ਅਤੇ ਕਨੇਡਾ ਦੀ ਯੁਨੀਵਰਸਿਟੀ ਦਾ ਗਰੈਜ਼ੂਏਟ ਹੈ ਪਰ ਉਸਦਾ ਪਛੋਕੜ ਮੱਲੋਮੱਲੀ ਉਸਨੂੰ ਪੰਜਾਬੀ ਗਾਇਕੀ ਵੱਲ ਖਿੱਚ ਲਿਆਇਆ ਹੈ ਅਤੇ ਉਸ ਉੱਤੇ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਪੂਰੀ ਪਾਣ ਚੜ੍ਹੀ ਹੋਈ ਹੈ।ਇਸ ਗੀਤ ਦਾ ਸੰਗੀਤ ਦੀਪ ਜੰਡੂ ਨੇ ਤਿਆਰ ਕੀਤ ਹੈ ਅਤੇ ਵੀਡੀਓ ਸੁੱਖ ਸੰਘੇੜਾ ਨੇ ਬਣਾਈ ਹੈ ਅਮਰ ਆਡੀਓ ਵੱਲੋਂ ਪਿੰਕੀ ਧਾਲੀਵਾਲ ਦੀ ਪੇਸ਼ਕਸ਼ ਇਹ ਗੀਤ ਹਰਭਜਨ ਮਾਨ ਦੀ ਦੇਖ ਰੇਖ ਹੇਠ ਹੀ ਤਿਆਰ ਕੀਤਾ ਗਿਆ ਹੈ।ਇਸ ਗੀਤ ਬਾਰੇ ਗੱਲ ਕਰਦਿਆਂ ਸ੍ਰ. ਸਤਿੰਦਰਪਾਲ ਸਿੰਘ ਸਿੱਧਵਾਂ ਨੇ ਆਖਿਆ ਕਿ ਵਿਦੇਸ਼ ਵਿੱਚ ਜੰਮਿਆ -ਪਲਿਆ ਅਤੇ ਪੜ੍ਹਿਆ ਨਵੀ ਸਿੱਧੂ ਨੌਜਵਾਨਾਂ ਨੂੰ ਪੰਜਾਬ ਅਤੇ ਪੰਜਾਬੀ ਬੋਲੀ ਵੱਲ ਵੀ ਆਕਰਸ਼ਤ ਕਰੇਗਾ।ਇਸ ਗੀਤ ਬਾਰੇ ਨਵੀ ਸਿੱਧੂ ਨੇ ਆਖਿਆ ਕਿ ਇਹ ਸਭ ਕੁਝ ਉਸਨੂੰ ਵਿਰਸੇ ਵਿੱਚੋਂ ਹੀ ਮਿਲਿਆ ਹੈ ਅਤੇ ਉਸਨੇ ਜਦੋਂ ਤੋਂ ਹੋਸ਼ ਸੰਭਾਲੀ ਹੈ ਹਰ ਰੋਜ਼ ਸਵੇਰੇ ਉਠਦਿਆਂ ਹਮੇਸਾਂ ਹੀ ਉਸਦੀ ਨਿਗਾ ਘਰ ਵਿੱਚ ਪਏ ਸਾਜ਼ਾਂ ਢੱਡ,ਸਾਰੰਗੀ,ਤੂੰਬੀ ਅਤੇ ਅਲਗੋਜ਼ਿਆਂ ਤੇ ਹੀ ਪੈਂਦੀ ਰਹੀ ਹੈ ਇਸ ਕਰਕੇ ਸੰਗੀਤ ਕਦੇ ਵੀ ਉਸਨੂੰ ਆਪਣੀ ਪਹੁੰਚ ਤੋਂ ਦੂਰ ਨਹੀ ਜਾਪਿਆ ਤੇ ਉਸਨੂੰ ਉਮੀਦ ਹੈ ਕਿ ਦੇਸ-ਵਿਦੇਸ਼ ਵਿੱਚ ਵੱਸਦੇ ਪੰਜਾਬੀ ਉਸਦੇ ਇਸ ਟਰੈਕ ਨੂੰ ਹੋਰ ਵੀ ਭਰਵਾਂ ਹੁੰਗਾਰਾ ਦੇਣਗੇ।

RELATED ARTICLES
POPULAR POSTS