Breaking News
Home / ਕੈਨੇਡਾ / ਬਰੈਂਪਟਨ ਸਾਊਥ ਵਿਚ ਟੂਰਿਜ਼ਮ ਤੇ ਕਮਿਊਨਿਟੀ ਇਨਫ਼ਰਾਸਟਰੱਕਚਰ ਹੋਰ ਵਧਾਉਣ ਲਈ ਕੈਨੇਡਾ ਸਰਕਾਰ 1.6 ਮਿਲੀਅਨ ਡਾਲਰ ਨਿਵੇਸ਼ ਕਰੇਗੀ : ਸੋਨੀਆ ਸਿੱਧੂ

ਬਰੈਂਪਟਨ ਸਾਊਥ ਵਿਚ ਟੂਰਿਜ਼ਮ ਤੇ ਕਮਿਊਨਿਟੀ ਇਨਫ਼ਰਾਸਟਰੱਕਚਰ ਹੋਰ ਵਧਾਉਣ ਲਈ ਕੈਨੇਡਾ ਸਰਕਾਰ 1.6 ਮਿਲੀਅਨ ਡਾਲਰ ਨਿਵੇਸ਼ ਕਰੇਗੀ : ਸੋਨੀਆ ਸਿੱਧੂ

ਬਰੈਂਪਟਨ : ਦੱਖਣੀ ਓਨਟਾਰੀਓ ਵਿਚ ਸਥਾਨਕ ਕਾਰੋਬਾਰਾਂ ਦੀ ਬਿਹਤਰੀ ਲਈ ਟੂਰਿਜ਼ਮ ਅਤੇ ਕਮਿਊਨਿਟੀ ਇਨਫ਼ਰਾਸਟਰੱਕਚਰ ਨੂੰ ਹੋਰ ਵਧਾਉਣ ਲਈ ਕੈਨੇਡਾ ਸਰਕਾਰ ਪੂਰੀ ਤਰ÷ ਾਂ ਵਚਨਬੱਧ ਹੈ। ਇਸਦੇ ਲਈ ਉਹ ਲੋੜੀਂਦੀਆਂ ਸਹੂਲਤਾਂ ਦੇਵੇਗੀ ਅਤੇ ਹਰ ਤਰ÷ ਾਂ ਦੀ ਸਹਾਇਤਾ ਪ੍ਰਦਾਨ ਕਰੇਗੀ।
ਫ਼ੈੱਡਰਲ ਇਕੋਨੌਮਿਕ ਡਿਵੈੱਲਪਮੈਂਟ ਏਜੰਸੀ ਫ਼ਾਰ ਸਦਰਨ ਓਨਟਾਰੀਓ (ਫ਼ੈੱਡਡੇਵ ਓਨਟਾਰੀਓ) ਨਾਲ ਸਬੰਧਿਤ ਮਾਣਯੋਗ ਮੰਤਰੀ ਫਿਲੋਮੇਨਾ ਤਾਸੀ ਵੱਲੋਂ ਇਸਦੇ ਲਈ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ ਸਾਊਥ ਵਿਚ ਟੂਰਿਜ਼ਮ ਰੀਲੀਫ਼ ਫੰਡ (ਟੀ.ਆਰ.ਐੱਫ਼) ਅਤੇ ਕੈਨੇਡਾ ਕਮਿਊਨਿਟੀ ਰੀਵਾਇਟਾਲਾਈਜ਼ੇਸ਼ ਫ਼ੰਡ (ਸੀ.ਸੀ.ਆਰ.ਐੱਫ਼) ਅਧੀਨ ਤਿੰਨ ਪ੍ਰਾਜੈਕਟਾਂ ਲਈ ਕੁੱਲ 1.6 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਹ ਐਲਾਨ ਬਰੈਂਪਟਨ ਸ਼ਹਿਰ ਵੱਲੋਂ ਆਯੋਜਿਤ ਕੀਤੇ ਗਏ ਇੱਕ ਸਮਾਗ਼ਮ ਵਿਚ ਕੀਤਾ ਗਿਆ ਜੋ ਕਿ ਇਨ÷ ਾਂ ਪ੍ਰਾਜੈਕਟਾਂ ਲਈ ਕੈਨੇਡਾ ਸਰਕਾਰ ਵੱਲੋਂ ਟੂਰਿਜ਼ਮ ਰੀਲੀਫ਼ ਫੰਡ (ਟੀ.ਆਰ.ਐੱਫ਼) ਅਤੇ ਕੈਨੇਡਾ ਕਮਿਊਨਿਟੀ ਰੀਵਾਇਟਾਲਾਈਜ਼ੇਸ਼ ਫ਼ੰਡ (ਸੀ.ਸੀ.ਆਰ.ਐੱਫ਼) ਅਧੀਨ 1.6 ਮਿਲੀਅਨ ਡਾਲਰ ਦੀ ਨਾ-ਮੋੜਨਯਗ ਰਾਸ਼ੀ ਪ੍ਰਾਪਤ ਕਰ ਰਿਹਾ ਹੈ।
ਇਸ ਦੇ ਨਾਲ ਹੀ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਮੇਨ ਸਟਰੀਟ ਪ੍ਰਾਜੈੱਕਟ ਟੂ ਦ ਸਿਟੀ ਆਫ਼ ਬਰੈਂਪਟਨ ਲਈ ਕੀਤੀ ਗਈ ਸਥਾਨਕ ਇਨਵੈੱਸਟਮੈਂਟ ਬਾਰੇ ਵੀ ਰੌਸ਼ਨੀ ਪਾਈ। ਮੇਨ ਸਟਰੀਟ ਲੋਕਲ ਬਿਜ਼ਨੈੱਸ ਐਕਸੀਲੇਟਰ ਪ੍ਰੋਗਰਾਮ ਦੇ ਪੂਰੇ ਨਾਂ ਹੇਠ 9,45,000 ਡਾਲਰ ਦੇ ਇਸ ਪ੍ਰਾਜੈੱਕਟ ਅਧੀਨ ਬਰੈਂਪਟਨ ਵਿਚ ਛੇ ਸਟਰੀਟ ਮੇਨ ਕਮਿਊਨਿਟੀਆਂ ਡਾਊਨਟਾਊਨ, ਮਾਊਂਟ ਪਲੈਜ਼ੈਂਟ, ਅੱਪ ਟਾਊਨ, ਕੈਨੇਡੀ ਰੋਡ (ਔਰੈਂਡਾ ਕੋਰਟ ਤੋਂ ਲੈ ਕੇ ਆਊਥ ਆਫ਼ ਗਲਿਡਨ ਰੋਡ ਤੱਕ), ਬਰੈਂਪਟਨ ਗੋ ਅਤੇ ਕੁਈਨ ਸਟਰੀਟ (ਸੈਂਟਰ ਸਟਰੀਟ ਤੋਂ 410, ਡਿਕਸੀ ਰੋਡ ਤੋਂ ਬਰੈਮਲੀ ਰੋਡ ਅਤੇ ਟੌਰਬਰਮ ਰੋਡ ਤੋਂ ਸੀ.ਐੱਨ. ਰੇਲ ਲਾਈਨ) ਦਾ ਨਵੀਨੀਕਰਨ ਕੀਤਾ ਗਿਆ ਹੈ। ਇਹ ਛੇ ਮੇਨ ਸਟਰੀਟ ਕਮਿਊਨਿਟੀਆਂ ਸ਼ਹਿਰ ਦੇ ਇਕਨਾਮਿਕ ਡਿਵੈੱਲਪਮੈਂਟ ਆਫ਼ਿਸ ਦੇ ਡੈਡੀਕੇਟਿਡ ਮਾਈ ਸਟਰੀਟ ਅੰਬੈਸਡਰ ਪ੍ਰੋਗਰਾਮ ਅਧੀਨ ਪ੍ਰਵਾਨਿਤ ਹੋਈਆਂ ਸਨ। ਇਸ ਪ੍ਰੋਗਰਾਮ ਰਾਹੀਂ ਇਨ÷ ਾਂ ਕਮਿਊਨਿਟੀਆਂ ਵਿਚ ਕਸਟੋਮਾਈਜ਼ਡ ਮਾਰਕੀਟ ਰੀਸਰਚ, ਡਾਟਾ ਅਨੈਲੇਸਿਜ਼ ਅਤੇ ਨਵੇਂ ਤੇ ਮੌਜੂਦਾ ਛੋਟੇ ਕਾਰੋਬਾਰਾਂ ਲਈ ਨਾਨ-ਰੀਪੇਏਬਲ ਰਾਸ਼ੀ ਮੁਹੱਈਆ ਕਰਨਾ ਸ਼ਾਮਲ ਸੀ। ਇਹ ਪ੍ਰਾਜੈੱਕਟ ਦੋ ਸਾਲਾਂ ਲਈ ਸੀ ਅਤੇ ਇਸ ਵਿਚ ਨਵੀਆਂ ਅਤੇ ਮੌਜੂਦਾ ਬਿਜ਼ਨੈੱਸ ਇਕਾਈਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਸੀ। ਇਸ ਦੇ ਬਾਰੇ ਮੰਤਰੀ ਫਿਲੋਮੇਨਾ ਤਾਸੀ ਦਾ ਕਹਿਣਾ ਸੀ, ”ਕਮਿਊਨਿਟੀ ਸਪੇਸਾਂ ਅਤੇ ਟੂਰਿਜ਼ਮ ਨਾਲ ਜੁੜੀਆਂ ਥਾਵਾਂ ਸਾਡੀਆਂ ਕਮਿਊਨਿਟੀਆਂ ਲਈ ਜੁੜ ਬੈਠਣ ਲਈ ਅਤੀ ਅਹਿਮ ਹਨ। ਇਨ÷ ਾਂ ਲਈ ਕੈਨੇਡਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਪੰਜੀ ਨਿਵੇਸ਼ ਦੱਖਣੀ ਓਨਟਾਰੀਓ ਵਿਚ ਮੌਜੂਦਾ ਕਾਰੋਬਾਰਾਂ ਵਿਚ ਵਾਧਾ ਕਰੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ।”
ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਬਰੈਂਪਟਨ ਸਾਊਥ ਵਿਚ ਸਥਾਨਕ ਰੋਜ਼ਗਾਰਾਂ ਅਤੇ ਕਮਿਊਨਿਟੀ ਸਟਰੱਕਚਰ ਵਿਚ ਪੂੰਜੀ ਨਿਵੇਸ਼ ਕਰਕੇ ਅਸੀਂ ਨਾ ਕੇਵਲ ਆਪਣੇ ਆਰਥਿਕ ਢਾਂਚੇ ਨੂੰ ਹੀ ਮੁੜ ਸੁਰਜੀਤ ਕਰ ਰਹੇ ਹਾਂ, ਸਗੋਂ ਇੱਥੇ ਅਜਿਹੀਆਂ ਕਮਿਊਨਿਟੀਆਂ ਉਸਾਰ ਰਹੇ ਹਾਂ ਜੋ ਭਵਿੱਖ ਦੀਆਂ ਚਿਤਾਵਨੀਆਂ ਦਾ ਮੁਕਾਬਲਾ ਕਰਨ ਵਿਚ ਸਹਾਈ ਸਾਬਤ ਹੋਣਗੀਆਂ। ਫ਼ੈੱਡਰਲ ਸਰਕਾਰ ਵੱਲੋਂ ਇਨ÷ ਾਂ ਉੱਪਰ ਨਿਵੇਸ਼ ਕੀਤੀ ਜਾ ਰਹੀ ਰਕਮ ਬਰੈਂਪਟਨ ਨੂੰ ਅਜਿਹਾ ਖ਼ੂਬਸੂਰਤ ਸ਼ਹਿਰ ਬਨਾਉਣ ਵਿਚ ਆਪਣਾ ਯੋਗਦਾਨ ਪਾਏਗੀ ਜਿੱਥੇ ਆ ਕੇ ਹਰ ਕੋਈ ਰਹਿਣਾ ਅਤੇ ਕੰਮ ਕਰਨਾ ਪਸੰਦ ਕਰੇਗਾ।”

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …