ਬਰੈਂਪਟਨ/ਬਿਊਰੋ ਨਿਊਜ਼ : ਬਜ਼ੁਰਗ ਸੇਵਾ ਦਲ ਉਨ੍ਹਾਂ ਸੀਨੀਅਰ ਕਲੱਬਾਂ ਅਤੇ ਗਰੁਪਾਂ ਦੀ ਗਰਾਂਟਾਂ ਲੈਣ ਵਿਚ ਮੱਦਦ ਕਰੇਗਾ, ਜੋ ਖੁਦ ਇਹ ਕੰਮ ਨਹੀਂ ਕਰ ਸਕਦੀਆਂ। ਸਾਨੂੰ ਪਤਾ ਹੈ ਕਿ 36 ਤੋਂ ਵੱਧ ਪੰਜਾਬੀ ਕਲੱਬਾਂ ਬਰੈਂਪਟਨ ਵਿਚ ਹਨ ਪਰ ਮਸਾਂ 4, 5 ਕਲੱਬਾਂ ਇਹ ਕੰਮ ਕਰ ਰਹੀਆਂ ਹਨ। ਜਦ ਕਿ ਸਭ ਦੀਆਂ ਸਭ ਗਰਾਟਾਂ ਲੈਣ ਦੇ ਯੋਗ ਹਨ। ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਕੇਂਦਰ ਸਕਰਕਾਰ, ਸੂਬਾ ਸਰਕਾਰ ਅਤੇ ਲੋਕਲ ਮਿਊਂਸਪੈਲਟੀ ਇਹ ਗਰਾਂਟਾਂ ਦਿੰਦੇ ਹਨ। ਕੋਈ 10 ਤੋਂ ਵੱਧ ਅਜਿਹੇ ਅਦਾਰੇ ਹਨ ਜੋ ਸੀਨੀਅਰਾਂ ਵਾਸਤੇ ਗਰਾਂਟਾਂ ਦਿੰਦੇ ਹਨ। ਅੱਜਕੱਲ੍ਹ ਕੇਂਦਰ ਸਰਕਾਰ ਦੀ ਨਿਊ ਹੋਰੀਜ਼ਨ ਸੀਨੀਅਰ ਪ੍ਰੋਗਰਾਮ ਵਲੋਂ ਐਪਲੀਕੇਸ਼ਨਾ ਮੰਗੀਆਂ ਜਾ ਰਹੀਆਂ ਹਨ। ਆਖਰੀ ਡੇਟ 26 ਜੂਨ, 2017 ਹੈ। ਜਿਨ੍ਹਾਂ ਵੀ ਕਲੱਬਾਂ ਵਿਚ ਜਾਗਰੂਕ ਲੋਕ ਮੈਂਬਰ ਹਨ ਉਨ੍ਹਾਂ ਦੇ ਵਾਸਤੇ ਦੱਸਿਆ ਜਾਂਦਾ ਹੈ ਕਿ ਗਰਾਟਾਂ ਲੈਣਾ ਕੈਨੇਡਾ ਵਿਚ ਬੜਾ ਇੱਜ਼ਤਦਾਰ ਕੰਮ ਗਿਣਿਆ ਜਾਂਦਾ ਹੈ। ਜੋ ਆਰਗੇਨਾਈਜੇਸ਼ਨਾਂ ਐਹੋ ਜਹੇ ਕੰਮ ਕਰਦੀਆਂ ਹਨ ਉਨ੍ਹਾਂ ਨੂੰ ਸਰਕਾਰੇ ਦਰਬਾਰੇ ਇੱਜ਼ਤ ਮਾਣ ਮਿਲਦਾ ਹੈ।
ਕੁਝ ਅਫਵਾਹਾਂ ਅਜਿਹੀਆਂ ਹਨ ਕਿ ਜੇ ਗਰਾਂਟ ਲੈ ਲਈ ਜਾਵੇ ਫਿਰ ਤੁਹਾਡਾ ਸਾਰਾ ਚਿੱਠਾ ਸਰਕਾਰ ਕੋਲ ਪਹੁੰਚ ਜਾਂਦਾ ਹੈ। ਗਲਤੀ ਕਰਨ ਵਾਲੇ ਨੂੰ ਸਜ਼ਾ ਵੀ ਹੋ ਸਕਦੀ ਹੈ, ਵਗੈਰਾ ਵਗੈਰਾ। ਫਲਸਰੂਪ ਪੁਰਾਣੀ ਪੀੜ੍ਹੀ ਦੇ ਪ੍ਰਧਾਨ ਇਸ ਰਾਹੇ ਤੁਰਦੇ ਹੀ ਨਹੀਂ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਕੋਈ ਕੰਪਿਊਟਰ ਜਾਨਣ ਵਾਲਾ ਚੇਲਾ ਬਣ ਜਾਵੇ, ਪਰ ਇਸ ਤਰ੍ਹਾਂ ਕੋਈ ਮਿਲਦਾ ਨਹੀਂ ਅਤੇ ਗੱਲ ਅਗੇ ਤੁਰਦੀ ਨਹੀਂ। ਅਜਿਹੇ ਮਾਣਯੋਗ ਪ੍ਰਧਾਨਾਂ ਵਾਸਤੇ ਹੀ ਇਹ ਸੇਵਾ ਚਾਲੂ ਕੀਤੀ ਗਈ ਹੈ। ਕਿਸੇ ਵੀ ਗਰਾਂਟ ਦੇਣ ਵਾਲੀ ਸਰਕਾਰੀ ਏਜੰਸੀ ਦੇ ਫਾਰਮ ਸਾਥੋਂ ਲਵੋ, ਭਰਵਾਉਣ ਵਿਚ ਮੱਦਦ ਲਵੋ ਅਤੇ ਜਦ ਗਰਾਂਟ ਅਪਰੂਵ ਹੋ ਜਾਵੇ ਫਿਰ ਫੀਸ ਦੇਵੋ।
ਸੇਵਾਦਲ ਵਲੋਂ ਉਲੀਕੇ ਟਰਿਪ ਪ੍ਰੋਗਰਾਮਾਂ ਬਾਰੇ ਬੇਨਤੀ ਹੈ ਕਿ ਸਾਡੇ ਕੋਲ ਤਕਰੀਬਨ ਬੱਸਾਂ ਦੀ ਬੁਕਿੰਗ ਹੋਈ ਪਈ ਹੈ ਪਰ ਪੈਸੇ ਦੇਣ ਵਿਚ ਲੋਕ ਲੇਟ ਹੋ ਰਹੇ ਹਨ। ਅਸੀਂ ਬੇਨਤੀ ਕਰਦੇ ਹਾਂ ਕਿ ਜਿਵੇਂ ਜਿਵੇਂ ਪੈਸੇ ਆਉਂਦੇ ਹਨ ਤਿਵੇਂ ਤਿਵੇਂ ਸੀਟਾਂ ਦੀ ਅਲਾਟਮੈਂਟ ਹੋਵੇਗੀ। ਹੋ ਸਕਦਾ ਹੈ 15 ਜੂਨ ਤੋਂ ਬਾਅਦ ਰੇਟ ਵਧ ਜਾਵੇ। ਇਸ ਲਈ ਜਿੰਨਾ ਜਲਦੀ ਕਰੋਗੇ, ਉਤਨਾ ਅਰਾਮ ਰਹੇਗਾ ਹਾਲਾਂ ਕਾਫੀ ਸੀਟਾ ਖਾਲੀ ਹਨ। ਆਟਵਾ 30 ਜੂਨ ਦਾ 3 ਰੋਜਾ ਟਰਿਪ। ਥਊਜ਼ੈਂਡ ਆਈਲੈਂਡ ਦਾ ਸਾ ਦਿਹਾੜੀ ਟਰਿਪ ਅਤੇ 15 ਜੁਲਾਈ ਸੈਂਟਰ ਆਈ ਲੈਂਡ ਟਰਿਪ ਲਈ ਬੁਕਿੰਗ ਚਲ ਰਹੀ ਹੈ। ਹੋਰ ਜਾਣਕਾਰੀ ਲਈ ਫੋਨ ਹਨ 905 794 7882 ਜਾਂ 647 993 0330 ਜਾਂ ਇਸ ਆਉਣ ਵਾਲੇ ਸ਼ਨਿਚਰਵਾਰ 3 ਜੂਨ, 2017 ਨੂੰ 60 ਚੈਨਲ ਉਪਰ ਵਿਜ਼ਨ ਟੀਵੀ ਵੇਖੋ ਸਮਾਂ 1ਵਜੇ ਤੋਂ 1,30 ਤੱਕ ਜਾਂ ਸ਼ਾਮ ਨੂੰ 6,30 ਤੋਂ 7 ਵਜੇ ਤਕ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …