ਵੁੱਡਬਰਿੱਜ/ਦੇਵ ਝੱਮਟ : ਵੁੱਡਬਰਿੱਜ ਪੀ ਸੀ ਪਾਰਟੀ ਨੌਮੀਨੇਸ਼ਨ ਵਿਚ ਇੱਕੋ-ਇੱਕ ਪੰਜਾਬੀ ਨੌਮੀਨੇਸ਼ਨ ਉਮੀਦਵਾਰ ਰੇਨਾਂ ਸੰਘਾ ਅਤੇ ਉਹਨਾਂ ਦੇ ਪਰਿਵਾਰ ਵਲੋਂ ਮੱਦਦ ਲਈ ਅਪੀਲ ਕੀਤੀ ਗਈ ਹੈ। ਇਸ ਸੰਬਧੀ ਉਹਨਾਂ, ਵੋਟਿੰਗ ਵਾਲੇ ਦਿਨ, ਮੀਟਿੰਗ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਪੰਜਾਬੀਆਂ ਸਣੇ ਸਾਰੇ ਸਾਊਥઠਏਸ਼ੀਅਨਾਂ ਨੂੰ ਆਪਣੇ ਇੱਕੋ-ਇੱਕ ਪੰਜਾਬੀ ਨੌਮੀਨੇਸ਼ਨ ਉਮੀਦਵਾਰ ਰੇਨਾਂ ਸੰਘਾ ਨੂੰ ਜਿਤਾਉਣ ਲਈ ਬੇਨਤੀ ਕੀਤੀ ਗਈ ਹੈ। ਨੌਮੀਨੇਸ਼ਨ ਤਾਰੀਖ ਵਿੱਚ ਕੁੱਝ ਦਿਨ ਹੀ ਬਾਕੀ ਹਨ। ਇਸ ਸੰਬਧੀ ਪੰਜਾਬੀ, ਸਾਉਥ ਏਸ਼ੀਅਨ ਭਾਰੀ ਵਸੋਂ ਵਾਲੇ ਇਲਾਕੇ ਬਰੈਂਪਟਨ, ਟੋਰਾਂਟੋ ਅਤੇ ਦੂਸਰੇ ਏਰੀਏ ਦੇ ਲੋਕ ਵੀ ਵੁੱਡਬਰਿੱਜ ਵਿਚਲੇ ਰਹਿ ਰਹੇ ਪੰਜਾਬੀਆਂ ਨੂੰ ਕਈ ਢੰਗਾਂ ਨਾਲ ਮੱਦਦ ਕਰਨ ਲਈ ਪਰੇਰ ਸਕਦੇ ਹਨ। ਮੈਂਬਰਸ਼ਿਪ ਬਣਾਉਣ ਦੀ ਮਿਆਦ ਕੁੱਝ ਸਮਾਂ ਪਹਿਲਾਂ ਖਤਮ ਹੋ ਚੁੱਕੀ ਹੈ ਅਤੇ ਹੁਣ ਵੋਟ ਪਾਉਣ ਦਾ ਦਿਨ ਆ ਗਿਆ ਹੈ। ਪੀ ਸੀ ਪਾਰਟੀ ਲਈ ਜਿਹਨਾਂ ਮੈਂਬਰਾਂ ਨੇਂ ਫਾਰਮ ਭਰੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਜਿਸ ਜੋਸ਼ੋ-ਖਰੋਸ਼ ਨਾਲ ਉਹਨਾਂ ਮੈਂਬਰ ਬਣਨ ਅਤੇ ਬਣਾਉਣ ਵਿੱਚ ਮੱਦਦ ਕੀਤੀ ਉਸੇ ਢੰਗ ਨਾਲ ਹੁਣ ਵੋਟ ਪਾਉਣ ਲਈ ਆਪ ਪਹੁੰਚਣ ਅਤੇ ਆਪਣੇ ਪਰਿਵਾਰਾਂ, ਦੂਸਰੇ ਸਕੇ-ਸਬੰਧੀਆਂ, ਯਾਰਾਂ ਦੋਸਤਾਂ, ਕੋ-ਵਰਕਰਾਂ ਨੂੰ ਨਾਲ ਲੈ ਕੇ ਆਉਣ।
ਸਾਰਿਆਂ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਸਾਊਥ ਏਸ਼ੀਅਨ ਤੋਂ ਇਲਾਵਾ ਆਪਣੇ ਵਾਕਫ ਦੂਸਰੀਆਂ ਕਮਿਊਨਿਟੀਆਂ ਤੱਕ ਵੀ ਪਹੁੰਚ ਕੀਤੀ ਜਾਵੇ ਤਾਂ ਜੋ ਵੋਟਾਂ ਪਵਾਉਣ ਸਬੰਧੀ ਪਹਿਲਾਂ ਬਣੇਂ ਹੋਏ ਪੀ ਸੀ ਪਾਰਟੀ ਮੈਂਬਰਾਂ ਤੱਕ ਪਹੁੰਚ ਕੀਤੀ ਜਾ ਸਕੇ। ਆਪਣੇ ਸਾਰੇ ਸਾਉਥ ਏਸ਼ੀਅਨਾਂ, ਪੀ ਸੀ ਪਾਰਟੀ ਦੇ ਪੁਰਾਣੇ ਅਤੇ ਰੈਗੂਲਰ ਮੈਂਬਰਾਂ, ਚਾਹੇ ਉਹ ਦੂਸਰੀਆਂ ਕਮਿਊਨਿਟੀਆਂ ਦੇ ਵੀ ਹੋਣ, ਉਹਨਾਂ ਤੱਕ ਪਹੁੰਚ ਹੋਣ ਨਾਲ, ਇੱਕੋ-ਇੱਕ ਪੰਜਾਬੀ ਉਮੀਦਵਾਰ ਰੇਨਾਂ ਸੰਘਾ ਦਾ ਜਿੱਤਣਾ ਯਕੀਨੀ ਬਣਾਇਆ ਜਾ ਸਕਦਾ ਹੈ। ਵੋਟਾਂ ਵਾਲੇ ਦਿਨ ਮੀਟਿੰਗ ਦਾ ਸਮਾਂ 28 ਮਈ ਦਿਨ ਐਤਵਾਰ ਨੂੰ, ਫੇਮੀ ਫਰਲੇਨ ਬੈਂਕੈਟ ਹਾਲ,7065 ਇਸਲਿੰਗਟਨ ਐਵੀਨੀਉ, ਵੁੱਡਬਰਿੱਜ ਵਿੱਚ ਦੁਪਹਿਰ 2 ਵਜੇ ਤੋਂ ਸ਼ਾਮ 5:30 ਤੱਕ ਰੱਖਿਆ ਗਿਆ ਹੈ। ਜੇਕਰ ਕਿਸੇ ਨੂੰ ਵੋਟ ਪਾਉਣ ਲਈ ਰਾਈਡ ਚਾਹੀਦੀ ਹੈ ਜਾਂ ਹੋਰ ਕਿਸੇ ਵੀ ਤਰ੍ਹਾਂ ਸਵਾਲ-ਜਵਾਬ ਹਨ ਤਾਂ 647-719-3035 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …