ਬਰੈਂਪਟਨ/ਡਾ. ਝੰਡ : ਪਿਛਲੇ ਕੁਝ ਸਾਲਾਂ ਤੋਂ ਬਰੈਂਪਟਨ ਵਿਚ ਵਿਚਰ ਰਹੀ ਔਰਤਾਂ ਦੀ ਸੰਸਥਾ ‘ਦਿਸ਼ਾ’ ਵੱਲੋਂ ‘ਸਿੱਖ ਔਰਤਾਂ ਦੀ ਵਰਤਮਾਨ ਦਸ਼ਾ: ਸਮਾਜਿਕ-ਸੱਭਿਆਚਾਰਕ ਪਰਿਪੇਖ’ ਵਿਸ਼ੇ ਉਤੇ ਇਕ ਦਿਨਾਂ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸੈਮੀਨਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਨੂੰ ਸਮੱਰਪਿਤ ਹੋਵੇਗਾ ਅਤੇ ਇਸ ਵਿਚ ਔਰਤਾਂ ਨੂੰ ਦਰਪੇਸ਼ ਵਰਤਮਾਨ ਚੁਣੌਤੀਆਂ ਅਤੇ ਗੁਰਬਾਣੀ ਦੀਆਂ ਸਿੱਖਿਆਵਾਂ ਦੀ ਰੌਸ਼ਨੀ ਵਿਚ ਉਨ੍ਹਾਂ ਦੇ ਹੱਲ ਬਾਰੇ ਵਿਦਵਾਨਾਂ ਵੱਲੋਂ ਪੇਪਰ ਪੜ੍ਹੇ ਜਾਣਗੇ। ਉਪਰੰਤ, ਹਾਜ਼ਰੀਨ ਵੱਲੋਂ ਉਨ੍ਹਾਂ ਬਾਰੇ ਖੁੱਲ੍ਹਾ ਵਿਚਾਰ-ਵਟਾਂਦਰਾ ਹੋਵੇਗਾ। ਇਹ ਸੈਮੀਨਾਰ 8 ਸਤੰਬਰ ਦਿਨ ਐਤਵਾਰ ਨੂੰ ਬਰੈਂਪਟਨ ਦੇ ਐੱਫ਼.ਬੀ.ਆਈ. ਸਕੂਲ ਵਿਚ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਹੋਵੇਗਾ। ਸੈਮੀਨਾਰ ਦੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਇਸ ਸੈਮੀਨਾਰ ਵਿਚ ਆਉਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਸੈਮੀਨਾਰ ਦੀ ਮੁੱਖ-ਪ੍ਰਬੰਧਕ ਡਾ. ਕੰਵਲਜੀਤ ਕੌਰ ਢਿੱਲੋਂ ਨੂੰ ਉਨ੍ਹਾਂ ਦੇ ਸੈੱਲ ਫ਼ੋਨ 1-289-980-3255 ਜਾਂ ਵੱਟਸਐਪ ਨੰਬਰ 011-91-70870-91838 ‘ਤੇ ਕਾਲ ਕਰਕੇ ਲਈ ਜਾ ਸਕਦੀ ਹੈ।
‘ਦਿਸ਼ਾ’ ਵੱਲੋਂ ‘ਸਿੱਖ ਔਰਤਾਂ ਦੀ ਵਰਤਮਾਨ ਦਸ਼ਾ : ਸਮਾਜਿਕ-ਸੱਭਿਆਚਾਰ ਪਰਿਪੇਖ’ ਵਿਸ਼ੇ ਉਤੇ ਸੈਮੀਨਾਰ 8 ਸਤੰਬਰ ਨੂੰ
RELATED ARTICLES