ਟੋਰਾਂਟੋ : ‘ਆਪ’ ਟੋਰਾਂਟੋ ਟੀਮ ਨੇ ਪੰਜਾਬ ‘ਚ ਮੁਸ਼ਕਿਲ ਰਾਜਨੀਤਕ ਹਾਲਾਤ ਵਿਚ ਕੰਮ ਕਰ ਰਹੇ ‘ਆਪ’ ਦੇ ਕਾਰਕੁੰਨਾਂ ਦੀ ਸੁਰੱਖਿਆ ਅਤੇ ਬਿਹਤਰ ਸਿਹਤ ਲਈ ਅਰਦਾਸ ਕੀਤੀ। ਇਸ ਮੌਕੇ ‘ਤੇ ਪੰਜਾਬ ਨੂੰ ਰਿਸ਼ਵਤਖੋਰੀ, ਨਸ਼ਾ ਅਤੇ ਹੋਰ ਸਾਰੀਆਂ ਸਮਾਜਿਕ ਬੁਰਾਈਆਂ ਤੋਂ ਮੁਕਤ ਬਣਾਉਣ ਲਈ ਵੀ ਅਰਦਾਸ ਕੀਤੀ ਗਈ। ਪ੍ਰੋਗਰਾਮ ਟੋਰਾਂਟੋ ਵਿਚ ਮਾਲ ਸਿੰਘ ਬਾਸੀ, ਵਿਕਰਮ ਸਿੰਗਲਾ, ਸੁਰਿੰਦਰ ਜੌਹਲ ਅਤੇ ਦਰਬਾਰਾ ਸਿੰਘ ਨੇ ਆਪਣੇ ਪਰਿਵਾਰਾਂ ਦੇ ਨਾਲ ਅਰਦਾਸ ਕੀਤੀ। ਵਾਲੰਟੀਅਰ ਮੀਟਰ ‘ਚ ਬਾਸੀ ਨੇ ਕਿਹਾ ਕਿ ‘ਆਪ’ ਕੋਈ ਰਾਜਨੀਤਕ ਦਲ ਨਹੀਂ ਹੈ, ਬਲਕਿ ਇਹ ਇਕ ਅੰਦੋਲਨ ਹੈ ਜੋ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਕੇ ਇਕ ਸੰਪੂਰਨ ਰਾਜ ਬਣਾਵੇਗਾ। ਅਸੀਂ ਲਗਾਤਾਰ ਮਿਹਨਤ ਕਰਨ ਲਈ ਤਿਆਰ ਹਾਂ ਅਤੇ ਅਗਲੇ 10 ਮਹੀਨੇ ਕਾਫ਼ੀ ਮੁਸ਼ਕਿਲਾਂ ਨਾਲ ਭਰੇ ਰਹਿਣਗੇ। ਸੈਂਕੜੇ ਵਾਲੰਟੀਅਰਾਂ ਨੇ ਆਪਣੇ ਪਰਿਵਾਰਾਂ ਦੇ ਨਾਲ ਪਾਠ ਵਿਚ ਹਾਜ਼ਰੀ ਦਰਜ ਕਰਵਾਈ। ਬਾਸੀ ਨੇ ਦੱਸਿਆ ਕਿ ਇਸ ਮੂਵਮੈਂਟ ‘ਚ ਸ਼ਾਮਲ ਹੋਣ ਲਈ +1 (416) 9954 546 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …