0.5 C
Toronto
Wednesday, January 7, 2026
spot_img
Homeਕੈਨੇਡਾ32 ਮਿਲੀਅਨ ਡਾਲਰ ਇਕੱਠੇ ਕੀਤੇ ਸੀਰੀਆਈ ਲੋਕਾਂ ਲਈ

32 ਮਿਲੀਅਨ ਡਾਲਰ ਇਕੱਠੇ ਕੀਤੇ ਸੀਰੀਆਈ ਲੋਕਾਂ ਲਈ

Canadina Minister copy copyਓਟਵਾ/ਬਿਊਰੋ ਨਿਊਜ਼ : ਕੈਨੇਡਾ ਨੇ ਸੀਰੀਆਈ ਲੋਕਾਂ ਦੀ ਮਦਦ ਲਈ 32 ਮਿਲੀਅਨ ਡਾਲਰ ਇਕੱਠੇ ਕੀਤੇ ਹਨ।  ਕੌਮਾਂਤਰੀ ਵਿਕਾਸ ਮੰਤਰੀ ਮੈਰੀ ਕਲਾਡੇ ਬਿਬੀਊ ਨੇ  ਆਖਿਆ ਕਿ ਕੈਨੇਡੀਅਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਇਸ ਰਕਮ ਨਾਲ ਅੱਤਵਾਦੀਆਂ ਦੀ ਮਦਦ ਹੋਵੇਗੀ। ਲਿਬਰਲਾਂ ਵੱਲੋਂ ਸੀਰੀਆ, ਇਰਾਕ, ਜਾਰਡਨ ਤੇ ਲੈਬਨਾਨ ਵਿੱਚ ਚਲਾਏ ਜਾਣ ਵਾਲੇ ਪ੍ਰੋਗਰਾਮਾਂ ਲਈ 100 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਸੀਰੀਆਈ ਲੋਕਾਂ ਦੀ ਮਦਦ ਲਈ ਕੈਨੇਡੀਅਨਾਂ ਵੱਲੋਂ ਇੱਕਠੀ ਕੀਤੀ ਗਈ 32 ਮਿਲੀਅਨ ਡਾਲਰ ਦੀ ਰਕਮ ਵਿੱਚ ਫੈਡਰਲ ਸਰਕਾਰ ਬਰਾਬਰ ਰਕਮ ਪਾ ਕੇ ਸੀਰੀਆ ਭੇਜੇਗੀ, ਅਜਿਹਾ ਵਾਅਦਾ ਸਰਕਾਰ ਵੱਲੋਂ ਪਿਛਲੇ ਸਾਲ ਚਲਾਏ ਗਏ ਵਿਸ਼ੇਸ਼ ਪ੍ਰੋਗਰਾਮ ਤਹਿਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਿਛਲੀ ਕੰਜ਼ਰਵੇਟਿਵ ਸਰਕਾਰ ਨੇ ਆਖਿਆ ਸੀ ਕਿ ਜੇ 100 ਮਿਲੀਅਨ ਡਾਲਰ ਵੀ ਕੈਨੇਡੀਅਨ ਇੱਕਠਾ ਕਰ ਲੈਂਦੇ ਹਨ ਤਾਂ ਉਹ ਬਰਾਬਰ ਰਕਮ ਪਾਵੇਗੀ ਤੇ ਲਿਬਰਲਾਂ ਨੇ ਵੀ ਇਸ ਵਾਅਦੇ ਨੂੰ ਨਿਭਾਉਣ ਦਾ ਫੈਸਲਾ ਕੀਤਾ ਸੀ। ਵੈਸੇ ਇਹ ਪ੍ਰੋਗਰਾਮ 2015 ਦੇ ਅੰਤ ਤੱਕ ਖਤਮ ਹੋਣ ਵਾਲਾ ਸੀ ਪਰ ਲਿਬਰਲਾਂ ਨੇ ਇਸ ਦੀ ਸਮਾਂ ਸੀਮਾ ਵਿੱਚ ਹੋਰ ਵਾਧਾ ਕਰ ਦਿੱਤਾ ਤਾਂ ਕਿ ਹੋਰ ਫੰਡ ਇੱਕਠੇ ਹੋ ਸਕਣ। ਭਾਵੇਂ ਅਜੇ ਤੱਕ 100 ਮਿਲੀਅਨ ਡਾਲਰ ਇੱਕਠਾ ਨਹੀਂ ਹੋਇਆ ਤੇ ਨਾ ਹੀ ਅਜਿਹਾ ਨੇੜ ਭਵਿੱਖ ਵਿੱਚ ਹੋਣ ਦੀ ਸੰਭਾਵਨਾ ਹੈ ਪਰ ਬਿਬੀਊ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਵੱਲੋਂ ਜਿੰਨੀ ਰਕਮ ਇੱਕਠੀ ਕੀਤੀ ਗਈ ਹੈ ਉਹ ਕਾਫੀ ਹੈ ਤੇ ਇਹ ਦਰਸਾਉਂਦੀ ਹੈ ਕਿ ਮਨੁੱਖਤਾ ਲਈ ਸਾਡੇ ਦਿਲਾਂ ਵਿੱਚ ਕਿੰਨੀ ਥਾਂ ਹੈ। 2011 ਤੋਂ ਜਿਹੋ ਜਿਹੀ ਖਾਨਾਜੰਗੀ ਸੀਰੀਆ ਵਿੱਚ ਚੱਲ ਰਹੀ ਹੈ ਉਸ ਲਈ ਸੀਰੀਆਈ ਲੋਕਾਂ ਦੀ ਮਦਦ ਵਾਸਤੇ ਇੱਕਠੀ ਕੀਤੀ ਗਈ ਐਨੀ ਰਕਮ ਵੀ ਕਾਫੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਬਰਾਬਰ ਰਕਮ ਸਿੱਧੇ ਤੌਰ ਉੱਤੇ ਯੂਨੀਸੈਫ ਨੂੰ ਦਿੱਤੀ ਜਾਵੇਗੀ, ਜਿਸ ਨੂੰ ਜਾਰਡਨ ਤੇ ਸੀਰੀਆ ਦੇ ਬੱਚਿਆਂ ਦੀ ਪੜ੍ਹਾਈ ਤੇ ਉਨ੍ਹਾਂ ਲਈ ਟੀਕਾਕਰਨ ਪ੍ਰੋਗਰਾਮ ਚਲਾਉਣ ਲਈ ਖਰਚਿਆ ਜਾਵੇਗਾ।

 

RELATED ARTICLES
POPULAR POSTS