Breaking News
Home / ਕੈਨੇਡਾ / ਬਰੈਂਪਟਨ ਦੀਆਂ ਸੱਤ ਪ੍ਰਮੁੱਖ ਸੰਸਥਾਵਾਂ ਵੱਲੋਂ ਮਿਲ ਕੇ ਚਿੰਗੂਆਕੂਜ਼ੀ ਪਾਰਕ ਵਿੱਚ 16 ਜੁਲਾਈ ਨੂੰ ਕਰਾਇਆ ਜਾਏਗਾ ਰੱਨ ਐਂਡ ਵਾਕ ਦਾ ਸ਼ਾਨਦਾਰ ਈਵੈਂਟ

ਬਰੈਂਪਟਨ ਦੀਆਂ ਸੱਤ ਪ੍ਰਮੁੱਖ ਸੰਸਥਾਵਾਂ ਵੱਲੋਂ ਮਿਲ ਕੇ ਚਿੰਗੂਆਕੂਜ਼ੀ ਪਾਰਕ ਵਿੱਚ 16 ਜੁਲਾਈ ਨੂੰ ਕਰਾਇਆ ਜਾਏਗਾ ਰੱਨ ਐਂਡ ਵਾਕ ਦਾ ਸ਼ਾਨਦਾਰ ਈਵੈਂਟ

ਟੀਪੀਏਆਰ ਕਲੱਬ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ, ਸਹਾਇਤਾ, ਐੱਨਲਾਈਟ ਕਿੱਡਜ਼, ਡਰੱਗ ਅਵੇਅਰਨੈੱਸ ਸੋਸਾਇਟੀ, ਪਿੰਗਲਵਾੜਾ ਤੇ ਤਰਕਸ਼ੀਲ ਸੋਸਾਇਟੀ ਲੈ ਰਹੀਆਂ ਨੇ ਹਿੱਸਾ
ਬਰੈਂਪਟਨ/ਡਾ. ਝੰਡ : ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਦੇ ਕਾਰਜ ਵਿੱਚ ਸਰਗਰਮ ਸੰਸਥਾ ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ ਦੇ ਦਫ਼ਤਰ ਵਿੱਚ ਲੰਘੇ ਸ਼ਨੀਵਾਰ 22 ਅਪ੍ਰੈਲ ਨੂੰ ਰੱਖੀ ਗਈ ਮੀਟਿੰਗ ਵਿਚ ਬਰੈਂਪਟਨ ਵਿੱਚ ਸਰਗ਼ਰਮ ਸੱਤ ਪ੍ਰਮੁੱਖ ਸੰਸਥਾਵਾਂ ਨੇ ਭਾਗ ਲਿਆ।
ਇਨ੍ਹਾਂ ਸੰਸਥਾਵਾਂ ਟੀ.ਪੀ.ਏ.ਆਰ. ਕਲੱਬ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ, ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ, ਡਰੱਜ ਅਵੇਅਰਨੈੱਸ ਸੋਸਾਇਟੀ, ਪਿੰਗਲਵਾੜਾ ਅਤੇ ਤਰਕਸ਼ੀਲ ਸੋਸਾਇਟੀ ਦੇ ਨੁਮਾਇੰਦੇ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਦਾ ਏਜੰਡਾ ਬਰੈਂਪਟਨ ਦੇ ਵਸਨੀਕਾਂ ਵਿਚ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਲਈ ਇੱਥੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਮਿਲ ਕੇ ਕੰਮ ਕਰਨ ਅਤੇ ਇਸ ਮੰਤਵ ਲਈ ਬਰੈਂਪਟਨ ਵਿੱਚ ਇੱਕ ਵੱਡਾ ਈਵੈਂਟ ਆਯੋਜਿਤ ਕਰਨ ਬਾਰੇ ਸੀ।
ਆਪਸੀ ਵਿਚਾਰ-ਵਟਾਂਦਰੇ ਬਾਅਦ ਇਹ ਗੱਲ ਨਿੱਖਰ ਕੇ ਸਾਹਮਣੇ ਆਈ ਕਿ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਆਪੋ ਆਪਣੇ ਹਿਸਾਬ ਨਾਲ ਵਧੀਆ ਕੰਮ ਕਰ ਰਹੀਆਂ ਹਨ। ਉਹ ਵੱਖ-ਵੱਖ ਸਮੇਂ ਦੌੜਾਂ, ਖੇਡਾਂ, ਸਮਾਜਿਕ ਅਤੇ ਸੱਭਿਆਚਾਰਕ ਸਰਗ਼ਰਮੀਆਂ ਕਰਦੀਆਂ ਹਨ ਅਤੇ ਸਮਾਜ ਨੂੰ ਉਸਾਰੂ ਸੇਧ ਪ੍ਰਦਾਨ ਕਰਦੀਆਂ ਹਨ। ਪਰ ਕਿੰਨਾ ਚੰਗਾ ਹੋਵੇ ਜੇਕਰ ਸਾਲ ਵਿਚ ਇੱਕ ਜਾਂ ਦੋ ਵਾਰ ਕੋਈ ਸਾਂਝਾ ਪ੍ਰੋਗਰਾਮ ਉਲੀਕ ਕੇ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾਵੇ। ਇਸ ਵਿਚਾਰ ‘ਤੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਉਂਦਿਆਂ ਹੋਇਆ ਹਾਜ਼ਰ ਮੈਂਬਰਾਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਇਨ੍ਹਾਂ ਸੱਤ ਸੱਸਥਾਵਾਂ ਵੱਲੋਂ ਮਿਲ ਕੇ 16 ਜੁਲਾਈ ਨੂੰ ਸਥਾਨਕ ਚਿੰਗੂਆਕੂਜ਼ੀ ਪਾਰਕ ਵਿਚ ਰੱਨ ਐਂਡ ਵਾਕ ਦਾ ਸ਼ਾਨਦਾਰ ਗਰੈਂਡ ਈਵੈਂਟ ਕਰਵਾਇਆ ਜਾਏਗਾ ਜਿਸ ਵਿਚ ਹਿੱਸਾ ਲੈਣ ਲਈ ਸਮੂਹ ਬਰੈਂਪਟਨ-ਵਾਸੀਆਂ ਨੂੰ ਸੱਦਾ ਦਿੱਤਾ ਜਾਏਗਾ। ਇਸ ਪ੍ਰੋਗਰਾਮ ਸਬੰਧੀ ਹੋਰ ਵਿਸਥਾਰ ਆਉਂਦੇ ਦਿਨਾਂ ਵਿਚ ਅਖ਼ਬਾਰਾਂ, ਰੇਡੀਓ ਤੇ ਟੀ.ਵੀ. ਮਾਧਿਅਮ ਰਾਹੀਂ ਸਾਂਝਾ ਕੀਤਾ ਜਾਏਗਾ। ਇਸ ਈਵੈਂਟ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਫ਼ੀਸ ਰੱਖੀ ਗਈ ਹੈ ਜੋ 18 ਸਾਲ ਜਾਂ ਇਸ ਤੋਂ ਵੱਡੇ ਬਾਲਗਾਂ ਲਈ 25 ਡਾਲਰ ਅਤੇ 10 ਤੋਂ 17 ਸਾਲ ਦੇ ਨੌਜੁਆਨਾਂ ਲਈ 10 ਡਾਲਰ ਹੈ। 10 ਸਾਲ ਤੋਂ ਛੋਟੇ ਬੱਚਿਆਂ ਅਤੇ ਵਿਕਲਾਂਗਾਂ ਲਈ ਇਹ ਰਜਿਸਟ੍ਰੇਸ਼ਨ ਫ਼ਰੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਟੀਪੀਏਆਰ ਕਲੱਬ ਦੇ ਚੇਅਰਪਰਨ ਸੰਧੂਰਾ ਸਿੰਘ ਬਰਾੜ (416-275-9337), ਐੱਨਲਾਈਟ ਕਿੱਡਜ਼ ਦੇ ਸੰਚਾਲਕ ਨਰਿੰਦਰਪਾਲ ਬੈਂਸ (647-893-3656), ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਦੇ ਮੁੱਖ-ਸੇਵਾਦਾਰ ਪਰਮਜੀਤ ਸਿੰਘ ਢਿੱਲੋਂ (416-500-1124) ਜਾਂ ਟੀਪੀਏਆਰ ਦੇ ਸਰਗ਼ਰਮ ਮੈਂਬਰ ਮਨਜੀਤ ਨੌਟਾ (416-301-1968) ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …