Breaking News
Home / ਕੈਨੇਡਾ / ਇਹ ਲੜਾਈ ਬੱਚਿਆਂ ਦੇ ਹਿੱਤ ਲਈ ਹੈ : ਵਿੱਕ ਢਿੱਲੋਂ

ਇਹ ਲੜਾਈ ਬੱਚਿਆਂ ਦੇ ਹਿੱਤ ਲਈ ਹੈ : ਵਿੱਕ ਢਿੱਲੋਂ

ਬਰੈਂਪਟਨ ਵੈਸਟ ਵਿਚ ਲੋਕਾਂ ਲਈ ਇਹ ਇਕ ਅਹਿਮ ਚੋਣ ਹੈ ਕਿ ਉਹ ਕੰਸਰਵੇਟਿਵ ਕਟਸ ਨੂੰ ਚੁਣਨਾ ਚਾਹੁੰਦੇ ਹਨ ਜਾਂ ਫ੍ਰੀ ਟਿਊਸ਼ਨ, ਬੱਚਿਆਂ ਨੌਜਵਾਨਾਂ ਅਤੇ ਬਜੁਰਗਾਂ ਲਈ ਫ੍ਰੀ ਪ੍ਰਿਸਕ੍ਰਿਪਸ਼ਨ, ਬਿਹਤਰ ਸਿੱਖਿਆ ਅਤੇ ਹੈਲਥਕੇਅਰ ਵਰਕਰਸ ਦੀਆਂ ਸੇਵਾਵਾਂ ਨੂੰ। ਮੈਂ ਬਹੁਤ ਲੋਕਾਂ ਨਾਲ ਉਹਨਾਂ ਦੇ ਘਰ ਜਾ ਕੇ ਖੁੱਲ ਕੇ ਗੱਲਬਾਤ ਕੀਤੀ ਹੈ। ਮੈਂ ਉਹਨਾਂ ਦੇ ਕਈ ਵਿਚਾਰ ਅਤੇ ਸਮੱਸਿਆਵਾਂ ਵੀ ਸੁਣੀਆਂ ਜਿਸ ਤੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਬਰੈਮਪਟਨ ਦੇ ਲੋਕਾਂ ਨੂੰ ਉਸ ਪਾਰਟੀ ਨੂੰ ਚੁਣਨ ਦੀ ਲੋੜ ਹੈ ਜੋ ਕਿ ਉਹਨਾਂ ਦੇ ਬੱਚਿਆ ਨੂੰ ਸੁਰਖਿਅਕ ਭਵਿਸ਼ ਦਾ ਵਿਸ਼ਵਾਸ ਦਵਾਏ।
ਸਾਡੀ ਅਰਥ ਵਿਵਸਥਾ ਦੀ ਦਰ ਜੀ -7 ਦੇਸ਼ਾਂ ਵਿਚ ਸੱਭ ਤੋਂ ਤੇਜ਼ ਦਰਜ ਕੀਤੀ ਗਈ ਹੈ ਅਤੇ ਸਾਡੀ ਬੇਰੁਜ਼ਗਾਰੀ ਦੀ ਦਰ ਵੀ ਤਿੰਨ ਦਹਾਕਿਆਂ ਤੋਂ ਸੱਭ ਤੋਂ ਘੱਟ ਦਰਜ ਕੀਤੀ ਗਈ ਹੈ। ਅਸੀਂ ਬਰੈਮਪਟਨ ਦੇ ਯੁਵਾ ਨੂੰ ਬਹੁਤ ਅਭਿਸ਼ਾਲੀ ਅਤੇ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਮੌਕੇ ਦਿੰਦੇ ਹਾਂ ਅਤੇ ਇਸ ਲਈ ਸ਼ਹਿਰ ਵਿਚ ਇਕ ਨਵੇਂ ਪੋਸਟ ਸੈਕੰਡਰੀ ਕੈਂਪਸ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਬਰੈਂਪਟਨ ਵੈਸਟ ਵਿਚ ਪਿਛਲੇ ਕੁਝ ਸਮੇਂ ਵਿਚ ਕੁਲ 30 ਸਕੂਲਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਬਰੈਂਪਟਨ ਦੇ ਹਜ਼ਾਰਾਂ ਹੀ ਬੱਚੇ ਫ੍ਰੀ ਯੂਨੀਵਰਸਿਟੀ ਜਾਂ ਕਾਲਜ ਫੀਸ ਦੀ ਗ੍ਰਾਂਟ ਵੀ ਲੈ ਰਿਹੇ ਹਨ। ਇਸ ਦਾ ਮਤਲਬ ਹੈ ਕਿ ਜਦੋਂ ਉਹ ਪੜਾਈ ਖਤਮ ਕਰ ਲੈਣਗੇ ਤਾਂ ਉਹਨਾਂ ਦੇ ਸਿਰ ਦੇ ਕੋਈ ਕਰਜ ਨਹੀਂ ਹੋਵੇਗਾ ਅਤੇ ਉਹ ਸਿੱਧੇ ਹੀ ਆਪਣੇ ਕਰੀਅਰ ਵਿਚ ਆਪਣੇ ਪੈਰ ਜਮਾ ਸਕਦੇ ਹਨ। ਇਹੋ ਜਿਹੇ ਕੁਸ਼ਲ ਪ੍ਰੋਗਰਾਮਾਂ ਲਈ ਉਨਟਾਰੀਓ ਲਿਬਰਲ ਪਾਰਟੀ ਅਤੇ ਮੈਂ ਹਮੇਸ਼ਾ ਵਕਾਲਤ ਕਰਦੇ ਰਿਹੇ ਹਾਂ। ਇਹ ਸਬ ਪ੍ਰੋਗਰਾਮ ਸਫਲਤਾਪੂਰਵਕ ਲਾਗੂ ਹੋ ਚੁੱਕੇ ਹਨ।
ਕੰਸਰਵੇਟਿਵ ਪਾਰਟੀ ਨੇ ਵਾਰ ਵਾਰ ਇਹ ਕਿਹਾ ਹੈ ਕਿ ਉਹ ਸਰਕਾਰੀ ਸੇਵਾਵਾਂ ਵਿਚੋਂ $18 ਬਿਲਿਅਨ ਦੀ ਕਟੌਤੀ ਕਰਣਗੇ। ਇਸ ਦਾ ਮਤਲਬ ਹੈ ਕਿ ਹਜ਼ਾਰਾਂ ਹੀ ਟੀਚਰਾਂ ਦੀ ਨੌਕਰੀ ਜਾ ਸਕਦੀ ਹੈ। ਉਹਨਾਂ ਕੋਲ ਸਿੱਖਿਆ ਸੰਬੰਧੀ ਅਤੇ ਯੁਵਾਵਾਂ ਲਈ ਕੋਈ ਪਲਾਨ ਨਹੀਂ ਹੈ। ਉਹਨਾਂ ਦੇ ਲੀਡਰ ਨੇ ਇਹ ਖੁੱਲੇ ਆਮ ਕਿਹਾ ਹੈ ਕਿ ਮੈਰੁਆਨਾ ਕਾਰਨਰ ਸਟੋਰ ਵਿਚ ਵਿਕੇਗੀ। ਕਿ ਇਹ ਪਦਾਰਥ ਕੈਂਡੀ ਬਾਰ ਦੇ ਨਾਲ ਹੀ ਵਿਕੇਗੀ? ਪਲਾਨ ਦਾ ਹੋਣਾ ਕੋਈ ਠੀਕ ਗੱਲ ਨਹੀਂ ਹੈ ਅਤੇ ਮੈਰੂਆਨਾ ਕਨਵੀਨਿਅਸ ਸਟੋਰ ਵਿਚ ਵਿਕਣਾ ਸਹੀ ਨਹੀਂ ਹੈ।ਆਪਣੇ ਬੱਚਿਆਂ ਲਈ ਬਿਹਤਰ ਸੇਵਾਵਾਂ ਦੀ ਲੜਾਈ ਵਿਚ, ਉਮੀਦ ਹੈ ਕਿ ਤੁਸੀਂ ਮੈਨੂੰ 7 ਜੂਨ ਨੂੰ ਆਪਣਾ ਸਹਿਯੋਗ ਪ੍ਰਦਾਨ ਕਰੋਗੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …