ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਵਿਆਂਦੜਾਂ ਦੀਆਂ ਸਪਾਂਸਰਸ਼ਿਪ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਸਟਾਫ ਵਿਚ ਵੱਡਾ ਵਾਧਾ ਕੀਤਾ ਹੈ ਤਾਂ ਕਿ ਫੈਮਿਲੀ ਕਲਾਸ ਇਮੀਗ੍ਰੇਸ਼ਨ ਦੇ ਇਨ੍ਹਾਂ ਕੇਸਾਂ ਦੇ ਨਿਪਟਾਰੇ ਵਿਚ ਤੇਜ਼ੀ ਲਿਆਂਦੀ ਜਾ ਸਕੇ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਹੈ ਕਿ ਪਰਿਵਾਰਾਂ ਨੂੰ ਵੀਜ਼ੇ ਦੇ ਕੇ ਇਕੱਠੇ ਕਰਨ ਲਈ ਇਮੀਗ੍ਰੇਸ਼ਨ ਵਿਭਾਗ ਦੇ ਸਬੰਧਿਤ ਸਟਾਫ ਵਿਚ 66 ਫੀਸਦੀ ਵਾਧਾ ਕੀਤਾ ਗਿਆ ਹੈ ਜਿਸ ਨਾਲ ਅਗਲੇ ਮਹੀਨੇ ਤੋਂ ਹੀ 6000 ਵੱਧ ਅਰਜ਼ੀਆਂ ਦਾ ਫੈਸਲਾ ਕੀਤਾ ਜਾ ਸਕੇਗਾ। ਇਹ ਵੀ ਕਿ ਇਸ ਸਾਲ ਕੈਨੇਡਾ ਵਿਚ ਵਿਆਹਾਂ ਦੇ ਪੱਕੀ ਇਮੀਗ੍ਰੇਸ਼ਨ ਲਈ ਅਪਲਾਈ ਕੀਤੇ ਗਏ 49000 ਦੇ ਕਰੀਬ ਕੇਸਾਂ ਦਾ ਫੈਸਲਾ ਕਰਨ ਦਾ ਟੀਚਾ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵਲੋਂ ਅਰਜ਼ੀਆਂ ਦੇ ਸਿਸਟਮ ਦਾ ਕੰਪਿਊਟਰੀਕਰਨ ਕੀਤਾ ਜਾਣਾ ਵੀ ਜਾਰੀ ਹੈ।
ਵਿਆਂਦੜਾਂ ਦੇ ਕੇਸ ਜਲਦੀ ਨਿਪਟਾਵਾਂਗੇ : ਮੰਤਰੀ
RELATED ARTICLES