ਓਕਵਿਲ/ਬਿਊਰੋ ਨਿਊਜ਼ : ਬ੍ਰਹਮ ਗਿਆਨੀ ਅਤੇ ਮਹਾਨ ਤਜੱਸਵੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ ਸਲਾਨਾਂ 20ਵੀਂ ਬਰਸੀ ਉਨ੍ਹਾਂ ਦੇ ਅਨਿਨ-ਸੇਵਾਦਾਰ ਜਥੇਦਾਰ ਜੀਤ ਸਿੰਘ ਫਗਵਾੜੇ ਵਾਲਿਆਂ ਅਤੇ ਸਮੂਹ ਸੰਗਤਾਂ ਵਲੋਂ ਹਾਲਟਨ ਸਿੱਖ ਕਲਚਰ ਅਸੋਸੀਏਸ਼ਨ 2403 ਖਾਲਸਾ ਗੇਟ ਓਕਵਿਲ ਗੁਰੂਘਰ ਵਿਖੇ 14 ਮਈ ਨੂੰ ਮਨਾਈ ਜਾ ਰਹੀ ਹੈ। ਇਹ ਸਮਾਗਮ 12 ਮਈ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਨਾਲ ਅਰੰਭ ਹੋਣਗੇ ਅਤੇ ਜਿਨ੍ਹਾਂ ਦੇ ਭੋਗ 14 ਮਈ ਨੂੰ ਪਾਏ ਜਾਣਗੇ।
ਉਪਰੰਤ ਦੀਵਾਨ ਸਜੇਗਾ ਅਤੇ ਸਿੱਖ ਧਰਮ ਨਾਲ ਸੰਬੰਧਤ ਕਥਾ ਵਿਚਾਰਾਂ ਹੋਣਗੀਆਂ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਹੋਰ ਜਾਣਕਾਰੀ ਲਈ ਜਥੇਦਾਰ ਜੀਤ ਸਿੰਘ ਨਾਲ ਫੋਨ ਨੰਬਰ 905-331-9352 ਜਾ ਗੁਰੂਘਰ ਦੇ ਫੋਨ ਨੰਬਰ 905-469-1313 ਉਪਰ ਕਾਲ ਕੀਤੀ ਜਾ ਸਕਦੀ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …