ਟੋਰਾਂਟੋ : ਲੰਘੀ 17 ਨਵੰਬਰ ਨੂੰ ਜੀਟੀਏ ਇਲਾਕੇ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਰੇਡੀਓ ਸਟੇਸ਼ਨ ਸੀਜੇਐਮਆਰ 1320 ਨੇ ਆਪਣੀ 60ਵੀਂ ਵਰ੍ਹੇਗੰਢ ਓਕਵਿਲ ਦੇ ਗਲੈਨ ਐਬੀ ਗੌਲਫ ਕੋਰਸ ਦੇ ਰੈਸਟੋਰੈਂਟ ਵਿਚ ਮਨਾਈ। ਜ਼ਿਕਰਯੋਗ ਹੈ ਕਿ ਇਸ ਰੇਡੀਓ ਸਟੇਸ਼ਨ ਦੇ ਮੌਜੂਦਾ ਸਟੇਸ਼ਨ ਡਾਇਰੈਕਟਰ ਮੈਟ ਕੇਨਸ ਦੀ ਦਾਦੀ ਨੇ, ਜੋ ਕਿ ਇੰਗਲੈਂਡ ਤੋਂ ਇਮੀਗਰੈਂਟ ਵਜੋਂ ਇੱਥੇ ਆਏ ਸਨ, ਉਹਨਾਂ 60 ਵਰ੍ਹੇ ਪਹਿਲਾਂ ਇਸ ਰੇਡੀਓ ਸਟੇਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਵਰ੍ਹੇਗੰਢ ਦੇ ਜਸ਼ਨਾਂ ਮੌਕੇ ਵਾਈਟ ਓਕ ਗਰੁੱਪ ਦੇ ਸਾਰੇ ਮੌਜੂਦਾ ਅਤੇ ਸਾਬਕਾ ਕਰਮਚਾਰੀ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ।
ਰੇਡੀਓ ਪਰਵਾਸੀ ਵਲੋਂ ਰਜਿੰਦਰ ਸੈਣੀ ਹੋਰੀਂ ਉਚੇਚੇ ਤੌਰ ‘ਤੇ ਇਸ ਸਮਾਗਮ ਵਿਚ ਸ਼ਾਮਲ ਹੋਏ। ਇਸ ਮੌਕੇ ‘ਤੇ ਮੈਟ ਕੇਨਸ ਨੇ ਪੰਜਾਬੀ ਭਾਈਚਾਰੇ ਵਲੋਂ 1320 ਰੇਡੀਓ ਸਟੇਸ਼ਨ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …