Breaking News
Home / ਕੈਨੇਡਾ / ਸ਼ੋਕ ਸਮਾਚਾਰ : ਖੁਸ਼ੀ ਰਾਮ ਸੁੱਮਨ ਦਾ ਦਿਹਾਂਤ

ਸ਼ੋਕ ਸਮਾਚਾਰ : ਖੁਸ਼ੀ ਰਾਮ ਸੁੱਮਨ ਦਾ ਦਿਹਾਂਤ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਵੀਰਵਾਰ 10 ਜਨਵਰੀ ਨੂੰ, ਖੁਸ਼ੀ ਰਾਮ ਸੁੱਮਨ (12 ਫਰਵਰੀ 1921-10 ਜਨਵਰੀ 2019) ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹ ਬਹੁਤ ਹਸਮੁੱਖ, ਚੰਗੇ ਸੁਭਾਅ ਦੇ ਮਾਲਕ ਸਨ। ਪਿੰਡ ਸਿਕੰਦਰਪੁਰ, ਜ਼ਿਲ੍ਹਾ ਜਲੰਧਰ ਦੇ ਵਸਨੀਕ ਖੁਸ਼ੀ ਰਾਮ ਸੁੱਮਨ ਨੇઠ1981 ਤੋਂ ਕੈਨੇਡਾ ਵਿੱਚ ਰਹਿੰਦਿਆਂ ਬਹੁਤ ਸਾਰੇ ਕਮਿਊਨਿਟੀ ਮੈਂਬਰਾਂ ਨੂੰ ਕੈਨੇਡਾ ਵਿੱਚ ਸੈੱਟਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਖੁਸ਼ੀ ਰਾਮ ਦਾ ਅੰਤਿਮ ਸੰਸਕਾਰઠ30 ਬਰੈਮਵਿਨ ਕੋਰਟ ਬਰੈਂਪਟਨ ਵਿਖੇ 19 ਜਨਵਰੀ ਦਿਨ ਸ਼ਨੀਵਾਰ ਨੂੰ 11 ਤੋਂ 1 ਵਜੇ ਤੱਕ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ ਤੇ ਨਮਿਤ ਰੱਖੇ ਪਾਠ ਦੇ ਭੋਗઠ2:00 ਤੋਂ 4 ਵਜੇ ਤੱਕ, 47 ਬੇਅਵੁੱਡ ਰੋਡ ਈਟੋਬੀਕੋਕ ਰੈਕਸਡੇਲ ਸਿੰਘ ਸਭਾ ਰੀਲੀਜੀਅਸ ਸੈਂਟਰ ਗੁਰਦੁਆਰਾ ਸਾਹਿਬ (ਪੁਰਾਣਾ ਰੈਕਸਡੇਲ ਗੁਰੂ ਘਰ) ਵਿਖੇ ਪਾਏ ਜਾ ਰਹੇ ਹਨ। ਪਰਿਵਾਰ ਨਾਲ,ਦੁੱਖ ਸਾਂਝਾ ਕਰਨ ਲਈ ਜਸਵੀਰ ਸਿੰਘ ਹੀਰਾ 416 402 0652, ਵਿਜੇ ਸੁਮੱਨ (ਨੈਸ਼ਨਲ ਆਟੋ ਸਰਵਿਸ) 416 624 9806, ਜੀਵਨ ਸੁੱਮਨ 416 529 7675 ਅਤੇ ਮਨਜੀਤ ਸਿੰਘ 647 701 5273 ਨਾਲ ਸਪੰਰਕ ਕੀਤਾ ਜਾ ਸਕਦਾ ਹੈ।
(ਵੇਰਵਾ : ਦੇਵ ਝੱਮਟ)

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …