Breaking News
Home / ਕੈਨੇਡਾ / ਨੀਰੂ ਬਾਜਵਾ ਵਲੋਂ ਨਿਰਦੇਸ਼ਤ ਪਹਿਲੀ ਪੰਜਾਬੀ ਫਿਲਮ ‘ਸਰਗੀ’ 24 ਫਰਵਰੀ ਨੂੰ ਰਿਲੀਜ਼

ਨੀਰੂ ਬਾਜਵਾ ਵਲੋਂ ਨਿਰਦੇਸ਼ਤ ਪਹਿਲੀ ਪੰਜਾਬੀ ਫਿਲਮ ‘ਸਰਗੀ’ 24 ਫਰਵਰੀ ਨੂੰ ਰਿਲੀਜ਼

ਟੋਰਾਂਟੋ: ਲੰਘੇ ਵੀਰਵਾਰ ਨੂੰ ਮਿਸੀਸਾਗਾ ਦੇ ਇਕ ਹੋਟਲ ਵਿਚ ਇਕ ਵਿਸ਼ੇਸ਼ ਪ੍ਰੈਸ ਕਾਂਨਫਰੈਂਸ ਦੌਰਾਨ ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਬਤੌਰ ਨਿਰਦੇਸ਼ਕ ਪਹਿਲੀ ਫਿਲਮ ਸਰਗੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਵਰਣਨਯੋਗ ਹੈ ਕਿ ਇਸ ਫਿਲਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਜੱਸੀ ਗਿੱਲ, ਬੱਬਲ ਰਾਏ ਅਤੇ ਕਾਮੇਡੀਅਨ ਕਰਮਜੀਤ ਅਨਮੋਲ ਤੋਂ ਇਲਾਵਾ ਨੀਰੂ ਬਾਜਵਾ ਦੀ ਛੋਟੀ ਭੈਣ ਰੂਬੀਨਾ ਬਾਜਵਾ ਮੁੱਖ ਭੂਮਿਕਾ ਵਿਚ ਹੈ। ਇਹ ਫਿਲਮ 24 ਫਰਵਰੀ ਨੂੰ ਸਾਰੇ ਸੰਸਾਰ ਵਿਚ ਰੀਲੀਜ਼ ਕੀਤੀ ਗਈ ਹੈ ਅਤੇ ਟੋਰਾਂਟੋ ਇਲਾਕੇ ਵਿਚ ਵੀ ਵੱਖ-ਵੱਖ ਸਿਨੇਮਾ ਘਰਾਂ ਵਿਚ ਵਿਖਾਈ ਜਾ ਰਹੀ ਹੈ। ਉਪਰੋਕਤ ਤਸਵੀਰਾਂ ਵਿਚ ਨੀਰੂ ਬਾਜਵਾ ਫਿਲਮ ਦੇ ਪੋਸਟਰ ਨਾਲ ਅਤੇ ਪਰਵਾਸੀ ਦੇ ਮਾਰਕਿਟਿੰਗ ਐਗਜ਼ੀਕਿਉਟਿਵ ਅਸ਼ਵਨੀ ਅਗਰਵਾਲ ਨਾਲ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …