Breaking News
Home / ਪੰਜਾਬ / ਰਵਨੀਤ ਬਿੱਟੂ ਦਾ ਵੀ ਭਾਜਪਾ ਵਿੱਚ ਅੰਦਰਖਾਤੇ ਵਿਰੋਧ

ਰਵਨੀਤ ਬਿੱਟੂ ਦਾ ਵੀ ਭਾਜਪਾ ਵਿੱਚ ਅੰਦਰਖਾਤੇ ਵਿਰੋਧ

ਜਗਰਾਉਂ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਵੱਲੋਂ ਦਲ-ਬਦਲੀ ਦਾ ਰੁਝਾਨ ਸਿਖਰ ‘ਤੇ ਹੈ। ਇਸੇ ਲੜੀ ‘ਚ ਕਾਂਗਰਸ ਪਾਰਟੀ ਤੋਂ ਆਪਣੇ ਪੁਰਖਿਆਂ ਸਣੇ ਵੱਡੇ ਅਹੁਦੇ ਅਤੇ ਸੱਤਾ ਦਾ ਆਨੰਦ ਮਾਨਣ ਵਾਲੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਭਾਜਪਾ ‘ਚ ਸ਼ਾਮਲ ਹੋਏ। ਬਿੱਟੂ ਦੀ ਐਂਟਰੀ ਨੇ ਦੋਵਾਂ ਪਾਰਟੀਆਂ ਦੇ ਸਮੀਕਰਨ ਬਦਲ ਦਿੱਤੇ ਹਨ। ਕਾਂਗਰਸ ਪਾਰਟੀ ‘ਚ ਰਹਿੰਦਿਆਂ ਆਪਣੇ ਸਮਰਥਕਾਂ ਤੋਂ ਅੱਖਾਂ ਫੇਰਨ ਵਾਲੇ ਰਵਨੀਤ ਬਿੱਟੂ, ਜਿਸ ਪਾਰਟੀ ਨੂੰ ਕਿਸਾਨ ਵਿਰੋਧੀ ਆਦਿ ਸ਼ਬਦਾਂ ਨਾਲ ਮੁਖਾਤਿਬ ਹੁੰਦੇ ਰਹੇ, ਅੱਜ ਉਸੇ ਪਾਰਟੀ ਦੀ ਟਿਕਟ ‘ਤੇ ਲੋਕ ਸਭਾ ਚੋਣਾਂ ਦੇ ਮੈਦਾਨ ‘ਚ ਹਨ। ਬਿੱਟੂ ਦੇ ਪਾਰਟੀ ਬਦਲਣ ਨਾਲ ਬਹੁਗਿਣਤੀ ਕਾਂਗਰਸੀ ਤਾਂ ਖੁਸ਼ ਹਨ ਕਿ ਤਿੰਨ ਪੀੜ੍ਹੀਆਂ ਕਾਂਗਰਸ ਪਾਰਟੀ ਵੱਲੋਂ ਦਿੱਤੇ ਰੁਤਬਿਆਂ ਦਾ ਲਾਹਾ ਲੈਣ ਵਾਲੇ ਭਾਜਪਾ ਦਾ ਕੀ ਸੁਆਰ ਦੇਣਗੇ। ਦੂਸਰੇ ਪਾਸੇ ਭਾਜਪਾ ਵਰਕਰ ਵੀ ਪਾਰਟੀ ਹਾਈਕਮਾਨ ਦੇ ਫੈਸਲੇ ਤੋਂ ਨਾਖੁਸ਼ ਹਨ। ਖੁੱਲ੍ਹ ਕੇ ਵਿਰੋਧ ਕਰਨ ਦੀ ਥਾਂ ਭਾਜਪਾ ਵਰਕਰ ਵੋਟਰ ਪੇਟੀ ਰਾਹੀਂ ਆਪਣਾ ਗੁੱਸਾ ਕੱਢਣ ਦਾ ਮਨ ਬਣਾਈ ਬੈਠੇ ਹਨ। ਦੋਵਾਂ ਪਾਰਟੀਆਂ ਦੇ ਸਮਰਥਕਾਂ ਵੱਲੋਂ ਰਵਨੀਤ ਬਿੱਟੂ ਦੀ ਨਿੰਦਾ ਅਤੇ ਪ੍ਰਸ਼ੰਸ਼ਾ ਕਰਦਿਆਂ ਦੀਆਂ ਵੀਡੀਓ ਕਲਿੱਪਾਂ ਨੇ ਸੋਸ਼ਲ ਮੀਡੀਆ ‘ਤੇ ਰੌਣਕ ਲਗਾਈ ਹੋਈ ਹੈ। ਲੋਕ ਇਨ੍ਹਾਂ ਕਲਿੱਪਾਂ ਰਾਹੀਂ ਆਪਣੇ ਮਨਾਂ ਦੀ ਭੜਾਸ ਕੱਢ ਰਹੇ ਹਨ।
ਰਵਨੀਤ ਬਿੱਟੂ ਦਾ ਭਾਜਪਾ ਵਰਕਰਾਂ ਨੇ ਭਾਵੇਂ ਭਰਵਾਂ ਸਵਾਗਤ ਕਰ ਕੇ ਸਾਬਤ ਕਰਨ ਦੀ ਕੋਸ਼ਿਸ ਕੀਤੀ ਸੀ ਕਿ ਪਾਰਟੀ ਦਾ ਫੈਸਲਾ ਉਨ੍ਹਾਂ ਨੂੰ ਖਿੜ੍ਹੇ ਮੱਥੇ ਪ੍ਰਵਾਨ ਹੈ ਪਰ ਹੁਣ ਵਰਕਰ ਅੰਦਰਖਾਤੇ ਸਖ਼ਤ ਵਿਰੋਧ ਕਰ ਰਹੇ ਹਨ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ।

Check Also

ਦਿੱਲੀ ਏਅਰਪੋਰਟ ਤੋਂ ਪਰਤ ਰਹੇ ਬਜ਼ੁਰਗ ਜੋੜੇ ’ਤੇ ਹੋਇਆ ਹਮਲਾ

ਮਲੋਟ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਰਹੇ ਪੰਜਾਬ ਦੇ ਮਲੋਟ ਦੇ ਰਹਿਣ ਵਾਲੇ …