18.1 C
Toronto
Wednesday, May 20, 2026
spot_img
Homeਪੰਜਾਬਪੰਜਾਬ ਲਈ ਖਤਰਾ ਬਣ ਰਿਹਾ ਹੈ ਪਾਕਿਸਤਾਨ: ਕੈਪਟਨ ਅਮਰਿੰਦਰ

ਪੰਜਾਬ ਲਈ ਖਤਰਾ ਬਣ ਰਿਹਾ ਹੈ ਪਾਕਿਸਤਾਨ: ਕੈਪਟਨ ਅਮਰਿੰਦਰ

ਕਿਹਾ : ਅੱਤਵਾਦ ਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ
ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਤਵਾਦ ਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ। ਪਾਕਿਸਤਾਨ ਦੇ ਨਾਲ ਉਦੋਂ ਤੱਕ ਵਪਾਰ ਕਰਨ ਦਾ ਸਵਾਲ ਹੀ ਨਹੀਂ ਉੱਠਦਾ, ਜਦੋਂ ਤੱਕ ਉਹ ਅੱਤਵਾਦ ਨੂੰ ਫੰਡਿੰਗ ਕਰਨਾ ਅਤੇ ਬਾਰਡਰਾਂ ਤੇ ਸਾਡੇ ਸਿਪਾਹੀਆਂ ਨੂੰ ਮਾਰਨਾ ਬੰਦ ਨਹੀਂ ਕਰਦਾ। ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਲਈ ਬਣੇ ਸੁਰੱਖਿਆ ਦੇ ਗੰਭੀਰ ਖ਼ਤਰੇ ਦਾ ਹਵਾਲਾ ਦਿੰਦਿਆਂ ਚਿੰਤਾ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਈ ਅੱਤਵਾਦੀ ਗੁੱਟਾਂ ਦੇ ਸਲੀਪਰ ਸੈੱਲ ਸਰਗਰਮ ਹਨ ਅਤੇ ਉਹ ਪੰਜਾਬ ‘ਚ ਮਾਹੌਲ ਵਿਗਾੜਨ ਲਈ ਆਈਐੱਸਆਈ ਦੀ ਮਦਦ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਕਰਕੇ ਲੋਕਾਂ ਨੂੰ ਧਾਰਮਿਕ ਆਧਾਰ ‘ਤੇ ਵੰਡਣ ਦੀ ਕੋਸ਼ਿਸ਼ ਹੈ ਤੇ ਸੂਬੇ ‘ਚ ਸ਼ਾਂਤੀ ਦਾ ਮਾਹੌਲ ਇਸ ਨਾਲ ਵਿਗੜ ਸਕਦਾ ਹੈ। ਉਨ੍ਹਾਂ ਕਿਹਾ ਕਿ ਆਈਐਸਆਈ ਵਰਗੀਆਂ ਕਈ ਵਿਦੇਸ਼ੀ ਏਜੰਸੀਆਂ ਕਈ ਵੱਖਵਾਦੀ ਅਤੇ ਅੱਤਵਾਦੀ ਸਲੀਪਰ ਸੈੱਲਾਂ ਦੇ ਸਹਿਯੋਗ ਨਾਲ ਸਰਗਰਮ ਹਨ, ਜਿਹੜੇ ਅਜਿਹੀ ਸਥਿਤੀ ਬਣਨ ਦਾ ਇੰਤਜ਼ਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਦੱਖਣ ਏਸ਼ੀਆ ਵਿੱਚ ਸੁਰੱਖਿਆ ਨੀਤੀ ਵਿੱਚ ਬਦਲਾਅ ਨਾਲ ਚੀਨ ਤੇ ਪਾਕਿਸਤਾਨ ਇਕੱਠੇ ਹੋ ਚੁੱਕੇ ਹਨ, ਜਿਹੜੇ ਲਗਭਗ ਇੱਕ ਦੇਸ਼ ਹੀ ਬਣ ਚੁੱਕੇ ਹਨ। ਅਜਿਹੇ ਵਿੱਚ ਭਾਰਤ ਨੂੰ ਹੋਰ ਚੌਕਸ ਰਹਿਣ ਦੀ ਲੋੜ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਚੀਨ ਨੇ ਪਾਕਿਸਤਾਨ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਤਰ੍ਹਾਂ ਅਫਗਾਨਿਸਤਾਨ ਨੂੰ ਵਿੱਤੀ ਮਦਦ ਦੀ ਬਹੁਤ ਲੋੜ ਹੈ ਅਤੇ ਚੀਨ ਇਹ ਕਰਨ ਨੂੰ ਤਿਆਰ ਹੈ, ਤਾਲਿਬਾਨ ਭਾਰਤ ਲਈ ਇੱਕ ਹੋਰ ਚਿੰਤਾ ਦਾ ਕਾਰਨ ਬਣ ਸਕਦਾ ਹੈ, ਜਿਸ ਨੂੰ ਚੀਨ ਵੱਲੋਂ ਭਾਰਤ ਵਿੱਚ ਘੁਸਪੈਠ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਡਰੋਨ ਤਕਨੀਕ ਨਾਲ ਵੀ ਸਿੱਝਣ ਦੀ ਲੋੜ ਹੈ। ਇਹ ਦੇਸ਼ ਦੀ ਸੁਰੱਖਿਆ ਲਈ ਵੱਡਾ ਖਤਰਾ ਹੈ, ਇਸ ਨਾਲ ਪਾਕਿਸਤਾਨ ਨੂੰ ਨਸ਼ੇ ਅਤੇ ਹਥਿਆਰਾਂ ਦੀ ਭਾਰਤ ‘ਚ ਤਸਕਰੀ ਕਰਨ ਲਈ ਇੱਕ ਹੋਰ ਰਸਤਾ ਮਿਲ ਜਾਂਦਾ ਹੈ।
ਕੈਪਟਨ ਨੇ ਮੈਨੂੰ ਕੇਸਾਂ ‘ਚ ਫਸਾਉਣ ਲਈ ਅਫਸਰਾਂ ਨੂੰ ਦਿੱਤੇ ਸਨ ਕਰੋੜਾਂ ਰੁਪਏ : ਭੱਠਲ
ਲਹਿਰਾਗਾਗਾ : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਕਾਂਗਰਸ ਦੇ ਤਤਕਾਲੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ‘ਤੇ ਕਥਿਤ ਆਰੋਪ ਲਾਇਆ ਕਿ ਉਨ੍ਹਾਂ ਨੇ 2002 ਵਿੱਚ ਮੁੱਖ ਮੰਤਰੀ ਬਣਨ ਸਮੇਂ ਉਨ੍ਹਾਂ (ਮੈਨੂੰ) ਨੂੰ ਝੂਠੇ ਕੇਸਾਂ ਵਿੱਚ ਫਸਾਉਣ ਲਈ ਉੱਚ ਅਫਸਰਾਂ ਨੂੰ ਕਰੋੜਾਂ ਰੁਪਏ ਦਿੱਤੇ ਸਨ। ਬੀਬੀ ਭੱਠਲ ਨੇ ਕਿਹਾ ਕਿ ਕੈਪਟਨ ਨੇ ਅਜਿਹਾ ਇਸ ਲਈ ਕੀਤਾ ਸੀ ਤਾਂ ਜੋ ਮੈਂ, ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਦੇ ਰਾਹ ਵਿੱਚ ਰੋੜਾ ਨਾ ਬਣ ਸਕਾਂ।

RELATED ARTICLES
POPULAR POSTS