Breaking News
Home / ਪੰਜਾਬ / ਸ਼੍ਰੋਮਣੀ ਅਕਾਲੀ ਦਲ ਨੇ ਲੰਬੀ ਹਲਕੇ ‘ਚ ਜਨ ਸੰਪਰਕ ਮੁਹਿੰਮ ਆਰੰਭੀ

ਸ਼੍ਰੋਮਣੀ ਅਕਾਲੀ ਦਲ ਨੇ ਲੰਬੀ ਹਲਕੇ ‘ਚ ਜਨ ਸੰਪਰਕ ਮੁਹਿੰਮ ਆਰੰਭੀ

ਪੰਜਾਬ ਲਈ ਤਿੰਨ ਸਰਕਾਰਾਂ ਨਾਲ ਲੜ ਰਿਹੈ ਅਕਾਲੀ ਦਲ : ਪ੍ਰਕਾਸ਼ ਸਿੰਘ ਬਾਦਲ
ਲੰਬੀ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨਾਂ ਦੀ ਨੂੰਹ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚੋਣਾਂ ਦੇ ਮੱਦੇਨਜ਼ਰ ਲੰਬੀ ਹਲਕੇ ‘ਚ ਜਨ ਸੰਪਰਕ ਮੁਹਿੰਮ ਵਿੱਢ ਦਿੱਤੀ ਹੈ। ਪਹਿਲੇ ਦਿਨ ਸਾਬਕਾ ਮੁੱਖ ਮੰਤਰੀ ਨੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਪੰਜਾਬ ਨੂੰ ਦਿੱਲੀ ਦੀ ਸਿਆਸੀ ‘ਕਠਪੁਤਲੀ’ ਬਣਨ ਤੋਂ ਬਚਾਉਣ ਲਈ ਤਿੰਨ-ਤਿੰਨ ਮੌਜੂਦਾ ਸਰਕਾਰਾਂ ਪੰਜਾਬ ‘ਚ ਕਾਂਗਰਸ, ਕੇਂਦਰ ਦੀ ਭਾਜਪਾ ਤੇ ਦਿੱਲੀ ਦੀ ‘ਆਪ’ ਨਾਲ ਲੜ ਰਿਹਾ ਹੈ। ਤਿੰਨੇ ਪਾਰਟੀਆਂ ਨੂੰ ਹਰ ਹੁਕਮ ਦਿੱਲੀ ਤੋਂ ਆਉਂਦਾ ਹੈ।
ਉਨਾਂ ਲੰਬੀ ਹਲਕੇ ‘ਚ ਭੀਟੀਵਾਲਾ, ਕੰਦੂਖੇੜਾ, ਭੁੱਲਰਵਾਲਾ, ਹਾਕੂਵਾਲਾ, ਫੱਤਾਕੇਰਾ, ਬਨਵਾਲਾ, ਭਾਗੂ ਤੇ ਖਿਉਵਾਲੀ ‘ਚ ਜਨਤਕ ਰੈਲੀਆਂ ਨੂੰ ਸੰਬੋਧਨ ਕੀਤਾ। ਉਨਾਂ ਆਰੋਪ ਲਾਇਆ ਕਿ ਅਕਾਲੀ ਦਲ ਨੂੰ ਰੋਕਣ ਲਈ ਕਾਂਗਰਸ ਹਾਈ ਕਮਾਂਡ ਉਨਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਤੇ ਇਸ ਕੰਮ ਲਈ ਤਿੰਨ-ਤਿੰਨ ਡੀਜੀਪੀ ਬਦਲ ਦਿੱਤੇ ਗਏ ਹਨ। ਬਾਦਲ ਨੇ ਕਿਹਾ ਕਿ ਡੀਜੀਪੀ ਕਾਹਨੂੰ ਬਦਲਦੇ ਓਂ, ਮੈਨੂੰ ਦੱਸ ਦਿਓ, ਮੈਂ ਖ਼ੁਦ ਗ੍ਰਿਫ਼ਤਾਰੀ ਦੇਣ ਲਈ ਆ ਜਾਂਦਾ।
ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਅਮਰਿੰਦਰ ਸਿੰਘ ਝੂਠੀਆਂ ਧਾਰਮਿਕ ਸਹੁੰਆਂ ਖਾ ਕੇ ਤੇ ਚੋਣ ਵਾਅਦੇ ਕਰਕੇ ਹੁਣ ਪੰਜਾਬ ਨੂੰ ਲਾਵਾਰਸ ਛੱਡ ਗਿਆ। ਇਸੇ ਤਰਾਂ ਉਨਾਂ ਅਰਵਿੰਦ ਕੇਜਰੀਵਾਲ ‘ਤੇ ਵੀ ਬੱਚਿਆਂ ਦੀ ਝੂਠੀ ਸਹੁੰ ਖਾਣ ਦਾ ਆਰੋਪ ਲਾਇਆ। ਹਰਸਿਮਰਤ ਬਾਦਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਕਿਸੇ ਪਾਰਟੀ ਨਾਲ ਗੱਠਜੋੜ ਨਾ ਕਰਨ ਦੀ ਸਹੁੰ ਖਾਦੀ ਸੀ, ਪਰ ਬਾਅਦ ‘ਚ ਕਾਂਗਰਸ ਨਾਲ ਰਲ ਕੇ ਸਰਕਾਰ ਬਣਾਈ।

 

Check Also

ਸ਼ਿਕਾਇਤ ਕਰਨ ’ਤੇ 24 ਘੰਟਿਆਂ ’ਚ ਵਾਪਸ ਮਿਲੇਗੀ ਜ਼ਬਤ ਰਾਸ਼ੀ : ਚੋਣ ਕਮਿਸ਼ਨ ਦਾ ਫੈਸਲਾ

ਪੰਜਾਬ ’ਚ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਦਾ ਗਠਨ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਨੂੰ ਲੈ …